Special Cell Incharge ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਵਾਲੀ ਟੀਮ ਵਲੋਂ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਮੁਹਾਲੀ ਵਜੋਂ ਹੋਈ ਹੈ।
ਪੁਲਿਸ ਸਪੈਸ਼ਲ ਸੈੱਲ ਟੀਮ ਨੇ ਐਨਆਈਏ ਵਲੋਂ ਇਨਾਮੀ ਮੁਲਜ਼ਮ ਤੇ ਗੈਂਗਸਟਰ ਗੋਲਡੀ ਢਿਲੋਂ ਦੇ ਗੁਰਗੇ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਇਸਤੋਂ ਪਹਿਲਾਂ ਵੀ ਸਪੈਸ਼ਲ ਸੈੱਲ ਰਾਜਪੁਰਾ ਵੱਲੋਂ ਗੋਲਡੀ ਢਿੱਲੋਂ ਦੇ 2 ਗੁਰਗੇ ਕਾਬੂ ਕਰਕੇ ਤਿੰਨ ਨਜਾਇਜ ਪਿਸਟਲ ਤੇ ਜਿੰਦਾ ਰੌਂਦ ਬ੍ਰਾਮਦ ਕਰਵਾਏ ਗਏ ਸਨ। ਜਿਸਦੇ ਸਬੰਧ ਵਿੱਚ ਗੋਲਡੀ ਢਿੱਲੋਂ ਵੱਲੋਂ ਸਪੈਸ਼ਲ ਸ਼ੈੱਲ ਰਾਜਪੁਰਾ ਦੇ ਮੁਲਾਜਮਾ ਨੂੰ ਜਾਨੋ ਮਾਰਨ ਦੀਆ ਧਮਕੀਆ ਦਿੱਤੀਆ ਗਈਆਂ ਸੀ।
ਸਪੈਸ਼ਲ ਸੈੱਲ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਵਾਲੀ ਟੀਮ ਵਲੋਂ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਮੁਹਾਲੀ ਵਜੋਂ ਹੋਈ ਹੈ। ਮੁਲਜ਼ਮ ਕੋਲੋਂ ਦੋ ਪਿਸਟਲ 32 ਬੋਰ 16 ਕਾਰਤੂਸ 32 ਬੋਰ ਸਮੇਤ ਗ੍ਰਿਫਤਾਰ ਕੀਤਾ ਹੈ। ਡੀਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਫੜੇ ਗਏ ਮੁਜਰਮ ਨੂੰ ਪੁਰਤਗਾਲ ਵਿੱਚ ਬੈਠਾ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਹੈਂਡਲ ਕਰਦਾ ਸੀ। ਇੱਥੇ ਦੱਸਣ ਯੋਗ ਹੈ ਕਿ ਗੈਂਗਗਸਟਰ ਗੋਲਡੀ ਢਿੱਲੋਂ ’ਤੇ ਐੱਨਆਰਏ ਵੱਲੋਂ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ, ਗੋਲਡੀ ਢਿੱਲੋਂ ਨੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸੈਕਟਰ 05 ਚੰਡੀਗੜ੍ਹ ਵਿਖੇ ਫਿਰੌਤੀ ਲਈ ਫਾਇਰਿੰਗ ਕਰਵਾਈ ਸੀ।