Saturday, April 19, 2025
Google search engine
HomeDeshPanjab University ‘ਚ ਹਿਮਾਚਲ ਦੇ ਵਿਦਿਆਰਥੀ ਦਾ ਕਤਲ, ਹਰਿਆਣਵੀ ਗਾਇਕ ਦੇ ਸ਼ੋਅ...

Panjab University ‘ਚ ਹਿਮਾਚਲ ਦੇ ਵਿਦਿਆਰਥੀ ਦਾ ਕਤਲ, ਹਰਿਆਣਵੀ ਗਾਇਕ ਦੇ ਸ਼ੋਅ ਵਿੱਚ ਹੋਇਆ ਸੀ ਵਿਵਾਦ

ਮਿਲੀ ਜਾਣਾਕਰੀ ਮੁਤਾਬਕ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੂੰ ਏਬੀਵੀਪੀ ਵੱਲੋਂ ਬੀਤੀ ਰਾਤ ਪੰਜਾਬ ਯੂਨੀਵਰਸਿਟੀ ਵਿੱਚ ਸਕਿਟਰੋਨ ਪ੍ਰੋਗਰਾਮ ਤਹਿਤ ਸੱਦਿਆ ਗਿਆ ਸੀ।

ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਹਿਮਾਚਲ ਪ੍ਰਦੇਸ਼ ਦੇ ਇੱਕ 22 ਸਾਲਾ ਵਿਦਿਆਰਥੀ ਆਦਿਤਿਆ ਠਾਕੁਰ ਦਾ ਕਤਲ ਕਰ ਦਿੱਤਾ ਗਿਆ ਹੈ। ਲਗਾਤਾਰ ਚਰਚਾ ਅਤੇ ਵਿਵਾਦਾਂ ਵਿੱਚ ਰਹਿਣ ਵਾਲੇ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਬੀਤੀ ਰਾਤ ਹੰਗਾਮਾ ਹੋ ਗਿਆ ਅਤੇ ਫਿਰ ਹਿਮਾਚਲ ਪ੍ਰਦੇਸ਼ ਦਾ ਇੱਕ ਵਿਦਿਆਰਥੀ ਚਾਕੂ ਨਾਲ ਹੋਈ ਲੜਾਈ ਵਿੱਚ ਜ਼ਖ਼ਮੀ ਹੋ ਗਿਆ। ਬਾਅਦ ਵਿੱਚ ਨੌਜਵਾਨ ਦੀ ਪੀਜੀਆਈ ਵਿੱਚ ਮੌਤ ਹੋ ਗਈ। ਪੁਲਿਸ ਨੇ ਹੁਣ ਕਤਲ ਦੇ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਾਕਰੀ ਮੁਤਾਬਕ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੂੰ ਏਬੀਵੀਪੀ ਵੱਲੋਂ ਬੀਤੀ ਰਾਤ ਪੰਜਾਬ ਯੂਨੀਵਰਸਿਟੀ ਵਿੱਚ ਸਕਿਟਰੋਨ ਪ੍ਰੋਗਰਾਮ ਤਹਿਤ ਸੱਦਿਆ ਗਿਆ ਸੀ। ਇਸ ਦੌਰਾਨ ਸ਼ੋਅ ਦੇਖਣ ਆਏ ਦੋ ਗੁੱਟਾਂ ਦੇ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ ਅਤੇ ਇੱਕ ਧੜੇ ਦੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਇਸ ਹਮਲੇ ਵਿੱਚ ਆਦਿਤਿਆ ਠਾਕੁਰ ਜ਼ਖਮੀ ਹੋ ਗਿਆ। ਆਦਿਤਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦੂਜੇ ਸਾਲ ਵਿੱਚ ਪੜ੍ਹ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੀ ਲੜਾਈ ‘ਚ ਅਨਿਰੁਧ ਅਤੇ ਅਰਜੁਨ ਨਾਂ ਦੇ ਦੋ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜੋ ਦੋਵੇਂ ਹਸਪਤਾਲ ‘ਚ ਦਾਖਲ ਹਨ।
ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੂੰ ਜ਼ਖਮੀ ਹਾਲਤ ‘ਚ ਪੀ.ਜੀ.ਆਈ. ਪਹੁੰਚਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਸੈਕਟਰ 11 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਟੇਜ ਦੇ ਪਿੱਛੇ ਵਾਪਰੀ ਅਤੇ ਸੰਗੀਤ ਦੀ ਸ਼ੋਰ ਕਾਰਨ ਪਤਾ ਨਹੀਂ ਲੱਗ ਸਕਿਆ।
ਕਾਫੀ ਦੇਰ ਬਾਅਦ ਹੀ ਘਟਨਾ ਦੀ ਸੂਚਨਾ ਮਿਲੀ ਸੀ। ਦੂਜੇ ਪਾਸੇ ਪਤਾ ਲੱਗਾ ਹੈ ਕਿ ਘਟਨਾ ‘ਚ ਮਾਰੇ ਗਏ ਵਿਦਿਆਰਥੀ ਆਦਿਤਿਆ ਦੇ ਪਿਤਾ ਮੂਲ ਰੂਪ ‘ਚ ਹਿਮਾਚਲ ਦਾ ਰਹਿਣ ਵਾਲਾ ਹੈ, ਪਰ ਪਿਛਲੇ ਕਾਫੀ ਸਮੇਂ ਤੋਂ ਤਲਵਾੜਾ, ਹੁਸ਼ਿਆਰਪੁਰ, ਪੰਜਾਬ ‘ਚ ਸ਼ਿਫਟ ਹੋ ਗਏ ਸਨ ਅਤੇ ਇਸ ਸਮੇਂ ਉਹ ਨਾਲਾਗੜ੍ਹ ‘ਚ ਨੌਕਰੀ ਕਰਦਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments