HomeDeshChandigarh ਧਮਾਕੇ ਦੀ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਸ਼ੋਸਲ ਮੀਡੀਆ ਤੇ ਪਾਈ...
Chandigarh ਧਮਾਕੇ ਦੀ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਸ਼ੋਸਲ ਮੀਡੀਆ ਤੇ ਪਾਈ ਪੋਸਟ
Goldy Bara ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ਗਿਆ ਹੈ
ਅੱਜ ਸਵੇਰੇ Chandighar ਦੇ ਸੈਕਟਰ 26 ਸਥਿਤ 2 ਕਲੱਬਾਂ ਦੇ ਬਾਹਰ ਹੋਏ ਧਮਾਕੇ ਦੀ ਜ਼ਿੰਮੇਵਾਰੀ ਗੈਂਗਸਟਰ Goldy Bara ਵੱਲੋਂ ਲਈ ਗਈ ਹੈ। ਇਸ ਲਈ ਗੋਲਡੀ ਬਰਾੜ ਨੇ ਸ਼ੋਸਲ ਮੀਡੀਆ ਤੇ ਇੱਕ ਪੋਸਟ ਪਾਈ ਹੈ। ਜਿਸ ਉਹਨਾਂ ਨੇ ਕਿਹਾ ਕਿ ਇੱਕ ਹੋਰ ਗੈਂਗਸਟਰ ਨਾਲ ਮਿਲਕੇ ਉਹਨੇ ਇਸ ਧਮਾਕੇ ਨੂੰ ਅੰਜ਼ਾਮ ਦਿੱਤਾ ਹੈ।
Post ਵਿਚ ਉਸ ਨੇ ਧਮਾਕੇ ਦਾ ਕਾਰਨ ਪ੍ਰੋਟੈਕਸ਼ਨ ਮਨੀ ਨਾ ਦੇਣਾ ਦੱਸਿਆ ਹੈ। ਧਮਾਕੇ ‘ਚ ਸੇਵਿਲ ਬਾਰ ਐਂਡ ਲੌਂਜ ਅਤੇ ਡੀ’ਓਰਾ ਕਲੱਬ ਦੇ ਬਾਹਰ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਮਸ਼ਹੂਰ ਰੈਪਰ ਬਾਦਸ਼ਾਹ ਵੀ ਸੇਵਿਲ ਬਾਰ ਅਤੇ ਲੌਂਜ ਕਲੱਬ ਦੇ ਮਾਲਕਾਂ ‘ਚ ਹਿੱਸੇਦਾਰ ਹਨ।
ਕੰਨ ਖੋਲ੍ਹਣ ਲਈ ਕੀਤੇ ਗਏ ਧਮਾਕੇ- ਪੋਸਟ
Goldy Bara ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ਗਿਆ ਹੈ- ‘Lawrence Gang ਦੇ ਗੋਲਡੀ ਬਰਾੜ ਅਤੇ Rohit Gondara ਨੇ 2 ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਦੋਵਾਂ ਕਲੱਬਾਂ ਦੇ ਮਾਲਕਾਂ ਨੂੰ ਪ੍ਰੋਟੈਕਸ਼ਨ ਮਨੀ ਲਈ ਮੈਸੇਜ ਕੀਤਾ ਗਿਆ ਸੀ।
ਪਰ, ਉਹ ਸਾਡੀ ਕਾਲ ਦੀ ਘੰਟੀ ਨਹੀਂ ਸੁਣ ਸਕੇ। ਕੰਨ ਖੋਲਣ ਲਈ ਇਹ ਧਮਾਕੇ ਕੀਤੇ ਗਏ। ਜੋ ਵੀ ਸਾਡੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਤੋਂ ਵੱਡਾ ਕੁਝ ਹੋ ਸਕਦਾ ਹੈ।
ਜਾਂਚ ਵਿੱਚ ਜੁਟੀ Police
Police ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੰਬ ਸੁੱਟਣ ਵਾਲਾ ਨੌਜਵਾਨ ਬਾਈਕ ‘ਤੇ ਆਇਆ ਸੀ। ਘਟਨਾ ਵਿੱਚ ਵਰਤੇ ਗਏ ਬੰਬ ਨਹੁੰਆਂ ਅਤੇ ਜਲਣਸ਼ੀਲ ਸਮੱਗਰੀ ਨਾਲ ਭਰੇ ਹੋਏ ਸਨ।
ਮੌਕੇ ‘ਤੇ ਇਸ ਨਾਲ ਸਬੰਧਤ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। Police ਇਹ ਮੰਨ ਰਹੀ ਹੈ ਕਿ ਦੇਸੀ ਬਣੇ ਬੰਬ (ਟਵਾਈਨ ਬੰਬ) ਫਟ ਗਏ ਹਨ। Police ਜ਼ਬਰਦਸਤੀ ਐਂਗਲ ਦੀ ਵੀ ਜਾਂਚ ਕਰ ਰਹੀ ਹੈ।
ਘਟਨਾ ਦਾ ਇੱਕ CCTV ਵੀ ਸਾਹਮਣੇ ਆਇਆ ਹੈ। ਸਵੇਰੇ 3.15 ਵਜੇ ਇਕ ਨੌਜਵਾਨ ਨੇ ਕਲੱਬ ਵੱਲ ਬੰਬ ਵਰਗੀ ਚੀਜ਼ ਸੁੱਟ ਦਿੱਤੀ। ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਧੂੰਆਂ ਉੱਠਦੇ ਹੀ ਨੌਜਵਾਨ ਉਥੋਂ ਭੱਜ ਗਿਆ।