ਭਾਰਤ ਨੇ ਮੰਗਲਵਾਰ ਦੇਰ ਰਾਤ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲਾ ਕੀਤਾ।
ਭਾਰਤ ਨੇ ਮੰਗਲਵਾਰ ਦੇਰ ਰਾਤ ਪਾਕਿਸਤਾਨ ਵਿੱਚ ਨੌਂ ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਇਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਭਾਰਤ ਨੇ ਇਸ ਹਮਲੇ ਨੂੰ ਆਪ੍ਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਹਵਾਈ ਹਮਲੇ ਵਿੱਚ ਸੁਸਾਇਡ ਡਰੋਨ ਦੀ ਵਰਤੋਂ ਕੀਤੀ ਗਈ ਹੈ। ਜੋ ਆਪਣੇ ਟਾਰਗੇਟ ਨੂੰ ਗੁਪਤ ਢੰਗ ਨਾਲ ਤਬਾਹ ਕਰਨ ਲਈ ਜਾਣੇ ਜਾਂਦੇ ਹਨ।
ਸੁਸਾਇਡ ਡਰੋਨ ਕਈ ਨਾਵਾਂ ਨਾਲ ਜਾਣੇ ਜਾਂਦੇ ਹਨ। ਇਸਨੂੰ ਕਾਮੀਕੇਜ਼ ਡਰੋਨ ਅਤੇ LMS (Loitering Munition Systems) ਵੀ ਕਿਹਾ ਜਾਂਦਾ ਹੈ। ਇਸ ਸੁਸਾਇਡ ਡਰੋਨ ਦੀ ਵਰਤੋਂ ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਕਈ ਵਾਰ ਕੀਤੀ ਗਈ। ਇਸ ਦੀਆਂ ਕਈ ਤਸਵੀਰਾਂ ਵੀ ਵਾਇਰਲ ਹੋਈਆਂ ਹਨ। ਜਾਣੋ ਕਿ ਹੈ ਸੁਸਾਇਡ ਡਰੋਨ, ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਨੂੰ ਗੇਮ ਚੇਂਜਰ ਕਿਉਂ ਕਿਹਾ ਜਾਂਦਾ ਹੈ।
ਕੀ ਹੈ ਸੁਸਾਇਡ ਡਰੋਨ, ਇਹ ਕਿਵੇਂ ਕੰਮ ਕਰਦਾ ਹੈ?
ਇਹ ਆਮ ਤੌਰ ‘ਤੇ ਦੇਖੇ ਜਾਣ ਵਾਲੇ ਆਮ ਡਰੋਨਾਂ ਤੋਂ ਵੱਖਰੇ ਹੁੰਦੇ ਹਨ। ਇਹਨਾਂ ਨੂੰ ਖਾਸ ਤੌਰ ‘ਤੇ ਦੁਸ਼ਮਣ ‘ਤੇ ਹਮਲਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਹਥਿਆਰ ਲੈ ਕੇ ਦੁਸ਼ਮਣ ਦੇ ਟਿਕਾਣੇ ‘ਤੇ ਪਹੁੰਚਦਾ ਹੈ ਅਤੇ ਟਾਰਗੇਟ ਤੈਅ ਹੋਣ ਤੱਕ ਘੁੰਮਦਾ ਰਹਿੰਦਾ ਹੈ। ਇਸ ਤੋਂ ਬਾਅਦ ਇਹ ਉੱਥੇ ਹੀ ਧਮਾਕਾ ਕਰਦਾ ਹੈ। ਇੱਕ ਵਾਰ ਛੱਡੇ ਜਾਣ ਤੋਂ ਬਾਅਦ, ਉਨ੍ਹਾਂ ਦੀ ਉਡਾਣ ਨੂੰ ਡਾਇਵਰਟ ਕੀਤਾ ਜਾ ਸਕਦਾ ਹੈ ਜਾਂ ਫਿਰ ਕੈਂਸਲ ਵੀ ਕੀਤਾ ਜਾ ਸਕਦਾ ਹੈ।
ਜੰਗ ਵਿੱਚ ਕਿਵੇਂ ਸਾਬਿਤ ਹੁੰਦੇ ਹਨ ਗੇਮ ਚੇਂਜਰ?
ਇਨ੍ਹਾਂ ਨੂੰ ਸੁਸਾਇਡ ਡਰੋਨ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਆਤਮਘਾਤੀ ਵਿਸਫੋਟਕ ਲੈ ਕੇ ਜਾਂਦੇ ਹਨ ਅਤੇ ਟਾਰਗੇਟ ‘ਤੇ ਪਹੁੰਚਣ ਤੋਂ ਬਾਅਦ ਫੱਟ ਜਾਂਦੇ ਹਨ। ਰੱਖਿਆ ਵਿਸ਼ਲੇਸ਼ਕ ਐਲੇਕਸ ਦਾ ਕਹਿਣਾ ਹੈ ਕਿ ਕਰੂਜ਼ ਮਿਜ਼ਾਈਲਾਂ ਵਾਂਗ, ਇਹ ਸੈਂਕੜੇ ਕਿਲੋਮੀਟਰ ਦੂਰ ਟੀਚਿਆਂ ਨੂੰ ਮਾਰ ਸਕਦੇ ਹਨ, ਪਰ ਕਰੂਜ਼ ਮਿਜ਼ਾਈਲਾਂ ਮਹਿੰਗੀਆਂ ਹਨ, ਇਸ ਲਈ “ਕਾਮੀਕੇਜ਼” ਡਰੋਨ ਇੱਕ ਸਸਤਾ ਅਤੇ ਸਟੀਕ ਵਿਕਲਪ ਸਾਬਤ ਹੁੰਦਾ ਹੈ।
ਕਾਮੀਕੇਜ਼ ਡਰੋਨ ਮੀਲਾਂ ਤੱਕ ਉੱਡਦੇ ਹਨ ਅਤੇ ਕਿਸੇ ਟੀਚੇ ਦਾ ਪਤਾ ਲਗਾਉਣ, ਉਸਨੂੰ ਪਛਾਣਨ ਅਤੇ ਉਸ ਤੇ ਹਮਲਾ ਕਰਨ ਤੋਂ ਪਹਿਲਾਂ ਹਵਾਈ ਖੇਤਰ ਵਿੱਚ ਉਡੀਕ ਕਰਦੇ ਹਨ। ਫਿਰ ਫਿਰ ਹਮਲਾ ਕਰਦੇ ਹਨ। ਇਹੀ ਕਾਰਨ ਹੈ ਕਿ ਉਹ ਗੇਮ ਚੇਂਜਰ ਸਾਬਤ ਹੁੰਦੇ ਹਨ।
ਕਦੋਂ ਅਤੇ ਕਿਵੇਂ ਹੋਈ ਸ਼ੁਰੂਆਤ?
ਆਤਮਘਾਤੀ ਵਿਸਫੋਟਕ ਲੈ ਕੇ ਜਾਣ ਵਾਲੇ ਇਹ ਸੁਸਾਇਡ ਡਰੋਨ 1980 ਵਿੱਚ ਹੋਂਦ ਵਿੱਚ ਆਏ ਸਨ। ਇਨ੍ਹਾਂ ਨੂੰ ਸਪ੍ਰੇਸ਼ਨ ਆਫ ਐਨਿਮੀ ਏਅਰ ਡਿਫੈਂਸ (SEAD) ਦੇ ਤੌਰ ਤੇ ਕੀਤੀ ਜਾਂਦੀ ਸੀ। 90 ਦੇ ਦਹਾਕੇ ਵਿੱਚ, ਕਈ ਦੇਸ਼ਾਂ ਦੀਆਂ ਫੌਜਾਂ ਨੇ ਦੁਸ਼ਮਣ ਨੂੰ ਤਬਾਹ ਕਰਨ ਲਈ ਆਤਮਘਾਤੀ ਡਰੋਨ ਦੀ ਵਰਤੋਂ ਸ਼ੁਰੂ ਕਰ ਦਿੱਤੀ। ਇਨ੍ਹਾਂ ਦੀ ਵਰਤੋਂ ਸਾਲ ਦਰ ਸਾਲ ਵਧਦੀ ਗਈ। ਜਿਵੇਂ-ਜਿਵੇਂ ਤਕਨਾਲੋਜੀ ਅੱਗੇ ਵਧਦੀ ਗਈ, ਸੁਸਾਇਡ ਡਰੋਨ ਦੀਆਂ ਸਮਰੱਥਾਵਾਂ ਵਧਦੀਆਂ ਗਈਆਂ। ਨਤੀਜੇ ਵਜੋਂ, ਇਸਦੀ ਵਰਤੋਂ ਰੂਸ-ਯੂਕਰੇਨ ਯੁੱਧ ਵਿੱਚ ਕੀਤੀ ਗਈ ਸੀ।
9 ਅੱਤਵਾਦੀ ਟਿਕਾਣਿਆਂ ‘ਤੇ ਭਾਰਤੀ ਦੀ ਏਅਰ ਸਟ੍ਰਾਈਕ
ਆਪ੍ਰੇਸ਼ਨ ਸਿੰਦੂਰ ਰਾਹੀਂ, ਭਾਰਤ ਨੇ ਪਾਕਿਸਤਾਨ ਅਤੇ ਪੀਓਕੇ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਇਸ ਹਵਾਈ ਹਮਲੇ ਵਿੱਚ ਅੱਤਵਾਦੀ ਮਸੂਦ ਅਜ਼ਹਰ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਮਸੂਦ ਅਜ਼ਹਰ ਦੇ ਘਰ ‘ਤੇ ਹਮਲਾ ਕੀਤਾ ਹੈ। ਇਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਮਸੂਦ ਅਜ਼ਹਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਮੇਰੇ ਪਰਿਵਾਰ ਦੇ 10 ਲੋਕ ਮਾਰੇ ਗਏ ਹਨ।