Punjab Buzz

ਬੇਅਦਬੀ ਦੀ ਸਜ਼ਾ ਉਮਰ ਕੈਦ ਅਤ 20 ਲੱਖ ਤੱਕ ਦਾ ਜੁਰਮਾਨਾ… ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ’ ਬਾਰੇ ਜਾਣੋ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੇਅਦਬੀ ਲਈ ਜ਼ਿੰਮੇਵਾਰ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ ਅਤੇ ਸਮੁੱਚੀ ਸੰਗਤ ਦੇ ਸਾਹਮਣੇ ਆਪਣਾ ਅਪਰਾਧ ਕਬੂਲ ਕੀਤਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਨਾਲ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਨੂੰ ਪਾਸ ਕਰ ਦਿੱਤਾ। ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੈ। ਇਸ ਫੈਸਲਾਕੁੰਨ ਕਦਮ ਵਿੱਚ, ਭਗਵੰਤ ਮਾਨ ਸਰਕਾਰ ਨੇ ਬੇਅਦਬੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ। ਜਿਸ ਨਾਲ ਬੇਅਦਬੀ ਨਾਲ ਨਜਿੱਠਣ ਲਈ ਦੇਸ਼ ਦੇ ਸਭ ਤੋਂ ਸਖ਼ਤ ਕਾਨੂੰਨਾਂ ਵਿੱਚੋਂ ਇੱਕ ਬਣਾਇਆ ਗਿਆ ਹੈ।

ਪਿਛਲੀਆਂ ਸਰਕਾਰਾਂ ਦੀਆਂ ਅਸਫਲਤਾਵਾਂ ਉੱਤੇ ਕਾਨੂੰਨ ਨੂੰ ਇੱਕ ਇਤਿਹਾਸਕ ਸੁਧਾਰ ਦੱਸਦਿਆਂ, ਮੁੱਖ ਮੰਤਰੀ ਮਾਨ ਨੇ ਪੁਸ਼ਟੀ ਕੀਤੀ ਕਿ ਨਵਾਂ ਕਾਨੂੰਨ ਨਾ ਸਿਰਫ਼ ਪਿਛਲੀਆਂ ਸਰਕਾਰਾਂ ਦੀਆਂ ਕਮੀਆਂ ਨੂੰ ਦੂਰ ਕਰਦਾ ਹੈ, ਸਗੋਂ ਤੇਜ਼ੀ ਨਾਲ ਜਾਂਚ ਨੂੰ ਵੀ ਯਕੀਨੀ ਬਣਾਉਂਦਾ ਹੈ, ਅਪਰਾਧਾਂ ਨੂੰ ਗੈਰ-ਜ਼ਮਾਨਤੀ ਬਣਾਉਂਦਾ ਹੈ ਅਤੇ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀਆਂ ਸਖ਼ਤ ਸਜ਼ਾਵਾਂ ਦੇ ਨਾਲ-ਨਾਲ 20 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਕਰਦਾ ਹੈ, ਨਾਲ ਹੀ ਬੇਅਦਬੀ ਵਿੱਚ ਸਹਾਇਤਾ ਕਰਨ ਵਾਲਿਆਂ ਨੂੰ ਵੀ ਬਰਾਬਰ ਜਵਾਬਦੇਹ ਠਹਿਰਾਉਂਦਾ ਹੈ।

ਅਕਾਲੀ-ਭਾਜਪਾ ਤੇ ਕਾਂਗਰਸ ‘ਤੇ ਨਿਸ਼ਾਨਾ

ਪਿਛਲੀਆਂ ਸਰਕਾਰਾਂ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਅਕਾਲੀ-ਭਾਜਪਾ ਅਤੇ ਕਾਂਗਰਸ ਗੁਰੂ ਸਾਹਿਬ ਦੇ ਨਾਮ ‘ਤੇ ਵੋਟਾਂ ਮੰਗਦੇ ਸਨ। ਉੱਥੇ ਹੀ ਇਹ ‘ਆਪ’ ਸਰਕਾਰ ਹੈ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ ਕਿ ਕੋਈ ਵੀ ਦੁਬਾਰਾ ਅਜਿਹੇ ਅਪਰਾਧ ਕਰਨ ਦੀ ਹਿੰਮਤ ਨਾ ਕਰੇ। ਬਹਿਸ ਵਿੱਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਮੈਂ ਇਸ ਮਹਾਨ ਸਦਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਬਿੱਲ ਭਵਿੱਖ ਵਿੱਚ ਬੇਅਦਬੀ ਦੇ ਅੰਤ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਅਜਿਹੇ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਹੋਣ ਦੀ ਹਿੰਮਤ ਨਹੀਂ ਕਰੇਗਾ।”

ਮੁੱਖ ਮੰਤਰੀ ਨੇ ਕਿਹਾ, “ਪਿਛਲੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਿਣਾਉਣੀਆਂ ਕਾਰਵਾਈਆਂ ਸੂਬੇ ਵਿੱਚ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੀ ਸ਼ਾਂਤੀ, ਸਦਭਾਵਨਾ, ਭਾਈਚਾਰਾ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਸੀ। ਅਜਿਹੇ ਅਣਮਨੁੱਖੀ ਅਤੇ ਘਿਣਾਉਣੇ ਕੰਮ ਮਨੁੱਖਤਾ ਵਿਰੁੱਧ ਇੱਕ ਪਾਪ ਸਨ, ਜੋ ਮੁੱਠੀ ਭਰ ਸਮਾਜ ਵਿਰੋਧੀ ਤੱਤਾਂ ਦੁਆਰਾ ਕੀਤੇ ਗਏ ਸਨ ਜੋ ਸੂਬੇ ਵਿੱਚ ਸ਼ਾਂਤੀ, ਸਦਭਾਵਨਾ, ਭਾਈਚਾਰਾ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਦ੍ਰਿੜ ਸਨ। ਇਹ ਕਾਨੂੰਨ ਇਹ ਯਕੀਨੀ ਬਣਾਏਗਾ ਕਿ ਇਸ ਨਾ-ਮੁਆਫੀਯੋਗ ਅਪਰਾਧ ਦੇ ਦੋਸ਼ੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰੇਗਾ।”

ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਾ ਜ਼ਰੂਰੀ

ਉਨ੍ਹਾਂ ਅੱਗੇ ਕਿਹਾ, “ਪੰਜਾਬੀਆਂ ਨੇ ਹਮੇਸ਼ਾ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਕਾਇਮ ਰੱਖਿਆ ਹੈ, ਅਤੇ ਕੋਈ ਵੀ ਸੂਬੇ ਦੇ ਡੂੰਘੇ ਸਮਾਜਿਕ ਤਾਣੇ-ਬਾਣੇ ਨੂੰ ਕਦੇ ਵੀ ਤਬਾਹ ਨਹੀਂ ਕਰ ਸਕੇਗਾ। ਹਰ ਕੀਮਤ ‘ਤੇ ਸ਼ਾਂਤੀ ਅਤੇ ਭਰਾਤਰੀ ਸਾਂਝ ਬਣਾਈ ਰੱਖਣ ਦੇ ਦ੍ਰਿੜ ਇਰਾਦੇ ਨਾਲ, ਸਾਡੀ ਸਰਕਾਰ ਕਿਸੇ ਵੀ ਅਜਿਹੀ ਕੋਸ਼ਿਸ਼ ਨੂੰ ਨਾਕਾਮ ਕਰੇਗੀ ਜੋ ਸੂਬੇ ਦੀ ਭਰਾਤਰੀ ਸਾਂਝ, ਤਰੱਕੀ ਅਤੇ ਖੁਸ਼ਹਾਲੀ ਨੂੰ ਖ਼ਤਰਾ ਪੈਦਾ ਕਰ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸਿੱਖ ਦੇ ਪਿਤਾ ਹਨ, ਅਤੇ ਸੂਬਾ ਸਰਕਾਰ ਇਸ ਪਵਿੱਤਰ ਗ੍ਰੰਥ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।”

ਕਾਨੂੰਨ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬ ਵਿੱਚ ਸੁਰੱਖਿਅਤ ਨਹੀਂ ਹਨ, ਤਾਂ ਇਹ ਹੋਰ ਕਿਤੇ ਵੀ ਸੁਰੱਖਿਅਤ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਐਕਟ ਬੇਅਦਬੀ ਨੂੰ ਰੋਕਣ ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵਵਿਆਪੀ ਭਾਈਚਾਰੇ, ਧਰਮ ਨਿਰਪੱਖਤਾ ਅਤੇ ਸਮਾਜਵਾਦੀ ਕਦਰਾਂ-ਕੀਮਤਾਂ ਦਾ ਖਜ਼ਾਨਾ ਹੈ, ਜੋ ਮਨੁੱਖਤਾ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਅਤੇ ਦਰਸ਼ਨ ਮਨੁੱਖਤਾ ਨੂੰ ਆਪਸੀ ਸਦਭਾਵਨਾ, ਏਕਤਾ, ਸ਼ਾਂਤੀ ਅਤੇ ਦਇਆ ਵੱਲ ਸੇਧਿਤ ਕਰਦੇ ਹਨ, ਜੋ ਕਿ ਦੁਨੀਆ ਭਰ ਵਿੱਚ ਪ੍ਰਸੰਗਿਕ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਧਿਆਤਮਿਕ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਰੋਜ਼ਾਨਾ ਜੀਵਨ ਵਿੱਚ ਪ੍ਰੇਰਨਾ, ਮਾਰਗਦਰਸ਼ਨ ਅਤੇ ਸ਼ਾਂਤੀ ਦਾ ਸਦੀਵੀ ਸਰੋਤ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਹਮੇਸ਼ਾ ਧਾਰਮਿਕਤਾ ਅਤੇ ਸੱਚ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਕੁਰਬਾਨੀ ਅਤੇ ਦੂਜਿਆਂ ਨੂੰ ਮਾਫ਼ ਕਰਨਾ ਸਿਖਾਇਆ ਹੈ, ਅਤੇ ਸਾਡੇ ਵਿੱਚ ਪਿਆਰ, ਸਹਿਣਸ਼ੀਲਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਪੈਦਾ ਕੀਤੀਆਂ ਹਨ। ਸਾਡੇ ਵਿੱਚੋਂ ਹਰੇਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਨਾ ਲਈ ਹੈ, ਜੋ ਸਾਨੂੰ ਹਮੇਸ਼ਾ ਪੂਰੀ ਇਮਾਨਦਾਰੀ ਨਾਲ ਬਰਾਬਰੀ, ਸੱਚ, ਧਾਰਮਿਕਤਾ ਅਤੇ ਨਿਆਂ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਲੱਖਣ ਧਾਰਮਿਕ ਗ੍ਰੰਥ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਇੱਕ ਵਿਲੱਖਣ ਧਾਰਮਿਕ ਗ੍ਰੰਥ ਹੈ, ਜਿਸ ਵਿੱਚ ਨਾ ਸਿਰਫ਼ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹਨ ਬਲਕਿ ਹਿੰਦੂ ਸ਼ਰਧਾਲੂਆਂ, ਮੁਸਲਿਮ ਸੰਤਾਂ ਅਤੇ ਸੂਫ਼ੀ ਸੰਤਾਂ ਦੇ ਭਜਨ ਵੀ ਹਨ। ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੀ ਗੱਦੀ ਸੌਂਪੀ, ਇਸ ਨੂੰ ਸਾਡੇ ਸਦੀਵੀ ਗੁਰੂ ਵਜੋਂ ਮਾਨਤਾ ਦਿੱਤੀ। ਸ਼ਬਦ ਗੁਰੂ ਦੀ ਧਾਰਨਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੀ ਹੈ, ਕਿਉਂਕਿ ਹਰ ਸਿੱਖ, ਜਨਮ ਅਤੇ ਵਿਆਹ ਤੋਂ ਲੈ ਕੇ ਮੌਤ ਤੱਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਾਰਗਦਰਸ਼ਨ ਅਤੇ ਸ਼ਕਤੀ ਮੰਗਦਾ ਹੈ।

ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, “ਹਵਾ ਗੁਰੂ ਹੈ, ਪਾਣੀ ਪਿਤਾ ਹੈ ਅਤੇ ਧਰਤੀ ਮਾਤਾ ਹੈ।” ਮਹਾਨ ਗੁਰੂਆਂ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। 600 ਸਾਲ ਤੋਂ ਵੱਧ ਪਹਿਲਾਂ, ਮਹਾਨ ਗੁਰੂਆਂ ਨੇ ਸਾਨੂੰ ਜੀਵਨ ਦਾ ਮਾਰਗ ਸਿਖਾਇਆ ਸੀ, ਜੋ ਅੱਜ ਵੀ ਉਨਾ ਹੀ ਪ੍ਰਸੰਗਿਕ ਹੈ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਜਿਉਂਦੀ ਜਾਗਦੀ ਰੌਸ਼ਨੀ ਹੈ, ਇਸ ਲਈ ਹਰ ਪੰਜਾਬੀ, ਅਤੇ ਖਾਸ ਕਰਕੇ ਹਰ ਸਿੱਖ, ਇਸ ਦਾ ਸਤਿਕਾਰ ਕਰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਦੀ ਪਾਲਣਾ ਕਰਦਾ ਹੈ।

The post ਬੇਅਦਬੀ ਦੀ ਸਜ਼ਾ ਉਮਰ ਕੈਦ ਅਤ 20 ਲੱਖ ਤੱਕ ਦਾ ਜੁਰਮਾਨਾ… ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ’ ਬਾਰੇ ਜਾਣੋ appeared first on Punjab Buzz.

ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਇਲਾਜ਼ ਦੌਰਾਨ ਹੋਈ ਮੌਤ; ਵੀਡੀਓ ਵਾਈਰਲ
ਇਲਾਜ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ।

ਮਾਨਸਾ ਦੇ ਖੋਖਰ ਰੋਡ ‘ਤੇ 25 ਸਾਲਾ ਜਸ਼ਨਦੀਪ ਨਾਮੀ ਨੌਜਵਾਨ ਦੀ ਦਰੱਖਤ ਦੇ ਨਾਲ ਬੰਨ ਕੇ ਬੁਰੀ ਤਰ੍ਹਾਂ ਮਾਰ ਕੁੱਟ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਨੌਜਵਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸ਼ਨਦੀਪ ਸਿੰਘ ਗੁਆਂਢ ਵਿੱਚ ਰਹਿੰਦੀ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਪ੍ਰੇਮ ਸਬੰਧ ਸਨ।

ਜਿਸ ਦੇ ਚਲਦਿਆਂ ਪਹਿਲਾਂ ਵੀ ਜਸ਼ਨਦੀਪ ਦੇ ਨਾਲ ਮਾਰ ਕੁੱਟ ਕੀਤੀ ਗਈ ਸੀ। ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਔਰਤ ਉਨ੍ਹਾਂ ਦੇ ਬੇਟੇ ਨੂੰ ਲਗਾਤਾਰ ਫੋਨ ਕਰਦੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਕਾਫੀ ਵਾਰ ਉਸ ਨੂੰ ਸਮਝਾਇਆ ਗਿਆ ਫੋਨ ਨਾ ਕਰਕੇ। ਉਨ੍ਹਾਂ ਕਿਹਾ ਕਿ ਔਰਤ ਨੇ ਉਸ ਦੇ ਪੁੱਤਰ ਦਾ ਪਿੱਛਾ ਨਹੀਂ ਛੱਡਿਆ। ਜਿਸ ਦੇ ਚਲਦਿਆਂ ਉਨ੍ਹਾਂ ਦੇ ਪੁੱਤਰ ਨੂੰ ਹੁਣ ਔਰਤ ਦੇ ਪਰਿਵਾਰ ਵਾਲਿਆਂ ਨੇ ਬੁਰੀ ਤਰ੍ਹਾਂ ਦੇ ਨਾਲ ਦਰੱਖਤ ਦੇ ਨਾਲ ਬੰਨ ਕੇ ਕੁੱਟ ਮਾਰ ਕੀਤੀ ਗਈ।

ਜਿਸ ਦੌਰਾਨ ਉਸ ਦੀਆਂ ਲਤਾਂ-ਬਾਹਾਂ ਤੋੜ ਕਿ ਬੁਰੀ ਤਰ੍ਹਾਂ ਨਕਾਰਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ। ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ

ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਮਾਨਸਾ ਦੇ ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਜਸ਼ਨਦੀਪ ਸਿੰਘ ਦੀ ਦਰਖਤ ਨਾਲ ਬੰਨ ਕੇ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਕੁੱਟਮਾਰ ਕੀਤੀ ਗਈ। ਜਿਸ ਦੇ ਚਲਦਿਆਂ ਜੇਰੇ ਇਲਾਜ ਉਸ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਹੁਣ ਮ੍ਰਿਤਕ ਦੇ ਭਾਈ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਇਲਾਜ਼ ਦੌਰਾਨ ਹੋਈ ਮੌਤ; ਵੀਡੀਓ ਵਾਈਰਲ appeared first on Punjab Buzz.

Chandigarh: ਇਲਾਜ਼ ਦੇ ਨਾਮ ‘ਤੇ ਲੁੱਟ… ਮਹਿਲਾਂ Doctor ਨੇ ਜੁਆਨਿੰਗ ਵਾਲੇ ਦਿਨ ਹੀ ਛੱਡ ਦਿੱਤੀ ਨੌਕਰੀ
ਚੰਡੀਗੜ੍ਹ ਦੀ ਡਾ. ਪ੍ਰਭਲੀਨ ਕੌਰ ਨੇ ਇੱਕ ਮਸ਼ਹੂਰ ਹਸਪਤਾਲ’ਚ ਆਪਣੇ ਪਹਿਲੇ ਹੀ ਦਿਨ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਡਾਕਟਰਾਂ ਨੂੰ ਅਕਸਰ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਹਾਲਾਂਕਿ, ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਤੋਂ ਸਾਹਮਣੇ ਆਏ ਇੱਕ ਮਾਮਲੇ ਨੇ ਹੈਲਥ ਕੇਅਰ ਇੰਡਸਟਰੀ ਦੇ ਅੰਦਰ ਇੱਕ ਕਾਲੇ ਤੇ ਪਰੇਸ਼ਾਨ ਕਰਨ ਵਾਲੇ ਸੱਚ ਨੂੰ ਉਜਾਗਰ ਕੀਤਾ ਹੈ। ਇੱਕ ਮਹਿਲਾ ਡਾਕਟਰ, ਡਾ. ਪ੍ਰਭਲੀਨ ਕੌਰ ਨੇ ਆਪਣੀ ਨੌਕਰੀ ਦੇ ਪਹਿਲੇ ਹੀ ਦਿਨ ਅਸਤੀਫਾ ਦੇ ਕੇ ਨੈਤਿਕ ਇਮਾਨਦਾਰੀ ਦੀ ਇੱਕ ਸ਼ਾਨਦਾਰ ਉਦਾਹਰਣ ਕਾਇਮ ਕੀਤੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਹਸਪਤਾਲ ਪ੍ਰਬੰਧਨ ਮਰੀਜ਼ਾਂ ਨੂੰ ਸਿਰਫ਼ ਡਾਕਟਰੀ ਇਲਾਜ ਪ੍ਰਦਾਨ ਕਰਨ ਦੀ ਆੜ ‘ਚ ਪੈਸੇ ਕਮਾਉਣ ਦੇ ਸਾਧਨ ਵਜੋਂ ਦੇਖਦਾ ਸੀ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ, ਡਾ. ਪ੍ਰਭਲੀਨ ਕੌਰ ਨੇ ਹਸਪਤਾਲ ਦੇ ਅੰਦਰ ਹੋ ਰਹੀਆਂ ਅਨੈਤਿਕ ਚਾਲਾਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਇੱਕ ਬਹੁਤ ਹੀ ਮਸ਼ਹੂਰ ਹਸਪਤਾਲ ‘ਚ ਇੱਕ ਫਿਜੀਸ਼ੀਅਨ ਵਜੋਂ ਸ਼ਾਮਲ ਹੋਏ ਸਨ। ਉਨ੍ਹਾਂ ਨੇ ਸੋਚਿਆ ਕਿ ਉਹ ਮਰੀਜ਼ਾਂ ਦੀ ਸੇਵਾ ਕਰਨਗੇ। ਹਾਲਾਂਕਿ, ਆਪਣੇ ਪਹਿਲੇ ਹੀ ਦਿਨ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹਸਪਤਾਲ ਨੂੰ ਇੱਕ ਡਾਕਟਰ ਦੀ ਲੋੜ ਨਹੀਂ ਸੀ, ਸਗੋਂ ਇੱਕ ਨਾਮਵਰ ਵਿਅਕਤੀ ਦੀ ਲੋੜ ਸੀ। ਇੱਕ ਅਜਿਹਾ ਨਾਮ ਜਿਸ ਦੀ ਆੜ ਹੇਠ ਗੈਰ-ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾ ਸਕਣ।

ਵੀਡੀਓ ‘ਚ, ਡਾਕਟਰ ਨੇ ਖੁਲਾਸਾ ਕੀਤਾ ਕਿ ਹਸਪਤਾਲ ਦਾ ਮਾਲਕਣ, ਜੋ ਕਿ ਖੁਦ ਇੱਕ ਗਾਇਨੀਕੋਲੋਜਿਸਟ ਹੈ, ਨਿੱਜੀ ਤੌਰ ‘ਤੇ ਫੈਸਲਾ ਕਰਦੀ ਸੀ ਕਿ ਕਿਹੜੇ ਮਰੀਜ਼ਾਂ ਨੂੰ ਦਾਖਲ ਕਰਨਾ ਹੈ ਤੇ ਕਿਸੇ ਨੂੰ ਨਹੀਂ। ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਇਹ ਸੀ ਕਿ ਮਰੀਜ਼ਾਂ ਨੂੰ ਬਿਨਾਂ ਵਜ੍ਹਾ ਜਿੰਨੇ ਚਿਰ ਸੰਭਵ ਹੋ ਸਕੇ ਆਈਸੀਯੂ ‘ਚ ਰੱਖਣ ਦਾ ਦਬਾਅ ਬਣਾਇਆ ਜਾ ਰਿਹਾ ਸੀ।

ਡਾਕਟਰ ਨੂੰ ‘ਪ੍ਰੌਕਸੀ’ ਵਜੋਂ ਵਰਤਣਾ

ਡਾ. ਪ੍ਰਭਲੀਨ ਨੇ ਦੱਸਿਆ ਕਿ, ਮੈਡੀਕਲ ਪ੍ਰੋਟੋਕੋਲ ਦੇ ਅਨੁਸਾਰ ਫਿਜੀਸ਼ੀਅਨ ਮਰੀਜ਼ ਦੀ ਸਥਿਤੀ ਦਾ ਮੁਲਾਂਕਣ ਕਰਦਾ ਹੈ ਤੇ ਇਹ ਨਿਰਧਾਰਤ ਕਰਦਾ ਹੈ ਕਿ ਉਸ ਨੂੰ ICU ਦੇਖਭਾਲ ਦੀ ਲੋੜ ਹੈ ਜਾਂ ਨਹੀਂ। ਹਾਲਾਂਕਿ, ਇਸ ਮਾਮਲੇ ‘ਚ, ਪ੍ਰਬੰਧਨ ਦਾ ਇੱਕੋ ਇੱਕ ਉਦੇਸ਼ ਮੈਡੀਕਲ ਬਿੱਲਾਂ ਨੂੰ ਵਧਾਉਣਾ ਸੀ। ਉਨ੍ਹਾਂ ਨੇ ਕਿਹਾ- ਗਲਤ ਕੰਮ ਉਹ ਕਰ ਰਹੇ ਸਨ, ਪਰ ਫਾਈਲ ‘ਚ ਦਸਤਖ਼ਤ ਮੇਰੇ ਹੁੰਦੇ। ਮੈਂ ਤੈਅ ਕੀਤਾ ਕਿ ਮੈਂ ਆਪਣੇ ਮੋਢਿਆਂ ‘ਤੇ ਕਿਸੇ ਨੂੰ ਬੰਦੂਕ ਰੱਖ ਕੇ ਨਹੀਂ ਚਲਾਉਣ ਦੇਵਾਂਗੀ। ਬਸ ਅਜਿਹੇ ਕੁੱਝ ਲੋਕਾਂ ਦੇ ਕਰਕੇ ਪੂਰੀ ਡਾਕਟਰ ਬਿਰਾਦਰੀ ਬਦਨਾਮ ਹੁੰਦੀ ਹੈ।

ਹਸਪਤਾਲ ਦਾ ਨਾਮ ਕਿਉਂ ਨਹੀਂ ਦੱਸਿਆ ਗਿਆ?

ਜਦੋਂ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਨ੍ਹਾਂ ਨੂੰ ਸਵਾਲ ‘ਚ ਹਸਪਤਾਲ ਦਾ ਨਾਮ ਦੱਸਣ ਲਈ ਕਿਹਾ ਤਾਂ ਡਾ. ਪ੍ਰਭਲੀਨ ਨੇ ਕੌੜਾ ਸੱਚ ਸਾਹਮਣੇ ਰੱਖਿਆ। ਉਨ੍ਹਾਂ ਨੇ ਕਿਹਾ, ਮੈਂ ਉਨ੍ਹਾਂ ਲੋਕਾਂ ਵਾਂਗ ਅਮੀਰ ਨਹੀਂ ਹਾਂ। ਮੇਰਾ ਨਾ ਤਾਂ ਕੋਈ ਰਾਜਨੀਤਿਕ ਸਬੰਧ ਹੈ ਤੇ ਨਾ ਹੀ ਕੋਈ ਖਾਸ ਰਸੂਖ਼ ਹੈ। ਇਹ ਸਾਡੇ ਦੇਸ਼ ਦੀ ਇੱਕ ਦੁਖਦਾਈ ਹਕੀਕਤ ਹੈ ਕਿ ਸੱਚ ਬੋਲਣ ਵਾਲਿਆਂ ਨੂੰ ਦਬਾਇਆ ਜਾਂਦਾ ਹੈ। ਹਾਲਾਂਕਿ, ਮੈਂ ਚੁੱਪ ਨਹੀਂ ਰਹਾਂਗੀ, ਮੈਂ ਇਸ ਪ੍ਰਣਾਲੀ ਦੇ ਵਿਰੁੱਧ ਖੜ੍ਹੀ ਰਹਾਂਗੀ।

ਮਨੁੱਖੀ ਅਧਿਕਾਰ ਕਮਿਸ਼ਨ ਤੋਂ ਸਮਰਥਨ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਜਤਿੰਦਰ ਸਿੰਘ ਸ਼ੰਟੀ, ਪਦਮ ਸ਼੍ਰੀ ਤੇ ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ, ਇਸ ਦਲੇਰ ਡਾਕਟਰ ਨੂੰ ਆਪਣਾ ਸਮਰਥਨ ਦੇਣ ਲਈ ਅੱਗੇ ਆਏ ਹਨ। ਡਾਕਟਰ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਸ ਨੌਜਵਾਨ ਔਰਤ ਨੇ ਨਿਡਰਤਾ ਨਾਲ “ਨਿੱਜੀ ਹਸਪਤਾਲ ਮਾਫੀਆ” ਦਾ ਪਰਦਾਫਾਸ਼ ਕੀਤਾ ਹੈ। ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਅੱਜ ਕੱਲ੍ਹ, ਬਹੁਤ ਸਾਰੇ ਨਿੱਜੀ ਹਸਪਤਾਲ ਸਿਰਫ਼ ਹਸਪਤਾਲ ਨਹੀਂ ਰਹਿ ਗਏ ਹਨ, ਉਹ ਪੰਜ-ਸਿਤਾਰਾ ਹੋਟਲਾਂ ਵਰਗੀ ਚੀਜ਼ ‘ਚ ਬਦਲ ਗਏ ਹਨ। ਵੱਡੇ ਉਦਯੋਗਪਤੀ ਇਸ ਖੇਤਰ ‘ਚ ਦਾਖਲ ਹੋ ਗਏ ਹਨ, ਡਾਕਟਰਾਂ ਲਈ ਮਾਲੀਆ ਟੀਚੇ ਨਿਰਧਾਰਤ ਕਰ ਰਹੇ ਹਨ। ਮਨੁੱਖਤਾ ਦੇ ਨਾਮ ‘ਤੇ ਕੀਤੇ ਜਾ ਰਹੇ ਇਸ ਸ਼ੋਸ਼ਣ ‘ਤੇ ਚੌਕਸ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ।

ਡਾਕਟਰ ਭਾਈਚਾਰੇ ਲਈ ਇੱਕ ਸੰਦੇਸ਼

ਡਾ. ਪ੍ਰਭਲੀਨ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਤੇ ਜ਼ੀਰਕਪੁਰ ‘ਚ ਆਪਣਾ ਕਲੀਨਿਕ ਚਲਾਉਂਦੇ ਹਨ। ਉਨ੍ਹਾਂ ਨੇ ਆਪਣੇ ਸਾਥੀ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਸਪਤਾਲ ਪ੍ਰਬੰਧਨ ਦੇ ਦਬਾਅ ਹੇਠ ਆਪਣੀ ਪੇਸ਼ੇਵਰ ਨੈਤਿਕਤਾ ਨਾਲ ਸਮਝੌਤਾ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਡਾਕਟਰ ਅਕਸਰ ਬੇਵੱਸੀ ਦੀ ਭਾਵਨਾ ਕਾਰਨ ਇਨ੍ਹਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੇਸ਼ਾ ਬੁਨਿਆਦੀ ਤੌਰ ‘ਤੇ ਇਮਾਨਦਾਰੀ ਤੇ ਵਿਸ਼ਵਾਸ ਦੇ ਥੰਮ੍ਹਾਂ ‘ਤੇ ਬਣਿਆ ਹੈ

ਫਿਲਹਾਲ, ਇਨ੍ਹਾਂ ਖੁਲਾਸਿਆਂ ਦੇ ਮੱਦੇਨਜ਼ਰ, ਹੁਣ ਸਿਹਤ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਬਾਰੇ ਸਵਾਲ ਉਠਾਏ ਜਾ ਰਹੇ ਹਨ- ਕੀ ਚੰਡੀਗੜ੍ਹ ਵਰਗੇ ਸ਼ਹਿਰਾਂ ‘ਚ ਮਰੀਜ਼ਾਂ ਨਾਲ ਕੀਤੇ ਜਾ ਰਹੀ ਧੋਖਾਧੜੀ ਬਾਰੇ ਬਿਲਕੁਲ ਕੋਈ ਨਿਗਰਾਨੀ ਨਹੀਂ ਹੈ? ਹਾਲਾਂਕਿ, ਹੁਣ ਤੱਕ, ਸਵਾਲੀਆ ਹਸਪਤਾਲ ਨੇ ਇਸ ਮਾਮਲੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

The post Chandigarh: ਇਲਾਜ਼ ਦੇ ਨਾਮ ‘ਤੇ ਲੁੱਟ… ਮਹਿਲਾਂ Doctor ਨੇ ਜੁਆਨਿੰਗ ਵਾਲੇ ਦਿਨ ਹੀ ਛੱਡ ਦਿੱਤੀ ਨੌਕਰੀ appeared first on Punjab Buzz.

Punjab Weather: ਪੰਜਾਬ ‘ਚ ਅੱਜ ਮੌਸਮ ਰਹੇਗਾ ਖੁਸ਼ਕ, ਔਸਤ ਵੱਧੋ-ਵੱਧ ਤਾਪਮਾਨ ‘ਚ ਵਾਧਾ
ਬੀਤੇ ਦਿਨੀਂ ਬਾਰਿਸ਼ ਤੋਂ ਬਾਅਦ, ਜਿੱਥੇ ਤਾਪਮਾਨ ਆਮ ਨਾਲੋਂ ਘੱਟ ਬਣਿਆ ਹੋਇਆ ਸੀ, ਹੁਣ ਇਹ ਆਮ ਦੇ ਕਰੀਬ ਪਹੁੰਚ ਚੁੱਕਿਆ ਹੈ।

ਪੰਜਾਬ ‘ਚ ਅੱਜ ਮੌਸਮ ਖੁਸ਼ਕ ਰਹੇਗਾ। ਮੌਸਮ ਵਿਗਿਆਨ ਕੇਂਦਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਕੱਲ੍ਹ ਦੇ ਦਿਨ ਯਾਨੀ ਕਿ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਹੇਗਾ। ਵੀਰਵਾਰ ਤੇ ਸ਼ੁੱਕਰਵਾਰ ਦੇ ਦਿਨ ਵੀ ਮੌਸਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਹੈ। ਹਾਲਾਂਕਿ, ਇਨ੍ਹਾਂ ਦੋਵੇਂ ਦਿਨਾਂ ਲਈ ਤਿੰਨ ਜ਼ਿਲ੍ਹਿਆਂ- ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਕਿੰਨਾ ਰਿਹਾ ਤਾਪਮਾਨ?

ਪੰਜਾਬ ਦੇ ਤਾਪਮਾਨ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਬਾਰਿਸ਼ ਤੋਂ ਬਾਅਦ, ਜਿੱਥੇ ਤਾਪਮਾਨ ਆਮ ਨਾਲੋਂ ਘੱਟ ਬਣਿਆ ਹੋਇਆ ਸੀ, ਹੁਣ ਇਹ ਆਮ ਦੇ ਕਰੀਬ ਪਹੁੰਚ ਚੁੱਕਿਆ ਹੈ। ਬੀਤੇ ਦਿਨ ਸੂਬੇ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ ਬੀਤੇ 24 ਘੰਟਿਆਂ ਦੇ ਮੁਕਾਬਲੇ 1.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਪਟਿਆਲਾ ਦਾ ਦਰਜ ਕੀਤਾ ਗਿਆ, ਜੋ ਕਿ 35.1 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਸ਼ਹਿਰ ਦਾ ਵੱਧੋ-ਵੱਧ ਤਾਪਮਾਨ 33.9 ਡਿਗਰੀ ਦਰਜ ਕੀਤਾ ਗਿਆ।

ਅੰਮ੍ਰਿਤਸਰ ਦੇ ਵੱਧੋ-ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਹ 32.6 ਡਿਗਰੀ ਰਿਹਾ, ਲੁਧਿਆਣਾ ਦਾ 34.0 ਡਿਗਰੀ, ਫਰੀਦਕੋਟ ਦਾ 34.5 ਡਿਗਰੀ, ਗੁਰਦਾਸਪੁਰ ਦਾ 33.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 32.1 ਡਿਗਰੀ, ਫਿਰੋਜ਼ਪੁਰ ਦਾ 32.9 ਡਿਗਰੀ, ਹੁਸ਼ਿਆਰਪੁਰ ਦਾ 31.8 ਡਿਗਰੀ, ਮੁਹਾਲੀ ਦਾ 33.2 ਡਿਗਰੀ, ਪਠਾਨਕੋਟ ਦਾ 31.4 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 30.7 ਡਿਗਰੀ, ਰੋਪੜ ਦਾ 32.7 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 33.5 ਡਿਗਰੀ ਦਰਜ ਕੀਤਾ ਗਿਆ।

The post Punjab Weather: ਪੰਜਾਬ ‘ਚ ਅੱਜ ਮੌਸਮ ਰਹੇਗਾ ਖੁਸ਼ਕ, ਔਸਤ ਵੱਧੋ-ਵੱਧ ਤਾਪਮਾਨ ‘ਚ ਵਾਧਾ appeared first on Punjab Buzz.

BBMB ਦੇ ਭਰਤੀ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਬਾਹਰੀ ਸੂਬਿਆਂ ਵਾਲੇ ਵੀ ਬਣ ਸਕਣਗੇ ਅਧਿਕਾਰੀ
ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮਨੇਜਮੈਂਟ ਬੋਰਡ ਦੇ ਅੰਦਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭਰਤੀ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ‘ਚ ਵੱਡੇ ਬਦਲਾਅ ਕੀਤੇ ਹਨ।

ਨਤੀਜੇ ਵਜੋਂ, ਹੁਣ ਬੋਰਡ ‘ਚ ਦੋ ਮੁੱਖ ਅਹੁਦਿਆਂ ਲਈ ਸਿਰਫ਼ ਪੰਜਾਬ ਤੇ ਹਰਿਆਣਾ ਤੋਂ ਲਾਜ਼ਮੀ ਪ੍ਰਤੀਨਿਧਤਾ ਹੁਣ ਲਾਗੂ ਨਹੀਂ ਰਹੇਗੀ 1974 ਦੇ ਬੀਬੀਐਮਬੀ ਨਿਯਮਾਂ ‘ਚ ਸੋਧ ਕਰਕੇ, ਕੇਂਦਰ ਸਰਕਾਰ ਨੇ ਯੋਗਤਾ ਮਾਪਦੰਡਾਂ ਨੂੰ ਸੋਧਿਆ ਹੈ। ਨਵੇਂ ਨਿਯਮਾਂ ਦੇ ਤਹਿਤ, ਦੇਸ਼ ਭਰ ਦੇ ਅਧਿਕਾਰੀ ਹੁਣ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ। ਪਹਿਲਾਂ, ਨਿਯਮਾਂ ‘ਚ ਇਹ ਲਾਜ਼ਮੀ ਸੀ ਕਿ ਇੱਕ ਅਧਿਕਾਰੀ ਪੰਜਾਬ ਤੋਂ ਤੇ ਦੂਜਾ ਹਰਿਆਣਾ ਤੋਂ ਹੋਣਾ ਚਾਹੀਦਾ ਹੈ। ਹਾਲਾਂਕਿ, ਇਹ ਸ਼ਰਤ ਹੁਣ ਹਟਾ ਦਿੱਤੀ ਗਈ ਹੈ। ਫਿਰ ਵੀ, ਸੋਧੇ ਹੋਏ ਨਿਯਮਾਂ ‘ਚ ਕਿਹਾ ਗਿਆ ਹੈ ਕਿ ਭਰਤੀ ਪ੍ਰਕਿਰਿਆ ਦੌਰਾਨ ਪੰਜਾਬ ਤੇ ਹਰਿਆਣਾ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਪਰ ਇਹ ਲਾਜ਼ਮੀ ਲੋੜ ਨਹੀਂ ਹੋਵੇਗੀ।

ਇਹ ਬਦਲਾਅ ਉਸ ਸਮੇਂ ਆਇਆ ਹੈ, ਜਦੋਂ ਪੰਜਾਬ ਸਰਕਾਰ ਪਹਿਲਾਂ ਹੀ 2022 ‘ਚ ਪੇਸ਼ ਕੀਤੇ ਗਏ ਸੋਧਾਂ ਦਾ ਵਿਰੋਧ ਕਰ ਰਹੀ ਹੈ, ਜਿਸ ‘ਚ ਇਨ੍ਹਾਂ ਹੀ ਅਹੁਦਿਆਂ ਲਈ ਸਿੱਧੀ ਅਤੇ ਖੁੱਲ੍ਹੀ ਭਰਤੀ ਦੀ ਆਗਿਆ ਦਿੱਤੀ ਗਈ ਸੀ। ਨਵੇਂ ਨਿਯਮਾਂ ਅਨੁਸਾਰ, ਮੈਂਬਰ (ਸਿੰਚਾਈ) ਦੇ ਅਹੁਦੇ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਲ ਜਾਂ ਮਕੈਨੀਕਲ ਇੰਜੀਨੀਅਰਿੰਗ ‘ਚ ਡਿਗਰੀ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ, ਉਮੀਦਵਾਰ ਕੋਲ ਘੱਟੋ-ਘੱਟ 20 ਸਾਲਾਂ ਦਾ ਨਿਯਮਤ ਪੇਸ਼ੇਵਰ ਤਜਰਬਾ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਉਮੀਦਵਾਰ ਲਈ ਵੱਡੇ ਸਿੰਚਾਈ ਪ੍ਰੋਜੈਕਟਾਂ ਦੀ ਯੋਜਨਾਬੰਦੀ, ਡਿਜ਼ਾਈਨ, ਨਿਰਮਾਣ, ਸੰਚਾਲਨ ਜਾਂ ਰੱਖ-ਰਖਾਅ’ਚ ਘੱਟੋ-ਘੱਟ ਪੰਜ ਸਾਲਾਂ ਦਾ ਤਜਰਬਾ, ਪਿਛਲੇ 10 ਸਾਲਾਂ ਦੇ ਅੰਦਰ ਪ੍ਰਾਪਤ ਕਰਨਾ ਵੀ ਲਾਜ਼ਮੀ ਹੈ। ਨੋਟੀਫਿਕੇਸ਼ਨ ‘ਚ ਅੱਗੇ ਸਪੱਸ਼ਟ ਕੀਤਾ ਗਿਆ ਹੈ ਕਿ ਮੈਂਬਰ (ਸਿੰਚਾਈ) ਦੇ ਅਹੁਦੇ ਲਈ, ਹਰਿਆਣਾ ਸਰਕਾਰ ਦੇ ਵਿਭਾਗਾਂ ਜਾਂ ਕਾਰਜਾਂ ‘ਚ ਤਜਰਬਾ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।

The post BBMB ਦੇ ਭਰਤੀ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਬਾਹਰੀ ਸੂਬਿਆਂ ਵਾਲੇ ਵੀ ਬਣ ਸਕਣਗੇ ਅਧਿਕਾਰੀ appeared first on Punjab Buzz.

ਬੇਮੌਸਮੀ ਬਾਰਿਸ਼ ਨਾਲ ਫਸਲ ਦੀ ਜਾਂਚ ਲਈ ਕੇਂਦਰੀ ਟੀਮ ਪੁੱਜੀ ਫਰੀਦਕੋਟ, ਮੰਡੀਆਂ ਤੋਂ ਭਰੇ ਸੈਂਪਲ
ਕਿਸਾਨਾਂ ਨੇ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਨੁਕਸਾਨੀ ਫਸਲ ਲਈ ਰਾਹਤ ਦੇਣ ਦੀ ਮੰਗ ਕੀਤੀ ਹੈ।

ਪੰਜਾਬ ਸਰਕਾਰ ਦੀ ਮੰਗ ਤੇ ਕੇਂਦਰ ਸਰਕਾਰ ਦੀ ਇੱਕ ਟੀਮ ਨੇ ਅੱਜ ਫਰੀਦਕੋਟ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰਦੇ ਹੋਏ ਕਣਕ ਦੀ ਫਸਲ ਦੇ ਸੈਂਪਲ ਇਕੱਠੇ ਕੀਤੇ। ਹਾਲ ਹੀ ਵਿੱਚ ਹੋਈ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਜ਼ਿਲ੍ਹੇ ਵਿੱਚ ਕਣਕ ਦੀ ਫਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਜਿਸ ਨਾਲ ਫਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਈ ਹੈ।

ਫਸਲ ਵਿੱਚ ਨਮੀ ਦੀ ਮਾਤਰਾ ਵੱਧੀ

ਕਿਸਾਨਾਂ ਦੇ ਮੁਤਾਬਕ ਫਸਲ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ ਅਤੇ ਦਾਣਿਆਂ ਦਾ ਰੰਗ ਵੀ ਕਾਲਾ ਪੈ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਠੀਕ ਮੁੱਲ ਨਾ ਮਿਲਣ ਬਾਰੇ ਚਿੰਤਾ ਬਣੀ ਹੋਈ ਹੈ। ਕੇਂਦਰੀ ਟੀਮ ਨੇ ਫਰੀਦਕੋਟ ਅਤੇ ਕੋਟਕਪੂਰਾ ਮੰਡੀਆਂ ਵਿੱਚ ਪਹੁੰਚ ਕੇ ਮੌਕੇ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਸੈਂਪਲ ਭਰੇ।

ਨੁਕਸਾਨੀ ਫਸਲ ਲਈ ਰਾਹਤ ਦੇਣ ਦੀ ਕੀਤੀ ਮੰਗ

ਇਸ ਦੌਰਾਨ ਕਿਸਾਨਾਂ ਨੇ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਨੁਕਸਾਨੀ ਫਸਲ ਲਈ ਰਾਹਤ ਦੇਣ ਦੀ ਮੰਗ ਕੀਤੀ ਹੈ। ਦੱਸਣਯੋਗ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਕਣਕ ਦੀ ਖਰੀਦ ਦੇ ਮਾਪਦੰਡਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਗਈ ਸੀ, ਜਿਸ ਦੇ ਚਲਦੇ ਇਹ ਟੀਮ ਭੇਜੀ ਗਈ ਹੈ।

ਜ਼ਿਲ੍ਹਾ ਖੁਰਾਕ ਤੇ ਸਪਲਾਈ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਟੀਮ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਤੋਂ ਸੈਂਪਲ ਇਕੱਠੇ ਕੀਤੇ ਗਏ ਹਨ ਅਤੇ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੂੰ ਹੁਣ ਉਮੀਦ ਹੈ ਕਿ ਉਨ੍ਹਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਸਰਕਾਰ ਵੱਲੋਂ ਰਾਹਤ ਦਿੱਤੀ ਜਾਵੇਗੀ।

The post ਬੇਮੌਸਮੀ ਬਾਰਿਸ਼ ਨਾਲ ਫਸਲ ਦੀ ਜਾਂਚ ਲਈ ਕੇਂਦਰੀ ਟੀਮ ਪੁੱਜੀ ਫਰੀਦਕੋਟ, ਮੰਡੀਆਂ ਤੋਂ ਭਰੇ ਸੈਂਪਲ appeared first on Punjab Buzz.

ਖਾਲਸਾ ਸਾਜਨਾ ਦਿਵਸ ਤੇ ਗੁਰਦੁਆਰਿਆਂ ‘ਚ ਭਗਤੀ ਦਾ ਮਾਹੌਲ, ਸ੍ਰੀ ਦਰਬਾਰ ਸਾਹਿਬ ਦੇ ਸੰਗਤਾਂ ਨੇ ਕੀਤੇ ਦਰਸ਼ਨ
ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਗੁਰਦੁਆਰਿਆਂ ‘ਚ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ।

ਇਸ ਪਵਿੱਤਰ ਦਿਨ ਤੇ ਭਗਤਾਂ ‘ਚ ਖੁਸ਼ੀ ਅਤੇ ਭਗਤੀ ਦਾ ਖਾਸ ਮਾਹੌਲ ਬਣਿਆ ਹੋਇਆ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵੀ ਸ਼ਰਧਾ ਦਾ ਇਕੱਠ ਬਣਿਆ ਹੋਇਆ ਹੈ। ਸਵੇਰ ਤੋਂ ਹੀ ਸੰਗਤਾਂ ਇਹ ਦਿਹਾੜਾ ਮਨਾਉਣ ਲਈ ਅੰਮ੍ਰਿਤਸਰ ਪਹੁੰਚ ਰਹੀਆਂ ਹਨ। ਖਾਲਸਾ ਸਾਜਨਾ ਦਿਵਸ ਤੇ ਵੈਸਾਖੀ ਦੇ ਮੌਕੇ ‘ਤੇ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ੇਸ਼ ਤੌਰ ‘ਤੇ ਸਜ਼ਾਇਆ ਗਿਆ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਉਲੀਕੇ ਗਏ ਹਨ। ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਕਾਸ਼ ਚ ਆਤਿਸ਼ਬਾਜ਼ੀ ਕੀਤੀ ਜਾਵੇਗੀ।

ਦੂਜੇ ਪਾਸੇ, ਦਰਸ਼ਨ ਕਰਨ ਆਈਆਂ ਸੰਗਤਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਇੱਛਾ ਸੀ ਕਿ ਉਹ ਇਸ ਪਵਿੱਤਰ ਦਿਨ ਤੇ ਦਰਸ਼ਨ ਕਰਨ ਤੇ ਗੁਰੂ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕਰਨ। ਇੱਕ ਭਗਤ ਨੇ ਦੱਸਿਆ ਕਿ ਗੁਰੂ ਦੀ ਕਿਰਪਾ ਨਾਲ ਉਹ ਤੰਦਰੁਸਤ ਹੋ ਕੇ ਇੱਥੇ ਤੱਕ ਪਹੁੰਚੇ ਹਨ ਤੇ ਇਸ ਲਈ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ।

ਸੰਗਤਾਂ ਨੇ ਇਸ ਮੌਕੇ ਤੇ ਸਿੱਖ ਕੌਮ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸ਼ਹਾਦਤਾਂ ਸਾਡੀ ਪਛਾਣ ਹਨ ਤੇ ਸਾਨੂੰ ਉਨ੍ਹਾਂ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਨੂੰ ਵੀ ਸਿੱਖੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰਦੁਆਰਿਆਂ ਲੈ ਕੇ ਆਉਣ ਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਵਾਉਣ।

ਇਸ ਦੌਰਾਨ ਨੌਜਵਾਨ ਪੀੜੀ ਨੂੰ ਖਾਸ ਸੰਦੇਸ਼ ਦਿੰਦਿਆਂ ਕਿਹਾ ਗਿਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। ਸੰਗਤਾਂ ਨੇ ਚਿੰਤਾ ਜਤਾਈ ਕਿ ਅੱਜਕੱਲ੍ਹ ਨੌਜਵਾਨ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ, ਜਿਸ ਕਰਕੇ ਲੋੜ ਹੈ ਕਿ ਉਨ੍ਹਾਂ ਨੂੰ ਖਾਲਸਾ ਪੰਥ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਜਾਵੇ।

ਇਸ ਮੌਕੇ ਤੇ ਸੰਗਤਾਂ ਵੱਲੋਂ ਸਭ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਤੇ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੀ ਅਪੀਲ ਕੀਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਅੱਜ ਗੁਰੂ ਘਰ ‘ਚ ਮੱਥਾ ਟੇਕਣ ਦੇ ਲਈ ਪਹੁੰਚੇ।

The post ਖਾਲਸਾ ਸਾਜਨਾ ਦਿਵਸ ਤੇ ਗੁਰਦੁਆਰਿਆਂ ‘ਚ ਭਗਤੀ ਦਾ ਮਾਹੌਲ, ਸ੍ਰੀ ਦਰਬਾਰ ਸਾਹਿਬ ਦੇ ਸੰਗਤਾਂ ਨੇ ਕੀਤੇ ਦਰਸ਼ਨ appeared first on Punjab Buzz.

ਬੇਅਦਬੀ ਬਿੱਲ ਤੋਂ ਕਿੰਨੇ ਸਹਿਮਤGiani Raghbir Singh ? ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਬਾਰੇ ਦਿੱਤਾ ਵੱਡਾ ਬਿਆਨ
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਮਾਨ ਸਰਕਾਰ ਨੇ ਅੱਜ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਵੱਡਾ ਸਤਿਕਾਰ ਤੇ ਤੋਹਫ਼ਾ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ‘ਚ ਬੀਤੇ ਦਿਨ ਸਰਬਸੰਮਤੀ ਨਾਲ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਨੂੰ ਪਾਸ ਕੀਤਾ ਗਿਆ। ਇਸ ਬਿੱਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਖ਼ਤ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ। ਇਸ ਤਹਿਤ ਬੇਅਦਬੀ ਕਰਨ ਵਾਲੇ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਬਿੱਲ ਦਾ ਸਵਾਗਤ ਕੀਤਾ ਹੈ।

ਸਮੁੱਚੀ ਸਿੱਖ ਸੰਗਰ ਲਈ ਬਹੁਤ ਵੱਡਾ ਸਤਿਕਾਰ: ਸਾਬਕਾ ਜੱਥੇਦਾਰ

ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਬਿੱਲ ‘ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਤ ਗੁਰੂ ਦਾ ਦਰਜਾ ਦਿੰਦਾ, ਪਰ ਪਿਛਲੇ ਕੁੱਝ ਦਹਾਕਿਆਂ ਤੋਂ ਗੁਰੂ ਸਾਹਿਬ ਦਾ ਅਪਮਾਨ-ਬੇਅਦਬੀਆਂ ਸ਼ੁਰੂ ਹੋਈਆਂ। ਖਾਸ ਤੌਰ ‘ਤੇ 2015 ਤੋਂ ਬਾਅਦ ਅਜਿਹੀਆਂ ਘਟਨਾਵਾਂ ਵੱਧ ਗਈਆਂ। ਹੁਣ ਤੱਕ 600 ਦੇ ਕਰੀਬ ਬੇਅਦਬੀਆਂ ਹੋ ਚੁੱਕੀਆਂ ਹਨ। ਸਰਕਾਰਾਂ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਗਈ, ਕਹਿ ਦਿੱਤਾ ਜਾਂਦਾ ਸੀ ਕਿ ਬੇਅਦਬੀ ਕਰਨ ਵਾਲਾ ਮੰਦਬੁੱਧੀ, ਪਾਗਲ, ਡਿਪਰੈਸ਼ਨ ਜਾਂ ਕਈ ਵਾਰ ਛੋਟੀ ਉਮਰ ਦਾ ਹਵਾਲਾ ਦਿੰਦੇ ਹੋਏ ਦੋਸ਼ੀ ਨੂੰ ਛੱਡ ਦਿੱਤਾ ਜਾਂਦਾ ਸੀ। ਹੁਣ ਤੱਕ ਕਿਸੇ ਵੀ ਅੰਜ਼ਾਮ ਤੱਕ ਕੋਈ ਵੀ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਪਹੁੰਚਿਆ ਤੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਬਣਦਾ ਨਿਆਂ ਨਹੀਂ ਦਿੱਤਾ।

ਉਨ੍ਹਾਂ ਨੇ ਅੱਗੇ ਕਿਹਾ ਕੁੱਝ ਸਮੇਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਤ ਸਮਾਜ ਦੀ ਇਕੱਤਰਤਾ ਅੰਮ੍ਰਿਤਸਰ ਸਾਹਿਬ ‘ਚ ਹੋਈ। ਲੰਬੀ ਵਿਚਾਰ ਹੋਈ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਭਰੋਸਾ ਦਿੱਤਾ ਕਿ 13 ਅਪ੍ਰੈਲ ਨੂੰ ਅਸੀਂ ਅਜਿਹਾ ਇੱਕ ਸਖ਼ਤ ਕਾਨੂੰਨ ਬਣਾਵਾਂਗੇ ਕਿ ਉਸ ਤੋਂ ਬਾਅਦ ਕਾਨੂੰਨ ਬਣਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸੀਐਮ ਨੇ ਭਰੋਸਾ ਦਿਵਾਇਆ ਕਿ ਕਾਨੂੰਨ ‘ਚ ਸਖ਼ਤ ਸਜ਼ਾਵਾਂ ਦੀ ਤਜਵੀਜ਼ ਕੀਤੀ ਜਾਵੇਗੀ। ਅੱਜ ਉਹ ਦਿਨ ਆਇਆ ਕਿ ਪੰਜਾਬ ਸਰਕਾਰ ਵੱਲੋਂ ਬਿੱਲ ‘ਚ ਸੋਧ ਕੀਤੀ ਗਈ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਮਾਨ ਸਰਕਾਰ ਨੇ ਅੱਜ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਵੱਡਾ ਸਤਿਕਾਰ ਤੇ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਤੇ ਸੀਐਮ ਨੇ ਬਹੁਤ ਸਤਿਕਾਰ ਤੇ ਚੋਣਵੇਂ ਸ਼ਬਦਾਂ ਦੇ ਨਾਲ ਵਿਧਾਨ ਸਭਾ ਦੀ ਕਾਰਵਾਈ ਨੂੰ ਚਲਾਇਆ ਤੇ ਬਿੱਲ ਸਰਬਸੰਮਤੀ ਨਾਲ ਪਾਸ ਹੋਇਆ। ਮੈਂ ਸੰਗਤਾਂ ਨੂੰ ਅੱਜ ਦੇ ਇਸ ਕਾਰਜ ਦੀਆਂ ਵਧਾਈਆਂ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਸ ਸਬੰਧੀ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਕੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਜੋ ਪਹਿਲਾਂ ਵੀ 600 ਬੇਅਦਬੀਆਂ ਹੋਈਆਂ ਹਨ, ਇਸ ‘ਚ ਇਨਸਾਫ਼ ਦਿੱਤਾ ਜਾਵੇ।

ਪ੍ਰਕਾਸ਼ ਸਿੰਘ ਬਾਦਲ ‘ਤੇ ਕਿਸ ਗੱਲ ਦਾ ਫਖ਼ਰ: ਗਿਆਨੀ ਰਘਬੀਰ ਸਿੰਘ

ਬੀਤੇ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਡੇਰਾ ਸੱਚਾ ਸੌਦੇ ਦੇ ਮੁੱਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ ‘ਚ ਉਨ੍ਹਾਂ ਤੋਂ ਫਖ਼ਰ-ਏ-ਕੌਮ ਵਾਪਸ ਲੈ ਲਿਆ ਗਿਆ ਸੀ। ਇਸ ਮੁੱਦੇ ‘ਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ‘ਤੇ ਕਿਸ ਗੱਲ ਦਾ ਫਖ਼ਰ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ 1978 ਦਾ ਸਾਕਾ ਵਾਪਰਦਾ ਹੈ, 1986 ‘ਚ ਨਕੋਦਰ ਵਾਲਾ ਸਾਕਾ ਵਾਪਰਦਾ ਹੈ, 1984 ‘ਚ ਹਰਿਮੰਦਰ ਸਾਹਿਬ ‘ਤੇ ਹਮਲਾ ਹੁੰਦਾ ਹੈ ਤੇ ਉਸ ਤੋਂ ਬਾਅਦ 2007 ‘ਚ ਸਿਰਸੇ ਵਾਲਾ ਸਾਧ, ਜੋ ਗੁਰੂ ਸਾਹਿਬ ਦਾ ਸਵਾਂਗ ਰਚ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਰੀਸ ਕਰਦਾ ਹੈ, ਉਸ ‘ਤੇ ਪਰਚਾ ਹੁੰਦਾ ਹੈ ਤੇ ਫ਼ਿਰ ਵੋਟਾਂ ਬਟੋਰਨ ਲਈ ਪਰਚਾ ਵਾਪਸ ਲੈ ਲਿਆ ਜਾਂਦਾ ਹੈ। ਉਸ ਤੋਂ ਬਾਅਦ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ ਹਨ, ਕੰਧਾਂ ਦੇ ਪੋਸਟਰ ਲਾ ਕੇ ਕੌਮ ਨੂੰ ਵਗਾਂਰਿਆ ਜਾਂਦਾ ਹੈ, ਗੁਰੂ ਸਾਹਿਬ ਦੇ ਅੰਗਾਂ ਨੂੰ ਗਲੀਆਂ ‘ਚ ਖਿਲਾਰਿਆਂ ਜਾਂਦਾ ਹੈ। ਜਿਹੜੇ ਅੰਗ ਗੁਰੂ ਸਾਹਿਬ ਦੇ ਬਚੇ ਸਨ, ਉਹ ਹੇਠਾਂ ਦਬਾ ਕੇ ਉੱਪਰ ਟਾਇਲਟ ਬਣਾਈ ਜਾਂਦੀ ਹੈ ਤੇ ਸਰਚ ਟੀਮ ਨੂੰ ਜਾਂਚ ਕਰਨ ਤੋਂ ਰੋਕਿਆ ਜਾਂਦਾ ਹੈ ਤੇ ਜੱਥੇਦਾਰਾਂ ਨੂੰ ਘਰ ਬੁਲਾ ਕੇ ਸਿਰਸੇ ਵਾਲੇ ਨੂੰ ਬਿਨਾਂ ਮੰਗੇ ਮੁਆਫ਼ੀ ਦਿਵਾਈ ਜਾਂਦੀ ਹੈ ਤੇ ਉਸ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਲਈ ਪੁਲਿਸ ਲਗਾਈ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਤੋਂ ਬਾਅਦ ਸਾਰੇ ਗੁਨਾਹ ਕਬੂਲੇ ਜਾਂਦੇ ਹਨ ਕਿ ਸੁਮੇਧ ਸੈਣੀ ਨੂੰ ਅਸੀਂ ਡੀਜੀਪੀ ਲਾਇਆ, ਇਜ਼ਹਾਰ ਆਲਮ ਨੂੰ ਅਸੀਂ ਟਿਕਟ ਦਿੱਤੀ ਤੇ ਇਸ ਤਰ੍ਹਾਂ ਦੇ ਗੁਨਾਹ ਮੰਨ ਕੇ ਸੇਵਾ ਵੀ ਕਰ ਲਈ ਗਈ। ਪਰ, ਬਾਹਰ ਜਾ ਕੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਗੁਨਾਹ ਮੰਨੇ ਸਨ, ਉਹ ਮੈਂ ਕੀਤੇ ਹੀ ਨਹੀਂ।

ਗਿਆਨੀ ਰਘਬੀਰ ਨੇ ਕਿਹਾ ਕਿ ਜੋ 2 ਦਸੰਬਰ, 2024 ਨੂੰ ਸੁਖਬੀਰ ਬਾਦਲ ਨੂੰ ਸਜ਼ਾ-ਸੇਵਾ ਲੱਗੀ ਸੀ, ਉਸ ਨੂੰ ਕਹਿਣਾ ਕਿ ਉਹ ਮੇਰੇ ਖਿਲਾਫ਼ ਸਾਜ਼ਿਸ਼ ਦੇ ਤਹਿਤ ਏਜੰਸੀਆਂ ਦੇ ਕਹਿਣ ‘ਤੇ ਲਗਾਈ ਗਈ। ਕਿਸ ਦਾ ਫਖ਼ਰ ਤੇ ਕਿਹੜਾ ਫਖ਼ਰ-ਏ-ਕੌਮ ਹੈ, ਜੋ ਇਸ ਪਰਿਵਾਰ ‘ਤੇ ਫਖ਼ਰ ਕੀਤਾ ਜਾਵੇ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰ-ਏ-ਕੌਮ ਦਿੱਤਾ ਜਾਵੇ। ਇਸੇ ਗੱਲ ‘ਤੇ ਵਿਚਾਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ-ਏ-ਕੌਮ ਵਾਪਸ ਲਿਆ ਗਿਆ। ਉਨ੍ਹਾਂ ਨੇ ਕਿਹਾ ਜੋ ਕੌਮ ਪ੍ਰਤੀ ਸੇਵਾ ਕਰਦੇ ਹਨ, ਉਨ੍ਹਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਤੇ ਜਿਹੜੇ ਕੌਮ ਨਾਲ ਗੱਦਾਰੀਆਂ ਕਰਦੇ ਹਨ, ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ।

The post ਬੇਅਦਬੀ ਬਿੱਲ ਤੋਂ ਕਿੰਨੇ ਸਹਿਮਤGiani Raghbir Singh ? ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਬਾਰੇ ਦਿੱਤਾ ਵੱਡਾ ਬਿਆਨ appeared first on Punjab Buzz.

Samrat Chaudhary ਬਿਹਾਰ ਦੇ ਨਵੇਂ ਮੁੱਖ ਮੰਤਰੀ, ਨਿਤੀਸ਼ ਦੇ ਬੇਟੇ ਨਿਸ਼ਾਂਤ ਕੁਮਾਰ ਬਣਨਗੇ ਡਿਪਟੀ CM
Samrat Chaudhary ਬਿਹਾਰ ਦੇ ਨਵੇਂ ਮੁੱਖ ਮੰਤਰੀ ਹੋਣਗੇ।

ਸਮਰਾਟ ਚੌਧਰੀ ਬਿਹਾਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਦਾ ਨਾਮ ਫਾਈਨਲ ਹੋ ਗਿਆ ਹੈ। ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਉਪ ਮੁੱਖ ਮੰਤਰੀ ਬਣ ਸਕਦੇ ਹਨ। ਕੱਲ੍ਹ, 15 ਅਪ੍ਰੈਲ ਨੂੰ ਸਵੇਰੇ 11 ਵਜੇ, ਸਹੁੰ ਚੁੱਕ ਸਮਾਗਮ ਲੋਕ ਭਵਨ ਵਿਖੇ ਹੋਵੇਗਾ, ਜਿੱਥੇ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀ ਸਹੁੰ ਚੁੱਕਣਗੇ।

ਬਿਹਾਰ ਦੇ ਰਾਜਪਾਲ ਦੇ ਸਕੱਤਰ ਨੇ ਸੋਮਵਾਰ ਨੂੰ ਸਮਰਾਟ ਚੌਧਰੀ ਨਾਲ ਮੁਲਾਕਾਤ ਕੀਤੀ। ਰਾਜਪਾਲ ਦੇ ਸਕੱਤਰ ਨੇ ਉਨ੍ਹਾਂ ਨਾਲ ਲੋਕ ਭਵਨ ਵਿਖੇ ਸਹੁੰ ਚੁੱਕ ਸਮਾਗਮ ਸਬੰਧੀ ਮੁਲਾਕਾਤ ਕੀਤੀ ਅਤੇ ਸ਼ਾਮਲ ਹੋਣ ਵਾਲੀਆਂ ਮੁੱਖ ਸ਼ਖਸੀਅਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਰਾਟ ਚੌਧਰੀ ਨੇ ਰਾਜਪਾਲ ਦੇ ਸਕੱਤਰ ਨਾਲ ਸੰਭਾਵੀ ਮੰਤਰੀਆਂ ਦੀ ਸੂਚੀ ‘ਤੇ ਚਰਚਾ ਕੀਤੀ।

ਦੱਸ ਦੇਈਏ ਕਿ ਨਿਤੀਸ਼ ਕੁਮਾਰ ਦੇ ਰਾਜ ਸਭਾ ਲਈ ਰਵਾਨਾ ਹੋਣ ਤੋਂ ਬਾਅਦ ਬਿਹਾਰ ਵਿੱਚ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਹੈ। ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ, ਇਸ ਬਾਰੇ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਕਈ ਨਾਮ ਅੱਗੇ ਰੱਖੇ ਗਏ ਸਨ, ਪਰ ਸਮਰਾਟ ਚੌਧਰੀ ਦੇ ਨਾਮ ‘ਤੇ ਅੰਤਿਮ ਮੁਹਰ ਲੱਗੀ।

ਕੌਣ ਹਨ ਸਮਰਾਟ ਚੌਧਰੀ?

16 ਨਵੰਬਰ, 1968 ਨੂੰ ਜਨਮੇ ਸਮਰਾਟ ਚੌਧਰੀ ਦਾ ਵਿਆਹ ਮਮਤਾ ਕੁਮਾਰੀ ਨਾਲ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ਕੁਨੀ ਚੌਧਰੀ ਹੈ, ਅਤੇ ਉਨ੍ਹਾਂ ਦੀ ਮਾਂ ਦਾ ਨਾਮ ਪਾਰਵਤੀ ਦੇਵੀ ਹੈ। ਸਮਰਾਟ ਚੌਧਰੀ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਉਨ੍ਹਾਂ ਦੇ ਪਿਤਾ, ਸ਼ਕੁਨੀ ਚੌਧਰੀ ਸਮਾਜਵਾਦੀ ਨੇਤਾ ਜਾਣੇ ਜਾਂਦੇ ਹਨ। ਸ਼ਕੁਨੀ ਚੌਧਰੀ ਕਦੇ ਲਾਲੂ ਪ੍ਰਸਾਦ ਯਾਦਵ ਦੇ ਨਜ਼ਦੀਕੀ ਸਹਿਯੋਗੀ ਸਨ। ਬਾਅਦ ਵਿੱਚ, ਸ਼ਕੁਨੀ ਚੌਧਰੀ ਨੇ ਆਪਣੀ ਰਾਜਨੀਤਿਕ ਦਿਸ਼ਾ ਨੂੰ ਮੁੜ ਪਰਿਭਾਸ਼ਿਤ ਕੀਤਾ ਅਤੇ ਨਿਤੀਸ਼ ਕੁਮਾਰ ਨਾਲ ਜੁੜ ਗਏ।

ਸਮਰਾਟ ਚੌਧਰੀ ਨੂੰ ਰਾਜਨੀਤੀ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਦੇ ਪਿਤਾ, ਸ਼ਕੁਨੀ ਚੌਧਰੀ, ਨੂੰ ਸੂਬੇ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਮਰਾਟ ਚੌਧਰੀ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਆਪਣੇ ਪਿਤਾ ਦੇ ਮਾਰਗਦਰਸ਼ਨ ਹੇਠ ਕੀਤੀ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਦੀ ਪਾਠਸ਼ਾਲਾ ਵਿੱਚ ਸਿਆਸਤ ਦੀ ਏਬੀਸੀਡੀ ਸਿੱਖੀ। ਉਨ੍ਹਾਂ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਆਰਜੇਡੀ ਨਾਲ ਕੀਤੀ ਸੀ।

The post Samrat Chaudhary  ਬਿਹਾਰ ਦੇ ਨਵੇਂ ਮੁੱਖ ਮੰਤਰੀ, ਨਿਤੀਸ਼ ਦੇ ਬੇਟੇ ਨਿਸ਼ਾਂਤ ਕੁਮਾਰ ਬਣਨਗੇ ਡਿਪਟੀ CM appeared first on Punjab Buzz.

CM Mann ਅੱਜ ਕਰਨਗੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ, 15 April ਤੋਂ 9 ਹਲਕਿਆਂ ‘ਚ Registration ਸ਼ੁਰੂ
15 April ਤੋਂ 9 ਹਲਕਿਆਂ ‘ਚ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।

ਵਿਸਾਖੀ ਦੇ ਤਿਉਹਾਰ ਦੇ ਮੌਕੇ ‘ਤੇ, ਪੰਜਾਬ ਸਰਕਾਰ ਅੱਜ ਔਰਤਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਤਿਆਰ ਹੈ। ਪੰਜਾਬ ਸਰਕਾਰ ਆਪਣੀ ਪ੍ਰਸਤਾਵਿਤ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮਹਿਲਾ ਲਾਭਪਾਤਰੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰੇਗੀ, ਜਿਸ ਦੀ ਰਸਮੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਤੋਂ ਕਰਨਗੇ। ਇਹ ਯੋਜਨਾ 1 ਜੁਲਾਈ ਤੋਂ ਕਾਰਜਸ਼ੀਲ ਹੋਣ ਦੀ ਉਮੀਦ ਹੈ। ਇਸ ਤਾਰੀਖ ਤੋਂ, ਜਨਰਲ ਸ਼੍ਰੇਣੀ ਨਾਲ ਸਬੰਧਤ ਔਰਤਾਂ ਨੂੰ 1,000 ਰੁਪਏ ਦਾ ਸਿੱਧਾ ਮਾਣਭੱਤਾ ਮਿਲਣਾ ਸ਼ੁਰੂ ਹੋ ਜਾਵੇਗਾ, ਜਦੋਂ ਕਿ ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਔਰਤਾਂ ਨੂੰ 1,500 ਰੁਪਏ ਮਿਲਣਗੇ।

9 ਵਿਧਾਨ ਸਭਾ ਹਲਕਿਆਂ ‘ਚ ਰਜਿਸਟ੍ਰੇਸ਼ਨ ਸ਼ੁਰੂ

‘ਆਪ’ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ‘ਚ 15 ਅਪ੍ਰੈਲ ਤੋਂ ਪਾਇਲਟ ਆਧਾਰ ‘ਤੇ 9 ਵਿਧਾਨ ਸਭਾ ਹਲਕਿਆਂ- ਆਦਮਪੁਰ, ਮਲੋਟ, ਸ੍ਰੀ ਆਨੰਦਪੁਰ ਸਾਹਿਬ, ਦਿੜ੍ਹਬਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤੇ ਪਟਿਆਲਾ ਦਿਹਾਤੀ ‘ਚ ਚਲਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ 15 ਮਈ ਤੋਂ, ਇਸ ਪ੍ਰਕਿਰਿਆ ਦਾ ਵਿਸਤਾਰ ਬਾਕੀ 108 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਲਈ ਕੀਤਾ ਜਾਵੇਗਾ।

ਰਜਿਸਟ੍ਰੇਸ਼ਨ ਦੇ ਸਮੇਂ, ਬਿਨੈਕਾਰਾਂ ਨੂੰ ਪੰਜਾਬ ਦਾ ਆਧਾਰ ਕਾਰਡ, ਵੋਟਰ ਆਈਡੀ ਕਾਰਡ ਤੇ ਬੈਂਕ ਪਾਸਬੁੱਕ ਦੀ ਕਾਪੀ ਜਮ੍ਹਾਂ ਕਰਾਉਣੀ ਪਵੇਗੀ। ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਯੋਗਤਾ ਦੀ ਪੁਸ਼ਟੀ ਕਰਨ ਤੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚ ਸਿੱਧੇ ਲਾਭਾਂ ਦੇ ਤਬਾਦਲੇ ਦੀ ਸਹੂਲਤ ਲਈ ਕੀਤੀ ਜਾਵੇਗੀ।

ਇਹ ਯੋਜਨਾ ਦਾ ਵਾਅਦਾ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਕੀਤਾ ਸੀ। ਇਸ ਯੋਜਨਾ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ, ਜਿਸ ‘ਚ ਲਾਭਪਾਤਰੀਆਂ ਦਾ ਡੇਟਾਬੇਸ ਤਿਆਰ ਕਰਨਾ ਤੇ ਬੈਂਕਾਂ ਨਾਲ ਤਾਲਮੇਲ ਕਰਨਾ ਸ਼ਾਮਲ ਹੈ।ਬੁਲਾਰੇ ਨੇ ਕਿਹਾ ਕਿ ਇਸ ਪੜਾਅਵਾਰ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਪਿੱਛੇ ਉਦੇਸ਼ ਯੋਜਨਾ ਦੇ ਸੰਚਾਲਨ ਪ੍ਰਣਾਲੀਆਂ ਨੂੰ ਪੂਰੇ ਰਾਜ ‘ਚ ਲਾਗੂ ਕਰਨ ਤੋਂ ਪਹਿਲਾਂ ਛੋਟੇ ਪੱਧਰ ‘ਤੇ ਟੈਸਟ ਕਰਨਾ ਹੈ।

The post CM Mann ਅੱਜ ਕਰਨਗੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ, 15 April  ਤੋਂ 9 ਹਲਕਿਆਂ ‘ਚ Registration ਸ਼ੁਰੂ appeared first on Punjab Buzz.