HomeDeshGurpatwant Pannu ਤੇ ਵਾਲਮੀਕਿ ਭਾਈਚਾਰੇ ਦੇ ਆਗੂ ਹੋਏ ਤੱਤੇ, ਦਿੱਤੀ ਸਿੱਧੀ ਚੇਤਾਵਨੀ! Deshlatest NewsPanjab Gurpatwant Pannu ਤੇ ਵਾਲਮੀਕਿ ਭਾਈਚਾਰੇ ਦੇ ਆਗੂ ਹੋਏ ਤੱਤੇ, ਦਿੱਤੀ ਸਿੱਧੀ ਚੇਤਾਵਨੀ! By admin April 2, 2025 0 31 Share FacebookTwitterPinterestWhatsApp ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਮੁੱਖ ਆਗੂ ਸਵਾਮੀ ਮੇਘਨਾਥ ਨੇ ਖਾਲਿਸਤਾਨੀ ਸਮਰਥਕ ਗੁਰਪੰਤਵੰਤ ਸਿੰਘ ਪੰਨੂ ਨੂੰ ਚੇਤਾਵਨੀ ਦਿੱਤੀ। ਬਾਬਾ ਭੀਮ ਰਾਓ ਅੰਬੇਡਕਰ ਦੀ ਮੂਰਤੀ ‘ਤੇ ਬੀਤੇ ਦਿਨੀਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨੀ ਸਮਰੱਥਕ ਗੁਰਪੰਤਵੰਤ ਸਿੰਘ ਪੰਨੂ ਨੇ ਲੈ ਕੇ ਇੱਕ ਵੀਡੀਓ ਜਾਰੀ ਕੀਤੀ। ਜਿਸ ਵਿੱਚ ਕਿਹਾ ਕਿ 14 ਅਪ੍ਰੈਲ ਤੱਕ ਡਾਕਟਰ ਬੀ. ਅੰਬੇਡਕਰ ਜੀ ਦੀਆ ਮੂਰਤੀਆਂ ਨੂੰ ਖੰਡਿਤ ਕੀਤਾ ਜਾਵੇਗਾ। ਜਿਸ ਤੋ ਬਾਅਦ ਪੂਰੇ ਪੰਜਾਬ ਵਿੱਚ ਹੀ ਵਾਲਮੀਕਿ ਭਾਈਚਾਰੇ ਅਤੇ ਦਲਿਤ ਸਮਾਜ ਦੇ ਆਗੂਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਘਟਨਾ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਵਿੱਚ ਕਾਫੀ ਰੋਸ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਮੁੱਖ ਆਗੂ ਸਵਾਮੀ ਮੇਘਨਾਥ ਨੇ ਖਾਲਿਸਤਾਨੀ ਸਮਰਥਕ ਗੁਰਪੰਤਵੰਤ ਸਿੰਘ ਪੰਨੂ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਨੇ ਪੰਨੂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਸਵਾਮੀ ਮੇਘਨਾਥ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਖਾਲਿਸਤਾਨੀ ਸਮਰੱਥਕ ਗੁਰਪੰਤਵੰਤ ਸਿੰਘ ਪੰਨੂ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੀਆ ਮੂਰਤੀਆਂ ਨੂੰ ਤੋੜਨ ਲਈ ਨੌਜਵਾਨਾਂ ਨੂੰ ਭੜਕੀਲੇ ਭਾਸ਼ਣ ਦੇ ਕੇ ਉਕਸਾਇਆ ਜਾ ਰਿਹਾ ਹੈ। ਜਿਸ ਕਰਕੇ ਕੁੱਝ ਦਿਨ ਪਹਿਲਾਂ ਫਿਲੌਰ ਵਿਖੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੂੰ ਕਵਰ ਕਰਨ ਵਾਲੇ ਸੀਸੇ ‘ਤੇ ਸਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਲਿਖ ਕੇ ਨੁਕਸਾਨ ਪਹੁਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੀ ਜ਼ਿੰਮੇਵਾਰੀ ਗੁਰਪੰਤਵੰਤ ਸਿੰਘ ਪੰਨੂ ਨੇ ਲੈਂਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਕੇ 14 ਅਪ੍ਰੈਲ ਨੂੰ ਸਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਦੇ ਜਨਮਦਿਨ ਵਾਲੇ ਦਿਨ ਮੂਰਤੀਆਂ ਨੂੰ ਤੋੜਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗੁਰਪੰਤਵੰਤ ਸਿੰਘ ਪੰਨੂ ਉੱਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬੁੱਤ ਦੀ ਭੰਨਤੋੜ ਕਰਨਾ ਬਹੁਤ ਹੀ ਨਿੰਦਣਯੋਗ- ਵਿਨੀਤ ਜੋਸ਼ੀ ਪੰਜਾਬ ਬੀਜੇਪੀ ਦੇ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਅੰਬੇਡਕਰ ਜੀ ਦੇ ਇੱਕ ਹੋਰ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਬਟਾਲਾ ਦੇ ਕਪੂਰੀ ਗੇਟ ‘ਤੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਭੰਨਤੋੜ ਕਰਨਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। Share FacebookTwitterPinterestWhatsApp Previous articleਅਟਾਰੀ ਬਾਰਡਰ ਤੋਂ Pakistani ਨਾਗਰਿਕ ਗ੍ਰਿਫ਼ਤਾਰ, BSF ਨੇ ਫੜ ਕੇ Police ਦੇ ਹਵਾਲੇ ਕੀਤਾNext articleJalandhar ‘ਚ ਲਟਕਦੀਆਂ ਤਾਰਾਂ ‘ਚ ਫਸੀ ਸ਼ਰਧਾਲੂਆਂ ਨਾਲ ਭਰੀ ਬੱਸ, ਡਰਾਈਵਰ ਨੂੰ ਲੱਗੇ ਕਰੰਟ ਦੇ ਝਟਕੇ adminhttps://punjabbuzz.com/Punjabi RELATED ARTICLES Desh ਨਸ਼ਿਆਂ ਖਿਲਾਫ਼ ਜੰਗ ਨੂੰ ਵੱਡੀ ਸਫ਼ਲਤਾ, ਫਰੀਦਕੋਟ ‘ਚ 100 ਪੇਟੀਆਂ ਸ਼ਰਾਬ ਬਰਾਮਦ April 16, 2025 Desh Moga Roadways ਡਿਪੂ ‘ਚ ਲੱਗੀ ਭਿਆਨਕ ਅੱਗ, ਮੁਲਾਜ਼ਮਾਂ ‘ਤੇ ਲਾਪਰਵਾਹੀ ਦੇ ਇਲਜ਼ਾਮ April 16, 2025 latest News Mullanpur ‘ਚ ਛਾ ਗਏ ਪੰਜਾਬੀ, ਰੋਮਾਂਚਕ ਮੁਲਾਬਲੇ ‘ਚ ਪੰਜਾਬ ਨੇ ਕੋਲਕਾਤਾ ਨੂੰ ਰਹਾਇਆ April 16, 2025 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਨਸ਼ਿਆਂ ਖਿਲਾਫ਼ ਜੰਗ ਨੂੰ ਵੱਡੀ ਸਫ਼ਲਤਾ, ਫਰੀਦਕੋਟ ‘ਚ 100 ਪੇਟੀਆਂ ਸ਼ਰਾਬ ਬਰਾਮਦ April 16, 2025 Moga Roadways ਡਿਪੂ ‘ਚ ਲੱਗੀ ਭਿਆਨਕ ਅੱਗ, ਮੁਲਾਜ਼ਮਾਂ ‘ਤੇ ਲਾਪਰਵਾਹੀ ਦੇ ਇਲਜ਼ਾਮ April 16, 2025 Mullanpur ‘ਚ ਛਾ ਗਏ ਪੰਜਾਬੀ, ਰੋਮਾਂਚਕ ਮੁਲਾਬਲੇ ‘ਚ ਪੰਜਾਬ ਨੇ ਕੋਲਕਾਤਾ ਨੂੰ ਰਹਾਇਆ April 16, 2025 Jalandhar ‘ਚ Charanjit Channi ਦੀ ਗੁਮਸ਼ੁਦਗੀ ਦੇ ਲੱਗੇ ਪੋਸਟਰ, BJP ਵਰਕਰ ਬੋਲੇ ਨਹੀਂ ਲੱਭ ਰਹੇ MP April 16, 2025 Load more Recent Comments