Wednesday, May 14, 2025
Google search engine
HomeDeshਕਦੇ ਮੰਡੀ, ਕਦੇ ਮੌਸਮ ਅਤੇ ਹੁਣ ਜੰਗ ਦੀ ਮਾਰ ਝੱਲ ਰਹੇ ਪੰਜਾਬ...

ਕਦੇ ਮੰਡੀ, ਕਦੇ ਮੌਸਮ ਅਤੇ ਹੁਣ ਜੰਗ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨ, ਖੇਤਾਂ ਵਿੱਚ ਹੀ ਖਰਾਬ ਹੋ ਰਹੀ ਫ਼ਸਲ

ਫਰੀਦਕੋਟ ਜਿਲ੍ਹੇ ਦੇ ਪਿੰਡ ਘੁਗਿਆਣਾ ਦੇ ਕਿਸਾਨ ਦੱਸਦੇ ਹਨ ਕਿ ਉਹਨਾਂ ਨੇ ਬਦਲਵੀਂ ਖੇਤੀ ਦੇ ਤਹਿਤ ਸ਼ਬਜੀਆਂ ਬੀਜਣੀਆਂ ਸ਼ੁਰੂ ਕੀਤੀਆਂ

ਅਕਸਰ ਹੀ ਕਿਸਾਨਾਂ ਨੂੰ ਕੋਸਿਆ ਜਾਂਦਾ ਕਿ ਉਹ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਕੋਈ ਹੋਰ ਫਸਲ ਕਿਉਂ ਨਹੀਂ ਬੀਜਦੇ, ਕਿਉਂਕਿ ਝੋਨੇ ਅਤੇ ਕਣਕ ਦੀ ਫ਼ਸਲ ਨਾਲ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਨੂੰ ਨੁਕਸਾਨ ਹੋ ਰਿਹਾ ਹੈ। ਪਰ ਅਜਿਹੇ ਕਿਸਾਨ ਕੀ ਕਰਨ, ਜੋ ਇਸ ਫਸਲੀ ਚੱਕਰ ਵਿੱਚੋਂ ਨਿਕਲਣ ਦੀ ਕੋਸ਼ਿਸ ਕਰਦੇ ਹਨ ਅਤੇ ਸਰਕਾਰਾਂ ਦੀਆਂ ਅਪੀਲਾਂ ਅਨੁਸਾਰ ਬਦਲਵੀਂ ਖੇਤੀ ਨੂੰ ਤਰਜ਼ੀਹ ਦੇਂਦੇ ਹਨ। ਕਿਉਂਕਿ ਕਈ ਵਾਰ ਸਮਾਂ ਅਜਿਹੀ ਕਰਵਟ ਲੈਂਦਾ ਹੈ ਕਿ ਬਦਲਵੀਂ ਖੇਤੀ ਅਪਨਾਉਣ ਵਾਲੇ ਕਿਸਾਨਾਂ ਨੂੰ ਕਦੇ ਕਦੇ ਰੋਟੀ ਦੇ ਵੀ ਲਾਲੇ ਪੈ ਜਾਂਦੇ ਹਨ। ਉਹਨਾਂ ਨੂੰ ਆਪਣਾ ਘਾਟਾ ਪੂਰਾ ਕਰਨ ਲਈ ਆਉਣ ਵਾਲੀਆਂ ਫ਼ਸਲਾਂ ਵੱਲ ਦੇਖਣਾ ਪੈਂਦਾ ਹੈ।
ਕਈ ਵਾਰ ਤਾਂ ਕਿਸਾਨ ਅਜਿਹੀਆਂ ਪ੍ਰਸਥਿਤੀਆਂ ਹੋਣ ਤੋਂ ਬਾਅਦ ਨਿਰਾਸ਼ ਵੀ ਹੋ ਜਾਂਦੇ ਹਨ ਅਤੇ ਮੁੜ ਉਸੇ ਕਣਕ ਝੋਨੇ ਦੇ ਗੇੜ੍ਹ ਵਿੱਚ ਚਲੇ ਜਾਂਦੇ ਹਨ। ਜਿਸ ਵਿੱਚੋਂ ਨਿਕਲਕੇ ਉਹਨਾਂ ਨੇ ਬਦਲਵੀਂ ਖੇਤੀ ਦਾ ਰਾਹ ਚੁਣਿਆ ਸੀ। ਅਜਿਹੇ ਹੀ ਕੁੱਝ ਕਿਸਾਨ ਜ਼ਿਲ੍ਹਾ ਫਰੀਦਕੋਟ ਦੇ ਹਨ ਜੋ ਬਦਲਵੀਂ ਖੇਤੀ ਨੂੰ ਅਪਨਾਉਣ ਤੋਂ ਬਾਅਦ ਹੁਣ ਸਮੇਂ ਦੀ ਮਾਰ ਝੱਲ ਰਹੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments