ਹਥਿਆਰ ਬਰਾਮਦ ਕਰਨ ਗਈ ਸੀ ਪੁਲਿਸ
ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੇਵੀ ਨੇ ਰਿਵਾਲਵਰ ਕੁਆਰਟਰ ਵਿੱਚ ਲੁਕਾ ਦਿੱਤਾ ਸੀ। ਪਿਸਤੌਲ ਵਿੱਚ ਪੰਜ ਗੋਲੀਆਂ ਸਨ । ਉਸਨੇ ਗੋਲੀ ਏਐਸਆਈ ਤਾਰਾ ਸਿੰਘ ‘ਤੇ ਚਲਾਈ। ਜਵਾਬੀ ਕਾਰਵਾਈ ਵਿੱਚ ਏਐਸਆਈ ਨੇ ਦੋ ਗੋਲੀਆਂ ਚਲਾਈਆਂ। ਜਿਸ ਵਿੱਚੋਂ ਇੱਕ ਗੋਲੀ ਖੁੰਝ ਗਈ, ਜਦੋਂ ਕਿ ਦੂਜੀ ਗੋਲੀ ਮੁਲਜ਼ਮ ਦੇਵੀ ਦੇ ਪੈਰ ਵਿੱਚ ਲੱਗੀ।
ਮੁਲਜ਼ਮ ਤੇ ਚੋਰੀ ਦੇ ਮਾਮਲੇ ਹਨ ਦਰਜ
ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਦੇਵੀ ਇੱਕ ਮੁੱਖ ਅਪਰਾਧੀ ਹੈ। ਉਸ ਵਿਰੁੱਧ ਲਗਭਗ 25 ਮਾਮਲੇ ਦਰਜ ਹਨ। ਇਹਨਾਂ 25 ਵਿੱਚੋਂ 20 ਚੋਰੀ ਦੇ ਹਨ ਜਦੋਂ ਕਿ ਉਸਦੇ ਖਿਲਾਫ 5 ਐਨਡੀਪੀਐਸ ਮਾਮਲੇ ਦਰਜ ਹਨ। ਉਸਦੀ ਪਤਨੀ ਵੀ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ। ਫਿਲਹਾਲ ਪੁਲਿਸ ਨੇ ਜ਼ਖਮੀ ਮੁਲਜ਼ਮ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।