Wednesday, November 27, 2024
Google search engine
HomeDesh1 ਅਗਸਤ ਤੋਂ ਬਦਲਣਗੇ Google Maps ਦੇ ਨਿਯਮ, ਜਾਣੋ ਸਰਵਿਸ ਵਰਤਣ ਲਈ...

1 ਅਗਸਤ ਤੋਂ ਬਦਲਣਗੇ Google Maps ਦੇ ਨਿਯਮ, ਜਾਣੋ ਸਰਵਿਸ ਵਰਤਣ ਲਈ ਤੁਹਾਨੂੰ ਕਿੰਨੇ ਪੈਸੇ ਦੇਣੇ ਪੈਣਗੇ?

ਗੂਗਲ ਮੈਪਸ ਵਲੋਂ ਨਿਯਮਾਂ ਵਿੱਚ ਬਦਲਾ ਕੀਤਾ ਗਿਆ ਹੈ।

ਗੂਗਲ ਮੈਪਸ ਵਲੋਂ ਨਿਯਮਾਂ ਵਿੱਚ ਬਦਲਾ ਕੀਤਾ ਗਿਆ ਹੈ। ਗੂਗਲ ਮੈਪ ਦਾ ਇਹ ਨਿਯਮ 1 ਅਗਸਤ 2024 ਤੋਂ ਪੂਰੇ ਦੇਸ਼ ‘ਚ ਲਾਗੂ ਹੋਵੇਗਾ।

ਖਾਸ ਗੱਲ ਇਹ ਹੈ ਕਿ ਗੂਗਲ ਮੈਪ ਨੇ ਕੀਮਤ ‘ਚ 70 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਗੂਗਲ ਮੈਪ ਦੀ ਫੀਸ ਡਾਲਰ ਦੀ ਬਜਾਏ ਭਾਰਤੀ ਰੁਪਏ ਵਿੱਚ ਸਵੀਕਾਰ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਅਜਿਹਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਓਲਾ ਮੈਪ ਨੇ ਬਾਜ਼ਾਰ ‘ਚ ਐਂਟਰੀ ਕੀਤੀ ਹੈ। ਇਸ ਤੋਂ ਇਲਾਵਾ, ਓਲਾ ਮੈਪ ਨੂੰ ਫਰੀ ਵਿਚ ਯੂਜ਼ ਵੀ ਕੀਤਾ ਜਾ ਸਕਦਾ ਹੈ।

ਇੱਕ ਆਮ ਯੂਜ਼ਰ ਦੇ ਦ੍ਰਿਸ਼ਟੀਕੋਣ ਤੋਂ, ਗੂਗਲ ਮੈਪ ਵਿੱਚ ਇਸ ਬਦਲਾਅ ਦਾ ਤੁਹਾਡੇ ‘ਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ। ਪਰ ਜੇਕਰ ਤੁਸੀਂ ਕਾਰੋਬਾਰ ਲਈ ਗੂਗਲ ਮੈਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸਦੇ ਲਈ ਪਹਿਲਾਂ ਨਾਲੋਂ ਘੱਟ ਭੁਗਤਾਨ ਕਰਨਾ ਹੋਵੇਗਾ। ਨਾਲ ਹੀ, ਤੁਸੀਂ ਡਾਲਰ ਦੀ ਬਜਾਏ ਭਾਰਤੀ ਰੁਪਏ ਵਿੱਚ ਗੂਗਲ ਮੈਪ ਦਾ ਭੁਗਤਾਨ ਕਰਨ ਦੇ ਯੋਗ ਹੋਵੋਗੇ।

ਯੂਜ਼ਰਸ ਦੇ ਮਨ ਵਿੱਚ ਹਨ ਅਜਿਹੇ ਸਵਾਲ 

ਯੂਜ਼ਰਸ ਦੇ ਮਨ ‘ਚ ਸਵਾਲ ਇਹ ਹੈ ਕਿ ਜਦੋਂ ਗੂਗਲ ਮੈਪ ਫਰੀ ਹੈ ਤਾਂ ਫਿਰ ਕਟੌਤੀ ਕਿਸ ਚੀਜ਼ ਦੀ ਹੋ ਰਹੀ ਹੈ? ਅਜਿਹੇ ‘ਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਗੂਗਲ ਮੈਪ ਦੀ ਵਰਤੋਂ ਆਮ ਲੋਕਾਂ ਲਈ ਮੁਫਤ ਹੈ। ਪਰ ਜੇਕਰ ਇਸ ਦੀ ਵਰਤੋਂ ਬਿਜ਼ਨੈੱਸ ਲਈ ਕੀਤੀ ਜਾਂਦੀ ਹੈ ਤਾਂ ਇਸ ਦਾ ਚਾਰਜ ਲਿਆ ਜਾਂਦਾ ਹੈ। ਇਸ ਨੂੰ ਇੱਕ ਉਦਾਹਰਣ ਨਾਲ ਸਮਝੋ।

ਉਦਾਹਰਨ ਲਈ, ਰੈਪਿਡੋ ਇੱਕ ਰਾਈਡਿੰਗ ਸ਼ੇਅਰ ਕੰਪਨੀ ਹੈ। ਕੰਪਨੀ ਨੇਵੀਗੇਸ਼ਨ ਲਈ ਗੂਗਲ ਮੈਪਸ ਦੀ ਵਰਤੋਂ ਕਰਦੀ ਹੈ। ਅਜਿਹੇ ‘ਚ ਗੂਗਲ ਮੈਪ ਦੀ ਵਰਤੋਂ ਕਰਨ ਲਈ ਭੁਗਤਾਨ ਕਰਨਾ ਪੈਂਦਾ ਹੈ। ਇਨ੍ਹਾਂ ਕੀਮਤਾਂ ‘ਚ ਹੁਣ ਬਦਲਾਅ ਕੀਤਾ ਗਿਆ ਹੈ।

ਗੂਗਲ ਭਾਰਤੀਆਂ ਤੋਂ ਨੈਵੀਗੇਸ਼ਨ ਲਈ 4 ਤੋਂ 5 ਡਾਲਰ ਮਹੀਨਾਵਾਰ ਫੀਸ ਲੈਂਦਾ ਸੀ, ਜਿਸ ਨੂੰ 1 ਅਗਸਤ ਤੋਂ ਆਪਣੀ ਫੀਸ ਡਾਲਰ ਦੀ ਬਜਾਏ ਭਾਰਤੀ ਰੁਪਏ ਵਿੱਚ ਅਦਾ ਕਰਨੀ ਪਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments