ਸੀਪੀ ਨੇ ਦੱਸਿਆ ਕਿ ਰਣਜੀਤ ਐਵੇਨਿਊ ਥਾਣੇ ਸਮੇਤ ਹੋਰ ਥਾਣਿਆਂ ‘ਚ ਸ਼ਿਵਮ ਸਿੰਘ ਨਾਂ ਦੇ ਬਦਮਾਸ਼ ਖਿਲਾਫ਼ ਅਸਲਾ ਐਕਟ ਅਤੇ ਮਾਰਕੁੱਟ ਦੇ ਕੇਸ ਦਰਜ ਹਨ।
ਵੇਰਕਾ ਬਾਈਪਾਸ ਨੇੜੇ ਗੈਂਗਸਟਰ ਦਾ ਪਿੱਛਾ ਕਰਦਿਆਂ ਪੁਲਿਸ ਅਤੇ ਮੁਲਜ਼ਮ ਵਿਚਾਲੇ ਫਾਇਰਿੰਗ ਹੋਈ। ਇਹ ਘਟਨਾ ਸੋਮਵਾਰ ਦੁਪਹਿਰ ਦੀ ਹੈ। ਜਦੋਂ ਪੁਲਿਸ ਨੇ ਮੁਲਜ਼ਮ ਗੈਂਗਸਟਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਪੁਲਿਸ ਟੀਮ ਨੂੰ ਧੋਖਾ ਦੇਣ ਲਈ ਫਾਇਰਿੰਗ ਕੀਤੀ। ਪਰ ਪੁਲਿਸ ਨੇ ਲਗਾਤਾਰ ਪਿੱਛਾ ਕਰਦਿਆਂ ਗੈਂਗਸਟਰ ‘ਤੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਮੁਲਜ਼ਮ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸੀਪੀ ਨੇ ਦੱਸਿਆ ਕਿ ਰਣਜੀਤ ਐਵੇਨਿਊ ਥਾਣੇ ਸਮੇਤ ਹੋਰ ਥਾਣਿਆਂ ‘ਚ ਸ਼ਿਵਮ ਸਿੰਘ ਨਾਂ ਦੇ ਬਦਮਾਸ਼ ਖਿਲਾਫ਼ ਅਸਲਾ ਐਕਟ ਅਤੇ ਮਾਰਕੁੱਟ ਦੇ ਕੇਸ ਦਰਜ ਹਨ। ਪਿਛਲੇ ਕੁਝ ਸਮੇਂ ਤੋਂ ਮੁਲਜ਼ਮ ਪੁਲਿਸ ਲਈ ਸਿਰਦਰਦ ਬਣ ਗਿਆ ਸੀ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਿਵਮ ਸੋਮਵਾਰ ਨੂੰ ਵੇਰਕਾ ਬਾਈਪਾਸ ਖੇਤਰ ‘ਚ ਮੌਜੂਦ ਹੈ। ਪੁਲਿਸ ਨੇ ਨੈੱਟਵਰਕ ਬੁਣ ਕੇ ਉਸਨੂੰ ਘੇਰ ਲਿਆ। ਸ਼ਿਵਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਪਿੱਛਾ ਕਰਦਿਆਂ ਉਸਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਫਿਰ ਕਾਬੂ ਕਰ ਲਿਆ।