ASI Jasbir Singh ਨੇ ਦੱਸਿਆ ਕਿ ਹਾਈਟੈਕ ਸ਼ਾਤਰ ਠੱਗਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਹੈਕ ਕਰ ਲਿਆ।
ਸ਼ਾਤਰ ਹੈਕਰਾਂ ਨੇ Punjab Police ਦੇ ASI ਦਾ ਮੋਬਾਈਲ ਫੋਨ ਹੈਕ ਕਰ ਕੇ ਉਸਦੇ ਤਿੰਨ ਖਾਤੇ ਸਾਫ ਕਰ ਦਿੱਤੇ। ਏਐਸਆਈ ਦੇ ਮੁਤਾਬਕ ਠੱਗਾਂ ਨੇ ਉਨ੍ਹਾਂ ਦੇ ਖਾਤਿਆਂ ‘ਚੋਂ 4 ਲੱਖ 63 ਹਜ਼ਾਰ 530 ਦੀ ਰਕਮ ਟ੍ਰਾਂਸਫਰ ਕੀਤੀ ਹੈ।
ਇਸ ਮਾਮਲੇ ‘ਚ Ludhiana ਦੇ ਸਾਈਬਰ ਕ੍ਰਾਈਮ ਥਾਣੇ ਨੇ ਏਡੀਸੀਪੀ ਵਨ ਦੇ ਦਫਤਰ ‘ਚ ਤਾਇਨਾਤ ਸੰਤੋਸ਼ ਨਗਰ ਹੈਬੋਵਾਲ ਕਲਾਂ ਦੇ ਵਾਸੀ ਏਐਸਆਈ ਜਸਬੀਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਠੱਗਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ASI Jasbir Singh ਨੇ ਦੱਸਿਆ ਕਿ ਹਾਈਟੈਕ ਸ਼ਾਤਰ ਠੱਗਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਹੈਕ ਕਰ ਲਿਆ। ਫੋਨ ਹੈਕ ਕਰਨ ਤੋਂ ਬਾਅਦ ਉਨ੍ਹਾਂ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਚੋਂ ਵੱਖ-ਵੱਖ ਟਰਾਂਜੈਕਸ਼ਨ ਜ਼ਰੀਏ ਕੁੱਲ 4,65,530 ਟ੍ਰਾਂਸਫਰ ਕਰਵਾ ਲਏ।
ASI Jasbir Singh ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਸਾਈਬਰ ਕ੍ਰਾਈਮ ਦੀ ਟੀਮ ਨੂੰ ਲਿਖਤੀ ਸ਼ਿਕਾਇਤ ਦਿੱਤੀ। ਉਧਰੋਂ ਇਸ ਮਾਮਲੇ ‘ਚ ਸਾਈਬਰ ਕ੍ਰਾਈਮ ਦੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ Police ਨੇ ਅਣਪਛਾਤੇ ਠੱਗਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ASI Jagbir Singh ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਸ਼ਾਤਰ ਠੱਗ ਕਲਕੱਤਾ ਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।