HomeDeshPahalgam ਹਮਲੇ ਤੋਂ ਬਾਅਦ ਸਰਕਾਰ ਦੀ ਵੱਡੀ ਕਾਰਵਾਈ, Shoaib Akhtar ਸਮੇਤ ਕਈ...
Pahalgam ਹਮਲੇ ਤੋਂ ਬਾਅਦ ਸਰਕਾਰ ਦੀ ਵੱਡੀ ਕਾਰਵਾਈ, Shoaib Akhtar ਸਮੇਤ ਕਈ ਪਾਕਿਸਤਾਨੀ ਕ੍ਰਿਕਟਰਾਂ ਦੇ ਯੂਟਿਊਬ ਚੈਨਲ ਭਾਰਤ ‘ਚ ਬੈਨ
ਭਾਰਤ ਵਿੱਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਸਮੇਤ ਕਈ ਪਾਕਿਸਤਾਨੀ ਚੈਨਲਾਂ ਦੇ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ਵਿੱਚ ਹੈ। ਭਾਰਤ ਸਰਕਾਰ ਨੇ ਹੁਣ ਪਾਕਿਸਤਾਨ ਵਿਰੁੱਧ ਵੱਡਾ ਫੈਸਲਾ ਲਿਆ ਹੈ।
ਭਾਰਤ ਵਿੱਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਸਮੇਤ ਕਈ ਪਾਕਿਸਤਾਨੀ ਚੈਨਲਾਂ ਦੇ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਵਿੱਚ ਪਾਕਿਸਤਾਨ ਮੀਡੀਆ ਦੇ ਯੂਟਿਊਬ ਚੈਨਲ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਯੂਟਿਊਬ ਯੂਜ਼ਰ ਲਈ ਪਾਕਿਸਤਾਨੀ ਚੈਨਲਾਂ ਤੱਕ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਜਾਰੀ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਭਾਰਤ ਵਿੱਚ ਸ਼ੋਏਬ ਅਖਤਰ ਸਮੇਤ ਪਾਕਿਸਤਾਨੀ ਕ੍ਰਿਕਟਰਾਂ ਦੇ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਦੋਂ ਉਪਭੋਗਤਾ ਸ਼ੋਏਬ ਅਖਤਰ ਦੇ ਚੈਨਲ ਸਮੇਤ ਸਾਰੇ ਪਾਬੰਦੀਸ਼ੁਦਾ ਯੂਟਿਊਬ ਚੈਨਲ ਖੋਲ੍ਹਦੇ ਹਨ ਤਾਂ ਉਹਨਾਂ ਨੂੰ ਇੱਕ ਸੁਨੇਹਾ ਦਿਖਾਈ ਦਿੰਦਾ ਹੈ ਜਿਸ ਵਿੱਚ ਲਿਖਿਆ ਹੈ,
“ਇਹ ਸਮੱਗਰੀ ਇਸ ਵੇਲੇ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਤ ਸਰਕਾਰੀ ਆਦੇਸ਼ਾਂ ਕਾਰਨ ਇਸ ਦੇਸ਼ ਵਿੱਚ ਉਪਲਬਧ ਨਹੀਂ ਹੈ”
ਸ਼ੋਏਬ ਅਖਤਰ, ਆਰਜ਼ੂ ਕਾਜ਼ਮੀ ਤੇ ਸਈਦ ਮੁਜ਼ਮਿਲ ਸ਼ਾਹ ਵਰਗੀਆਂ ਪਾਕਿਸਤਾਨੀ ਸ਼ਖਸੀਅਤਾਂ ਤੋਂ ਇਲਾਵਾ, ਭਾਰਤ ਸਰਕਾਰ ਨੇ ਭਾਰਤ ਵਿੱਚ ਪ੍ਰਮੁੱਖ ਪਾਕਿਸਤਾਨੀ ਮੀਡੀਆ ਚੈਨਲਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਵਿੱਚ Dawn News, Samma Tv, Ary News, Geo News, GNN, Bol News ਆਦਿ ਦੇ ਯੂਟਿਊਬ ਚੈਨਲ ਸ਼ਾਮਲ ਹਨ।