HomeDeshAustralia ‘ਚ ਝੀਲ ਦਾ ਨਾਂ ‘ਗੁਰੂ ਨਾਨਕ’ ਰੱਖਿਆ ਗਿਆ, 555ਵੇਂ ਪ੍ਰਕਾਸ਼ ਪੁਰਬ...
Australia ‘ਚ ਝੀਲ ਦਾ ਨਾਂ ‘ਗੁਰੂ ਨਾਨਕ’ ਰੱਖਿਆ ਗਿਆ, 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾ ਐਲਾਨ
ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ‘ਨਾਮ ਏ ਪਲੇਸ’ ਅਭਿਆਨ ਤਹਿਤ ਬਰਵਿੱਕ ਸਪ੍ਰਿੰਗਜ਼ ਝੀਲ ਦਾ ਨਾਂ ਬਦਲ ਕੇ ‘ਗੁਰੂ ਨਾਨਕ ਝੀਲ’ ਰੱਖਿਆ ਗਿਆ ਹੈ।
ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨਿਤ ਕਰਦੇ ਹੋਏ ਬਰਵਿੱਕ ਸਪ੍ਰਿਗਜ਼ ਖੇਤਰ ਦੀ ਇੱਕ ਝੀਲ ਦਾ ਨਾਂ ‘ਗੁਰੂ ਨਾਨਕ ਝੀਲ’ ਰੱਖਿਆ ਗਿਆ ਹੈ। ਇਹ ਐਲਾਨ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕੀਤਾ ਗਿਆ ਹੈ। ਵਿਕਟੋਰੀਅਨ ਮਲਟੀਕਲਚਰ ਅਫੇਅਰਸ ਮੰਤਰੀ ਇੰਗਰਿਡ ਸਿਟ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਕਟੋਰੀਆ ‘ਚ ਲੰਗਰ ਸਮਾਰੋਹ ਦਾ ਆਯੋਜਨ ਕਰੇਗੀ ਤੇ ਸੇਵਾ ਵਜੋਂ 6 ਲੱਖ ਡਾਲਰ ਦੇਵੇਗੀ।
ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ‘ਨਾਮ ਏ ਪਲੇਸ’ ਅਭਿਆਨ ਤਹਿਤ ਬਰਵਿੱਕ ਸਪ੍ਰਿੰਗਜ਼ ਝੀਲ ਦਾ ਨਾਂ ਬਦਲ ਕੇ ‘ਗੁਰੂ ਨਾਨਕ ਝੀਲ’ ਰੱਖਿਆ ਗਿਆ ਹੈ। ਵਿਕਟੋਰੀਆ ਸਰਕਾਰ ਦਾ ਇਹ ਅਭਿਆਨ ਸਮਾਜ ਦੇ ਘੱਟ ਗਿਣਤੀ ਤੇ ਵਿਸ਼ੇਸ਼ ਭਾਈਚਾਰੇ ਦੇ ਪ੍ਰਮੁੱਖ ਗੁਰੂਆ, ਹਸਤੀਆਂ ਤੇ ਲੋਕਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੌ। ਇਸ ਪਹਿਲ ਤਹਿਤ ਸਿੱਖ ਧਰਮ ਦੇ ਪਹਿਲੇ ਗੁਰੂ- ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਝੀਲ ਦਾ ਨਾਂ ਰੱਖਿਆ ਗਿਆ ਹੈ।
ਸਿੱਖ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ
ਇਸ ਇਤਿਹਾਸਕ ਨਾਮਕਰਣ ਪਿੱਛੇ ਵਿਕਟੋਰੀਆ ਦੇ ਸਿੱਖ ਇੰਟਰਫੇਥ ਕੌਂਸਲ ਦੇ ਚੇਅਰਮੈਨ ਜਸਬੀਰ ਸਿੰਘ ਸੁਰੋਪਦਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ 2018 ‘ਚ ਵਿਕਟੋਰੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਇਸ ਨੂੰ ਲੈ ਕੇ ਗੱਲ ਕੀਤੀ ਸੀ। ਸੁਰੋਪਦਾ ਨੇ ਦੱਸਿਆ ਕਿ ਇਹ ਝੀਲ ਗੁਰੂ ਨਾਨਕ ਝੀਲ ਦੇ ਨਾਂ ਨਾਲ ਜਾਣੀ ਜਾਵੇਗੀ ਤੇ ਇਸ ਦਾ ਨਾਂ ਸਰਕਾਰੀ ਗਜਟਾਂ ਤੇ ਹੋਰ ਅਧਿਕਾਰਕ ਦਸਤਵੇਜ਼ਾਂ ‘ਚ ਦਰਜ ਹੋਵੇਗਾ।
ਆਸਟ੍ਰੇਲੀਆ ‘ਚ ਵੱਡੀ ਗਿਣਤੀ ‘ਚ ਰਹਿੰਦੇ ਹਨ ਸਿੱਖ
ਆਸਟ੍ਰੇਲੀਆ ‘ਚ ਸਿੱਖ ਭਾਈਚਾਰੇ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਆਸਟ੍ਰੇਲੀਆ ‘ਚ 2 ਲੱਖ 10 ਹਜ਼ਾਰ ਤੋਂ ਵੱਧ ਸਿੱਖ ਭਾਈਚਾਰੇ ਦੇ ਲੋਕ ਵਸਦੇ ਹਨ, ਜੋ ਆਸਟ੍ਰੇਲੀਆ ਦੀ ਆਬਾਦੀ ਦਾ 0.8 ਫੀਸਦੀ ਹੈ। ਵਿਕਟੋਰੀਆ ਸੂਬੇ ‘ਚ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਵਸਦੇ ਹਨ। ਆਸਟ੍ਰੇਲੀਆ ‘ਚ ਸਿੱਖ ਭਾਈਚਾਰਾ ਬਿਜ਼ਨੇਸ, ਨਰਸਿੰਗ, ਡਰਾਈਵਰੀ ਤੇ ਹੋਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ।