BCCI ਨੇ ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ।
ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ ‘ਚ ਖਰਾਬ ਹਾਲਾਤਾਂ ਵਿਚਾਲੇ ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇ 5 ਮੈਚਾਂ ਦੀ ਟੈਸਟ ਸੀਰੀਜ਼ ਲਈ 18 ਖਿਡਾਰੀਆਂ ਦੀ ਚੋਣ ਕੀਤੀ ਹੈ। ਮੌਜੂਦਾ ਘਰੇਲੂ ਸੀਰੀਜ਼ ‘ਚ ਖੇਡਣ ਵਾਲੇ ਕਈ ਖਿਡਾਰੀ ਇਸ ਟੀਮ ਦਾ ਹਿੱਸਾ ਨਹੀਂ ਹਨ। ਇਸ ਦੇ ਨਾਲ ਹੀ ਪਿਛਲੇ ਦੋ ਦੌਰਿਆਂ ‘ਚ ਬਾਰਡਰ-ਗਾਵਸਕਰ ਟਰਾਫੀ ‘ਤੇ ਕਬਜ਼ਾ ਕਰਨ ‘ਚ ਅਹਿਮ ਯੋਗਦਾਨ ਦੇਣ ਵਾਲੇ ਕਈ ਖਿਡਾਰੀਆਂ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ।
ਇਸ ਵਾਰ ਮੁੱਖ ਕੋਚ ਗੌਤਮ ਗੰਭੀਰ ਅਤੇ ਕਪਤਾਨ ਰੋਹਿਤ ਸ਼ਰਮਾ ਕੁਝ ਨਵੇਂ ਖਿਡਾਰੀਆਂ ਨਾਲ ਹੈਟ੍ਰਿਕ ਲਗਾਉਣ ਦੇ ਇਰਾਦੇ ਨਾਲ ਆਸਟਰੇਲੀਆ ਦੀ ਧਰਤੀ ‘ਤੇ ਉਤਰਨ ਜਾ ਰਹੇ ਹਨ। ਇਸ ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ ‘ਚ ਖੇਡਿਆ ਜਾਵੇਗਾ। ਆਓ ਜਾਣਦੇ ਹਾਂ ਕਿ ਸੀਰੀਜ਼ ਦੌਰਾਨ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਕਿਵੇਂ ਦਿਖਾਈ ਦੇ ਸਕਦੀ ਹੈ।
ਆਸਟ੍ਰੇਲੀਆ ‘ਚ ਪਲੇਇੰਗ ਇਲੈਵਨ ਕੀ ਹੋਵੇਗੀ?
ਭਾਰਤੀ ਟੀਮ ਨੇ ਜਦੋਂ ਪਿਛਲੇ ਦੋ ਦੌਰਿਆਂ ‘ਤੇ ਆਸਟਰੇਲੀਆ ਨੂੰ ਘਰੇਲੂ ਮੈਦਾਨ ‘ਤੇ ਹਰਾਇਆ ਸੀ ਤਾਂ ਨਵੇਂ ਖਿਡਾਰੀਆਂ ਨੇ ਅਹਿਮ ਯੋਗਦਾਨ ਪਾਇਆ ਸੀ। ਇਸ ਵਾਰ ਵੀ 18 ਖਿਡਾਰੀਆਂ ਦੀ ਟੀਮ ‘ਚ ਕਈ ਖਿਡਾਰੀ ਪਹਿਲੀ ਵਾਰ ਆਸਟ੍ਰੇਲੀਆ ਦੀ ਧਰਤੀ ‘ਤੇ ਖੇਡਣ ਜਾ ਰਹੇ ਹਨ। ਇਸ ਦੇ ਨਾਲ ਹੀ ਕੁਝ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੂੰ ਵਿਦੇਸ਼ੀ ਧਰਤੀ ‘ਤੇ ਸਿੱਧੇ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਆਸਟ੍ਰੇਲੀਆ ਦੇ ਹਾਲਾਤਾਂ ਨੂੰ ਦੇਖਦੇ ਹੋਏ ਟੀਮ ਇੰਡੀਆ ਦੇ ਪਲੇਇੰਗ ਇਲੈਵਨ ‘ਚ 5 ਮੁੱਖ ਬੱਲੇਬਾਜ਼ਾਂ ਤੋਂ ਇਲਾਵਾ 3 ਤੇਜ਼ ਗੇਂਦਬਾਜ਼, 1 ਸਪਿਨਰ, 1 ਤੇਜ਼ ਹਰਫਨਮੌਲਾ ਅਤੇ 1 ਵਿਕਟਕੀਪਰ ਮੌਜੂਦ ਹੋਣ ਦੀ ਉਮੀਦ ਹੈ।
ਇਨ੍ਹਾਂ ਬੱਲੇਬਾਜ਼ਾਂ ਦੇ ਖੇਡਣ ਦੀ ਉਮੀਦ ਹੈ
ਆਸਟ੍ਰੇਲੀਆ ਖਿਲਾਫ ਪਹਿਲੇ ਮੈਚ ਦੀ ਸ਼ੁਰੂਆਤੀ ਜੋੜੀ ਕਪਤਾਨ ਰੋਹਿਤ ਸ਼ਰਮਾ ‘ਤੇ ਨਿਰਭਰ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਪਹਿਲੇ ਮੈਚ ਤੋਂ ਖੁੰਝ ਸਕਦੇ ਹਨ। ਅਜਿਹੇ ‘ਚ ਬੈਕਅੱਪ ਸਲਾਮੀ ਬੱਲੇਬਾਜ਼ ਅਭਿਮਨਿਊ ਈਸ਼ਵਰਨ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਹਾਲਾਂਕਿ ਜੇਕਰ ਰੋਹਿਤ ਮੌਜੂਦ ਹਨ ਤਾਂ ਉਹ ਯਸ਼ਸਵੀ ਜੈਸਵਾਲ ਦੇ ਨਾਲ ਓਪਨਿੰਗ ਕਰਦੇ ਨਜ਼ਰ ਆਉਣਗੇ।
ਸ਼ੁਭਮਨ ਗਿੱਲ ਨੇ ਹਾਲ ਦੀ ਘੜੀ ਨੰਬਰ 3 ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਪਿਛਲੇ ਆਸਟ੍ਰੇਲੀਆ ਦੌਰੇ ‘ਤੇ ਵੀ ਚੰਗੀ ਬੱਲੇਬਾਜ਼ੀ ਕੀਤੀ ਸੀ। ਵਿਰਾਟ ਕੋਹਲੀ ਚੌਥੇ ਨੰਬਰ ‘ਤੇ ਅਤੇ ਰਿਸ਼ਭ ਪੰਤ 5ਵੇਂ ਨੰਬਰ ‘ਤੇ ਨਜ਼ਰ ਆਉਣਗੇ। ਨੰਬਰ 6 ਲਈ ਸਰਫਰਾਜ਼ ਖਾਨ ਅਤੇ ਕੇਐੱਲ ਰਾਹੁਲ ਵਿਚਾਲੇ ਟੱਕਰ ਹੈ। ਮੌਜੂਦਾ ਫਾਰਮ ਨੂੰ ਦੇਖਦੇ ਹੋਏ ਸਰਫਰਾਜ਼ ਇਸ ‘ਚ ਜਿੱਤ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਨਿਤੀਸ਼ ਰੈੱਡੀ ਨੂੰ ਤੇਜ਼ ਹਰਫਨਮੌਲਾ ਦੇ ਤੌਰ ‘ਤੇ 7ਵੇਂ ਨੰਬਰ ‘ਤੇ ਖੇਡਣ ਦੀ ਉਮੀਦ ਹੈ।
ਕਿਵੇਂ ਹੋਵੇਗਾ ਭਾਰਤ ਦਾ ਗੇਂਦਬਾਜ਼ੀ ਅਟੈਕ ?
ਜਸਪ੍ਰੀਤ ਬੁਮਰਾਹ ਹਾਲ ਹੀ ਦੇ ਸਮੇਂ ‘ਚ ਭਾਰਤੀ ਤੇਜ਼ ਗੇਂਦਬਾਜ਼ ਦੇ ਰੂਪ ‘ਚ ਉੱਭਰੇ ਹਨ। ਜ਼ਾਹਿਰ ਹੈ ਕਿ ਉਹਨਾਂ ਨੂੰ ਟੀਮ ‘ਚ ਸ਼ਾਮਲ ਕੀਤਾ ਜਾਵੇਗਾ। ਉਸ ਤੋਂ ਇਲਾਵਾ ਮੁਹੰਮਦ ਸਿਰਾਜ ਦੂਜੇ ਮੁੱਖ ਤੇਜ਼ ਗੇਂਦਬਾਜ਼ ਵਜੋਂ ਖੇਡਦੇ ਨਜ਼ਰ ਆ ਸਕਦੇ ਹਨ। ਆਕਾਸ਼ਦੀਪ ਨੇ ਇੰਗਲੈਂਡ ਦੇ ਖਿਲਾਫ ਆਪਣੇ ਡੈਬਿਊ ਤੋਂ ਬਾਅਦ ਕਾਫੀ ਪ੍ਰਭਾਵਿਤ ਕੀਤਾ ਹੈ। ਆਪਣੀ ਸਟੀਕ ਲਾਈਨ-ਲੰਬਾਈ ਅਤੇ ਵਿਕਟ ਲੈਣ ਦੀ ਯੋਗਤਾ ਦੇ ਕਾਰਨ, ਉਹਨਾਂ ਦੇ ਤੀਜੇ ਤੇਜ਼ ਗੇਂਦਬਾਜ਼ ਵਜੋਂ ਖੇਡਣ ਦੀ ਜ਼ਿਆਦਾ ਸੰਭਾਵਨਾ ਹੈ।
ਸਪਿਨ ਵਿਭਾਗ ਵਿੱਚ ਭਾਰਤ ਤਜਰਬੇਕਾਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦੇ ਨਾਲ ਜਾ ਸਕਦਾ ਹੈ। ਉਹ ਬੱਲੇਬਾਜ਼ੀ ਵੀ ਕਰ ਸਕਦੇ ਹਨ। ਪਿਛਲੇ ਦੌਰੇ ‘ਚ ਉਸ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਨੁਮਾ ਵਿਹਾਰੀ ਦੇ ਨਾਲ ਹੀ ਉਨ੍ਹਾਂ ਨੇ ਇੱਕ ਟੈਸਟ ਮੈਚ ਵੀ ਬਚਾਇਆ। ਜੇਕਰ ਅਸੀਂ ਬਾਰਡਰ-ਗਾਵਸਕਰ ਟਰਾਫੀ ‘ਚ ਸੰਭਾਵਿਤ ਪਲੇਇੰਗ ਇਲੈਵਨ ‘ਤੇ ਨਜ਼ਰ ਮਾਰੀਏ ਤਾਂ ਯਸ਼ਸਵੀ ਜੈਸਵਾਲ, ਸਰਫਰਾਜ਼ ਖਾਨ, ਨਿਤੀਸ਼ ਕੁਮਾਰ ਰੈੱਡੀ ਅਤੇ ਆਕਾਸ਼ ਦੀਪ ਉਹ ਚਾਰ ਖਿਡਾਰੀ ਹਨ ਜੋ ਪਹਿਲੀ ਵਾਰ ਆਸਟ੍ਰੇਲੀਆ ‘ਚ ਖੇਡਣ ਜਾ ਰਹੇ ਹਨ। ਇਨ੍ਹਾਂ ਸਾਰਿਆਂ ‘ਤੇ ਟਰਾਫੀ ਦੇ ਬਚਾਅ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ।
ਸੰਭਾਵਿਤ ਪਲੇਇੰਗ XI:
ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਆਕਾਸ਼ ਦੀਪ।
ਟੀਮ ਇੰਡੀਆ ਦੀ ਟੀਮ
ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਅਭਿਮੰਨਿਊ ਈਸਵਰਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜੈਸਵਾਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈੱਡੀ, ਮੁਹੰਮਦ ਸਿਰਾਜ, ਆਕਾਸ਼ ਦੀਪ, ਪ੍ਰਸੀਦ ਕ੍ਰਿਸ਼ਨ ਅਤੇ ਹਰਸ਼ਿਤ ਰਾਣਾ ਸ਼ਾਮਲ ਹਨ।
ਰਿਜ਼ਰਵ: ਖਲੀਲ ਅਹਿਮਦ, ਮੁਕੇਸ਼ ਕੁਮਾਰ ਅਤੇ ਨਵਦੀਪ ਸੈਣੀ
ਭਾਰਤ ਦੀ T20I ਟੀਮ ਦੱਖਣੀ ਅਫਰੀਕਾ ਦੇ ਖਿਲਾਫ 4 ਮੈਚਾਂ ਦੀ T20I ਸੀਰੀਜ਼ ਖੇਡਣ ਲਈ ਤਿਆਰ ਹੈ ਅਤੇ 8 ਨਵੰਬਰ ਨੂੰ ਡਰਬਨ ਵਿੱਚ ਆਪਣਾ ਪਹਿਲਾ T20I ਖੇਡੇਗੀ।
ਦੱਖਣੀ ਅਫਰੀਕਾ ਦੇ ਖਿਲਾਫ 4 ਟੀ-20 ਮੈਚਾਂ ਲਈ ਭਾਰਤ ਦੀ ਟੀਮ
ਸੂਰਿਆਕੁਮਾਰ ਯਾਦਵ (C), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (WK), ਰਿੰਕੂ ਸਿੰਘ, ਤਿਲਕ ਵਰਮਾ, ਜਿਤੇਸ਼ ਸ਼ਰਮਾ (WK), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ , ਅਰਸ਼ਦੀਪ ਸਿੰਘ, ਵਿਜੇ ਕੁਮਾਰ ਵਿਸ਼ਕ, ਅਵੇਸ਼ ਖਾਨ, ਯਸ਼ ਦਿਆਲ।