ਪੰਚਕੂਲਾ ਵਿਚ ਪ੍ਰਦੂਸ਼ਣ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ
ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ’ਚ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ ਤੇ ਸੋਮਵਾਰ ਨੂੰ ਪ੍ਰਦੂਸ਼ਣ ਦਾ ਏਕਿਊਆਈ 270 ਤੱਕ ਪਹੁੰਚ ਗਿਆ ਹੈ ਅਤੇ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਸ਼ਹਿਰ ’ਚ 11 ਥਾਵਾਂ ’ਤੇ ਪਟਾਕੇ ਸਜਾਏ ਜਾਣਗੇ। ਮੰਗਲਵਾਰ ਤੋਂ ਸ਼ਹਿਰ ਵਾਸੀ ਗ੍ਰੀਨ ਪਟਾਕੇ ਖ਼ਰੀਦ ਸਕਦੇ ਹਨ।
ਪ੍ਰਸ਼ਾਸਨ ਨੇ ਹਰੇਕ ਵਿਕਰੇਤਾ ਤੋਂ 15 ਹਜ਼ਾਰ ਰੁਪਏ ਦਾ ਐਡਵਾਂਸ ਜੀਐੱਸਟੀ ਵਸੂਲਿਆ ਹੈ। ਯੂਟੀ ਪ੍ਰਸ਼ਾਸਨ ਦੇ ਅਨੁਸਾਰ, ਗ੍ਰੀਨ ਦੀਵਾਲੀ ’ਤੇ ਏਕਿਊਆਈ 380 ਤੋਂ ਉੱਪਰ ਰਹੇਗਾ। ਪ੍ਰਸ਼ਾਸਨ ਨੇ 96 ਪਟਾਕੇ ਵੇਚਣ ਵਾਲਿਆਂ ਨੂੰ ਲਾਇਸੈਂਸ ਜਾਰੀ ਕੀਤੇ ਹਨ। ਹਰ ਵਿਕਰੇਤਾ ਨੂੰ ਆਪਣੀ ਦੁਕਾਨ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪ੍ਰਸ਼ਾਸਨ ਅਨੁਸਾਰ ਦੀਵਾਲੀ ਵਾਲੇ ਦਿਨ ਸ਼ਹਿਰ ਵਾਸੀ ਰਾਤ 8 ਤੋਂ 10 ਵਜੇ ਤੱਕ ਦੋ ਘੰਟੇ ਗ੍ਰੀਨ ਪਟਾਕੇ ਚਲਾ ਸਕਣਗੇ। ਪ੍ਰਸ਼ਾਸਨ ਨੇ 31 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਦਾ ਐਲਾਨ ਕੀਤਾ ਹੈ। ਹਰ ਸੈਕਟਰ ’ਚ ਅੱਠ ਤੋਂ ਦਸ ਦੁਕਾਨਾਂ ਲਗਾਈਆਂ ਜਾਣਗੀਆਂ। ਜਿੱਥੇ 20 ਕਰੋੜ ਰੁਪਏ ਦੇ ਪਟਾਕੇ ਵਿਕਣ ਦਾ ਅਨੁਮਾਨ ਹੈ। ਵਿਕਰੇਤਾ ਦੀਵਾਲੀ ਦੇ ਤਿੰਨ ਦਿਨਾਂ ਤੱਕ ਇੱਥੇ ਪਟਾਕੇ ਵੇਚਣਗੇ। ਟਰਾਈਸਿਟੀ ’ਚ ਸਭ ਤੋਂ ਵੱਡੀ ਪਟਾਕਾ ਮਾਰਕੀਟ ਕੁਰਾਲੀ ਵਿਚ ਸਥਾਪਤ ਕੀਤੀ ਜਾਵੇਗੀ ਜਦੋਂ ਕਿ ਦਿੱਲੀ ’ਚ ਪ੍ਰਦੂਸ਼ਣ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 301 ਹੈ।
ਪੰਚਕੂਲਾ ਵੀ ਪ੍ਰਦੂਸ਼ਣ ਦੇ ਮਾਮਲੇ ’ਚ ਔਰੇਂਜ ਜ਼ੋਨ ’ਚ ਪਹੁੰਚ ਗਿਆ ਹੈ। ਪੰਚਕੂਲਾ ਵਿਚ ਪ੍ਰਦੂਸ਼ਣ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਜਦੋਂ ਕਿ ਇਕ ਹਫ਼ਤਾ ਪਹਿਲਾਂ ਪੰਚਕੂਲਾ ’ਚ ਪ੍ਰਦੂਸ਼ਣ ਦਾ ਏਕਿਊਆਈ 150 ਸੀ ਪਰ ਇਸ ਵਾਰ ਪਰਾਲੀ ਸਾੜਨ ਤੋਂ ਇਲਾਵਾ ਹਵਾ ਵੀ ਖ਼ਰਾਬ ਹੁੰਦੀ ਜਾ ਰਹੀ ਹੈ।
ਵਾਹਨਾਂ ਦੀ ਗਿਣਤੀ ਵਧਣ ਕਾਰਨ ਪ੍ਰਦੂਸ਼ਣ ਹੋ ਰਿਹਾ ਹੈ, ਇਸ ਸਮੇਂ ਚੰਡੀਗੜ੍ਹ ਵਿਚ ਉੱਤਰੀ ਤੇ ਦੱਖਣੀ ਦੋਵਾਂ ਸੈਕਟਰਾਂ ’ਚ ਪ੍ਰਦੂਸ਼ਣ ਦਾ ਪੱਧਰ ਇੱਕੋ ਜਿਹਾ ਹੈ, ਜਦੋਂ ਕਿ ਪਿਛਲੇ ਹਫ਼ਤੇ ਪ੍ਰਦੂਸ਼ਣ ਦਾ ਪੱਧਰ ਦੱਖਣੀ ਸੈਕਟਰਾਂ ਵਿਚ 266 ਸੀ ਸੈਕਟਰ-22 ਅਤੇ ਸੈਕਟਰ-53 ਵਿਚ ਏਕਿਊਆਈ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ’ਚ ਜੇਕਰ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਵੀ ਪ੍ਰਦੂਸ਼ਣ ਘੱਟ ਨਹੀਂ ਹੋਇਆ ਤਾਂ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਕਦਮ ਚੁੱਕਿਆ ਜਾ ਸਕਦਾ ਹੈ ਸ਼ਹਿਰ ਵਿਚ ਸਪ੍ਰਿੰਕਲਰ ਵਾਹਨ।
ਸ਼ਹਿਰ ’ਚ ਕਈ ਥਾਵਾਂ ’ਤੇ ਬੂਟੇ ਵੀ ਲਗਾਏ ਗਏ ਹਨ। ਦੱਸ ਦਈਏ ਕਿ ਇਸ ਵਾਰ ਪ੍ਰਦੂਸ਼ਣ ਅਤੇ ਪਰਾਲੀ ਦੇ ਮੁੱਦੇ ’ਤੇ ਨਜ਼ਰਸਾਨੀ ਕਰਨ ਲਈ ਦਿੱਲੀ ਕਮਿਸ਼ਨ ਨੇ ਚੰਡੀਗੜ੍ਹ ’ਚ ਇਕ ਵਿਸ਼ੇਸ਼ ਸੈੱਲ ਸਥਾਪਿਤ ਕੀਤਾ ਹੈ, ਜੋ ਨੇੜਲੇ ਸੂਬਿਆਂ ’ਤੇ ਨਜ਼ਰ ਰੱਖ ਰਿਹਾ ਹੈ।
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘੱਟ ਰਹੇ ਹਨ, ਇਸ ਸਮੇਂ ਪ੍ਰਦੂਸ਼ਣ ਵਧਣ ਦੇ ਨਾਲ-ਨਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਵੀ ਵਧ ਗਈ ਹੈ। ਦੀਵਾਲੀ ’ਤੇ ਪਟਾਕਿਆਂ ਕਾਰਨ ਪ੍ਰਦੂਸ਼ਣ ਵਧਣਾ ਲਾਜ਼ਮੀ ਹੈ।
ਡਾ. ਰਵਿੰਦਰ ਖੇਰਵਾਲ, ਵਾਤਾਵਰਨ ਮਾਹਿਰ, ਪੀਜੀਆਈ
ਇੱਥੇ ਹਨ ਪਟਾਕਿਆਂ ਦੀਆਂ ਦੁਕਾਨਾਂ
ਰਾਮਦਰਬਾਰ ਵਿਚ ਕਾਰ ਬਾਜ਼ਾਰ ਵਾਲੀ ਥਾਂ ’ਤੇ ਵਾਲਮੀਕਿ ਮੰਦਿਰ ਨੇੜੇ ਸੈਕਟਰ-28, ਸੈਕਟਰ-28 ਨੇੜੇ ਪੰਪ, ਸੈਕਟਰ-30 ਆਰਬੀਆਈ ਕਲੋਨੀ, ਸੈਕਟਰ-33 ਚੌਕ ਨੇੜੇ, ਸੈਕਟਰ-37 ਵਿੱਚ ਮੰਦਰ ਨੇੜਲੀਆਂ ਥਾਵਾਂ ਹਨ ਸੈਕਟਰ-4 ਵਿਚ ਹਨੂਮਤਧਾਮ ਮੰਦਰ ਨੇੜੇ, ਸੈਕਟਰ-46 ਚੌਕ, ਸੈਕਟਰ-49 ਵਿਚ ਰਿਆਨ ਸਕੂਲ ਦੇ ਨੇੜੇ ਪਟਾਕਿਆਂ ਦੇ ਸਟਾਲ ਲਗਾਏ ਜਾਣਗੇ, ਜਿੱਥੇ ਸ਼ਹਿਰ ਵਾਸੀ ਆ ਕੇ ਪਟਾਕੇ ਖਰੀਦ ਸਕਣਗੇ ਪ੍ਰਸ਼ਾਸਨ ਵੱਲੋਂ ਆਨਲਾਈਨ ਪਟਾਕੇ ਖਰੀਦਣ ’ਤੇ ਪਾਬੰਦੀ ਹੈ।