ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ, ਬੀਐਸਐਫ ਨੇ ਖੇਤਾਂ ਨੂੰ ਜਾਣ ਵਾਲੇ ਰਾਹਾਂ ਦੇ ਗੇਟ ਬੰਦ ਕਰ ਦਿੱਤੇ ਹਨ ।
ਪੰਜਾਬ ਵਿੱਚ ਸਰਹੱਦ ‘ਤੇ ਸਥਿਤ ਕਈ ਪਿੰਡਾਂ ਦੇ ਕਿਸਾਨਾਂ ਦੇ ਖੇਤ ਕੰਡਿਆਲੀ ਤਾਰ ਦੇ ਪਾਰ ਪੈਂਦੇ ਹਨ। ਪਹਿਲਗਾਮ ਹਮਲੇ ਤੋਂ ਬਾਅਦ ਬੀਐਸਐਫ ਨੇ ਗੇਟ ਬੰਦ ਰੱਖੇ ਹੋਏ ਹਨ। ਕਿਸਾਨ ਬੇਵੱਸ ਹੋ ਕੇ ਖੇਤਾਂ ਵਿੱਚ ਲੱਗੀ ਅੱਗ ਨੂੰ ਦੇਖਦੇ ਰਹੇ ਪਰ ਕੁਝ ਨਾ ਕਰ ਸਕੇ।
ਪਾਕਿਸਤਾਨੀ ਖੇਤਾਂ ਤੋਂ ਆ ਰਹੀ ਅੱਗ ਕਾਰਨ ਮਮਦੋਟ ਵਿੱਚ ਭਾਰਤੀ ਕਿਸਾਨਾਂ ਦੀ 150 ਏਕੜ ਜ਼ਮੀਨ ਸੜ ਕੇ ਸੁਆਹ ਹੋ ਗਈ। ਮਮਦੋਟ ਲਾਗਲੇ ਪਿੰਡਾਂ ਦੇ ਬੇਬੱਸ ਕਿਸਾਨ ਕੰਡਿਆਲੀ ਤਾਰ ਦੇ ਇਸ ਪਾਸੇ (ਭਾਰਤ ਵਾਲੇ ਪਾਸੇ) ਖੜ੍ਹੇ ਦੇਖਦੇ ਰਹੇ ਸਨ। ਤੁੜੀ ਬਣਾਉਣ ਲਈ ਰੱਖੀ ਗਈ ਨਾੜ ਅੱਖਾਂ ਸਾਹਮਣੇ ਸੜ ਰਹੀ ਸੀ ਪਰ ਕਿਸਾਨ ਚਾਹ ਕੇ ਵੀ ਅੱਗ ਨੂੰ ਬੁਝਾਅ ਨਹੀਂ ਸਕੇ। ਉਹਨਾਂ ਨੇ ਕੋਸ਼ਿਸਾਂ ਕੀਤੀਆਂ ਪਰ ਬੀਐਸਐਫ ਨੇ ਵਾੜ ਦੇ ਦਰਵਾਜ਼ੇ ਨਹੀਂ ਖੋਲ੍ਹੇ।
ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ, ਬੀਐਸਐਫ ਨੇ ਖੇਤਾਂ ਨੂੰ ਜਾਣ ਵਾਲੇ ਰਾਹਾਂ ਦੇ ਗੇਟ ਬੰਦ ਕਰ ਦਿੱਤੇ ਹਨ ਅਤੇ ਕਿਸਾਨਾਂ ਨੂੰ ਸਰਹੱਦ ਪਾਰ ਖੇਤਾਂ ਵਿੱਚ ਜਾਣ ਤੋਂ ਰੋਕ ਦਿੱਤਾ ਹੈ।
ਪਾਕਿਸਤਾਨੀ ਲੋਕਾਂ ਨੇ ਲਗਾਈ ਅੱਗ- ਕਿਸਾਨ
ਕਿਸਾਨਾਂ ਨੇ ਦੱਸਿਆ ਕਿ ਸੋਮਵਾਰ ਨੂੰ ਪਾਕਿਸਤਾਨੀ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਉਹ ਜਾਣਦੇ ਹਨ ਕਿ ਭਾਰਤੀ ਕਿਸਾਨਾਂ ਨੂੰ ਵਾੜ ਦੇ ਪਾਰ ਆਪਣੇ ਖੇਤਾਂ ਵਿੱਚ ਦਾਖਲ ਹੋਣ ਦੀ ਮਨਾਹੀ ਹੈ। ਦੁਪਹਿਰ 2 ਵਜੇ ਦੇ ਕਰੀਬ, ਪਾਕਿਸਤਾਨ ਦੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਉਨ੍ਹਾਂ ਦੇ ਖੇਤਾਂ ਤੱਕ ਪਹੁੰਚ ਗਈ ਅਤੇ ਡੇਢ ਸੌ ਏਕੜ ਵਿੱਚ ਤੂੜੀ ਬਣਾਉਣ ਲਈ ਵਰਤੀ ਜਾਂਦੀ ਨਾੜ ਸੜ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸ਼ਰਾਰਤ ਪਾਕਿਸਤਾਨੀ ਕਿਸਾਨਾਂ ਨੇ ਕੀਤੀ ਹੈ।
ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਵਾੜ ਤੋਂ ਪਰੇ ਖੇਤਾਂ ਵਿੱਚ ਸੜ ਰਹੀਆਂ ਸਨ, ਉਹ ਵਾੜ ਦੇ ਨੇੜੇ ਬੇਵੱਸ ਹੋ ਕੇ ਖੜ੍ਹੇ ਰਹੇ ਅਤੇ ਦੇਖ ਰਹੇ ਸਨ। ਬੀਐਸਐਫ ਨੇ ਵਾੜ ਦੇ ਗੇਟ ਨਹੀਂ ਖੋਲ੍ਹੇ। ਕਿਸਾਨਾਂ ਦਾ ਕਹਿਣਾ ਹੈ ਕਿ ਅੱਗ ਵਿੱਚ ਨੌਂ ਟਿਊਬਵੈੱਲ ਅਤੇ ਇੱਥੋਂ ਤੱਕ ਕਿ ਬਿਜਲੀ ਦੀਆਂ ਤਾਰਾਂ ਵੀ ਸੜ ਗਈਆਂ। ਟਿਊਬਵੈੱਲ ਸੜ ਜਾਣ ਕਾਰਨ ਲਗਭਗ ਵੀਹ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਿਨ੍ਹਾਂ ਕਿਸਾਨਾਂ ਨੇ ਪਰਾਲੀ ਤਿਆਰ ਨਹੀਂ ਕੀਤੀ ਸੀ, ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਹਵਾ ਕਾਰਨ ਅੱਗ ਖੇਤਾਂ ਵਿੱਚ ਵੀ ਤੇਜ਼ੀ ਨਾਲ ਫੈਲ ਰਹੀ ਸੀ।