ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਵਿਸਫੋਟਕ ਨੂੰ ਪੋਲੀਥੀਨ ਬੈਗ ਵਿੱਚ ਲਪੇਟ ਕੇ ਅੱਧੇ ਤੋਂ ਇੱਕ ਫੁੱਟ ਡੂੰਘੇ ਟੋਏ ਵਿੱਚ ਦੱਬਿਆ ਗਿਆ ਸੀ।
(Delhi Rohini Blast) ਦਿੱਲੀ ਦੇ ਰੋਹਿਣੀ ਸੈਕਟਰ-14 ਦੇ ਪ੍ਰਸ਼ਾਂਤ ਵਿਹਾਰ ਸਥਿਤ ਸੀਆਰਪੀਐਫ ਸਕੂਲ ਦੀ ਕੰਧ ਨੇੜੇ ਹੋਏ ਜ਼ਬਰਦਸਤ ਧਮਾਕੇ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਅੱਤਵਾਦ ਸਮੇਤ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
FIR ‘ਚ ਕੀ ਸਾਹਮਣੇ ਆਇਆ
ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਥਾਂ ਤੋਂ ਪਾਊਡਰ ਵੀ ਮਿਲਿਆ ਹੈ। ਕੈਮੀਕਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਧਮਾਕੇ ਤੋਂ ਬਾਅਦ ਦੀਵਾਰ ‘ਚ ਬਣੇ ਛੇਕਾਂ ਨੂੰ ਮਾਪ ਰਹੇ ਹਨ। ਦੱਸਿਆ ਗਿਆ ਕਿ ਸੀਆਰਪੀਐਫ ਦੀ ਟੀਮ ਪੁਣੇ ਤੋਂ ਆਈ ਸੀ।
ਅੱਜ ਦੀ ਰਿਪੋਰਟ ‘ਚ ਹੋਣਗੇ ਵੱਡੇ ਖ਼ੁਲਾਸੇ
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਧਮਾਕੇ ਵਿੱਚ ਵਰਤੇ ਗਏ ਕੈਮੀਕਲ ਸਬੰਧੀ ਅੱਜ ਰਿਪੋਰਟ ਮਿਲ ਸਕਦੀ ਹੈ। ਉਸ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਗਈ ਸੀ। ਦਿੱਲੀ ਪੁਲਿਸ ਨਕਸਲੀ, ਖਾਲਿਸਤਾਨੀ ਅਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਕੋਣ ‘ਤੇ ਵੱਧ ਤੋਂ ਵੱਧ ਧਿਆਨ ਦੇ ਕੇ ਜਾਂਚ ਕਰ ਰਹੀ ਹੈ।
ਖ਼ਦਸ਼ਾ ਪ੍ਰਗਟਾਇਆ ਜਾ ਰਿਹੈ
ਸੀਆਰਪੀਐਫ ਸਕੂਲ ਦੀ ਕੰਧ ਦੇ ਕੋਲ ਵਿਸਫੋਟਕ ਸਮੱਗਰੀ ਰੱਖਣ ਦੇ ਪਿੱਛੇ ਨਕਸਲੀ ਕੋਣ ਮੰਨਿਆ ਜਾ ਰਿਹਾ ਹੈ ਕਿਉਂਕਿ ਸੀਆਰਪੀਐਫ ਨੇ ਹਾਲ ਹੀ ਦੇ ਸਾਲਾਂ ਵਿੱਚ ਨਕਸਲੀਆਂ ਦੇ ਖ਼ਿਲਾਫ਼ ਕਈ ਆਪਰੇਸ਼ਨ ਕੀਤੇ ਹਨ।
ਖ਼ਾਲਿਸਤਾਨੀ ਕੋਣ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਸਾਬਕਾ ਰਾਅ ਅਧਿਕਾਰੀ ਵਿਕਾਸ ਯਾਦਵ ਬਾਰੇ ਅਮਰੀਕੀ ਏਜੰਸੀ ਐਫਬੀਆਈ ਨੇ ਕਿਹਾ ਹੈ ਕਿ ਯਾਦਵ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਲੋੜੀਂਦਾ ਹੈ।
ਯਾਦਵ ਡੈਪੂਟੇਸ਼ਨ ‘ਤੇ CRPF ‘ਚ ਤਾਇਨਾਤ ਸਨ। ਇਸ ਲਈ ਖ਼ਾਲਿਸਤਾਨੀ CRPF ਅਤੇ ਭਾਰਤ ਸਰਕਾਰ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਲਈ ਦਿੱਲੀ ਪੁਲਿਸ ਦੇ ਸਾਈਬਰ ਵਿੰਗ ਨੇ ਵੀ ਟੈਲੀਗ੍ਰਾਮ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਕਿਸ ਆਈਡੀ ਤੋਂ ਖ਼ਾਲਿਸਤਾਨੀ ਨਾਮ ਨਾਲ ਪੋਸਟ ਕਰ ਕੇ ਧਮਾਕੇ ਦੀ ਜ਼ਿੰਮੇਵਾਰੀ ਕਿਸ ਨੇ ਲਈ ਹੈ।
ਦੂਜੇ ਪਾਸੇ ਦੁਕਾਨਦਾਰ ਦਵਿੰਦਰ ਗੋਇਲ ਨੇ ਦੱਸਿਆ ਕਿ ਕੱਲ੍ਹ ਕਰਵਾ ਚੌਥ ਮੌਕੇ ਦੁਕਾਨ ਬੰਦ ਰਹੀ। ਕੱਲ੍ਹ ਕੋਈ ਕਾਰੋਬਾਰ ਨਹੀਂ ਸੀ। ਅੱਜ ਜਿਵੇਂ ਹੀ ਦੁਕਾਨ ਖੋਲ੍ਹੀ ਗਈ ਤਾਂ ਸ਼ੋਕੇਸ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਪਾਏ ਗਏ। ਇਸ ਧਮਾਕੇ ਤੋਂ ਉਸ ਨੂੰ ਦੋਹਰਾ ਝਟਕਾ ਲੱਗਾ।
ਪੁਲਿਸ ਮੁਤਾਬਕ ਸੀਸੀਟੀਵੀ ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਚਿੱਟੇ ਰੰਗ ਦੀ ਟੀ-ਸ਼ਰਟ ਵਿੱਚ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਇਕ ਰਾਤ ਪਹਿਲਾਂ ਧਮਾਕੇ ਵਾਲੀ ਥਾਂ ‘ਤੇ ਗਤੀਵਿਧੀ ਦੇਖੀ ਗਈ ਸੀ।
60 ਮੀਟਰ ਦੁਕਾਨਾਂ ਦੇ ਸ਼ੀਸ਼ੇ ਟੁੱਟੇ
ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਵਿਸਫੋਟਕ ਨੂੰ ਪੋਲੀਥੀਨ ਬੈਗ ਵਿੱਚ ਲਪੇਟ ਕੇ ਅੱਧੇ ਤੋਂ ਇੱਕ ਫੁੱਟ ਡੂੰਘੇ ਟੋਏ ਵਿੱਚ ਦੱਬਿਆ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਕੂੜੇ ਨਾਲ ਢੱਕ ਦਿੱਤਾ ਗਿਆ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮੌਕੇ ਤੋਂ 60 ਮੀਟਰ ਦੀ ਦੂਰੀ ‘ਤੇ ਬੰਦ ਦੁਕਾਨਾਂ ਦੇ ਅੰਦਰ ਦੇ ਸ਼ੀਸ਼ੇ ਵੀ ਟੁੱਟ ਗਏ। ਭਗਵਤੀ ਜਿਊਲਰਜ਼ ਦੇ ਮਾਲਕ ਦਾ ਕਹਿਣਾ ਹੈ ਕਿ ਸ਼ੋਅਕੇਸ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਸਨ। ਇਸ ਧਮਾਕੇ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।