Saturday, February 22, 2025
Google search engine
HomeDeshCricketer Sourav Ganguly ਦੀ ਕਾਰ ਦਾ ਹੋਇਆ ਐਕਸੀਡੈਂਟ, ਤੇਜ਼ ਰਫ਼ਤਾਰ ਟਰੱਕ...

Cricketer Sourav Ganguly ਦੀ ਕਾਰ ਦਾ ਹੋਇਆ ਐਕਸੀਡੈਂਟ, ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ

Sourav Ganguly ਇੱਕ ਸਮਾਗਮ ਵਿੱਚ ਜਾ ਰਹੇ ਸਨ ਤਾਂ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਸਕੱਤਰ ਸੌਰਵ ਗਾਂਗੁਲੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਗਾਂਗੁਲੀ ਦੀ ਕਾਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਦੁਰਗਾਪੁਰ ਐਕਸਪ੍ਰੈੱਸ ਵੇਅ ‘ਤੇ ਵੀਰਵਾਰ ਰਾਤ ਨੂੰ ਵਾਪਰਿਆ, ਜਿਸ ‘ਚ ਸੌਰਵ ਗਾਂਗੁਲੀ ਵਾਲ਼-ਵਾਲ਼ ਬਚ ਗਏ। ਸੂਤਰਾਂ ਦੀ ਮੰਨੀਏ ਤਾਂ ਉਹ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
ਹਾਦਸੇ ਤੋਂ ਬਾਅਦ ਕਿਵੇਂ ਹੈ ਸੌਰਵ ਗਾਂਗੁਲੀ ਦੀ ਹਾਲਤ?
ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰ ਹਾਦਸੇ ‘ਚ ਸੌਰਵ ਗਾਂਗੁਲੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਜਦੋਂ ਗਾਂਗੁਲੀ ਆਪਣੇ ਵਾਹਨਾਂ ਦੇ ਕਾਫਲੇ ਨਾਲ ਕਿਸੇ ਸਮਾਗਮ ਲਈ ਜਾ ਰਹੇ ਸਨ ਤਾਂ ਹਾਈਵੇਅ ‘ਤੇ ਅਚਾਨਕ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਪਰ ਇਸ ਦੇ ਡਰਾਈਵਰ ਨੇ ਸਮੇਂ ‘ਤੇ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਸਾਬਕਾ ਕ੍ਰਿਕਟਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਸ ਦੇ ਨਾਲ ਹੀ ਉਸ ਦੇ ਕਾਫਲੇ ‘ਚ ਸਵਾਰ ਲੋਕਾਂ ਦੀਆਂ ਗੱਡੀਆਂ ਵੀ ਆਪਸ ‘ਚ ਟਕਰਾ ਗਈਆਂ ਪਰ ਕੋਈ ਜ਼ਖਮੀ ਨਹੀਂ ਹੋਇਆ।
ਤੁਹਾਨੂੰ ਦੱਸ ਦੇਈਏ ਕਿ ਸੌਰਵ ਗਾਂਗੁਲੀ 1992 ਤੋਂ 2008 ਤੱਕ ਭਾਰਤ ਲਈ ਕ੍ਰਿਕਟ ਖੇਡ ਚੁੱਕੇ ਹਨ। ਉਸਨੇ ਭਾਰਤ ਲਈ ਟੈਸਟ ਅਤੇ ਵਨਡੇ ਫਾਰਮੈਟ ਖੇਡੇ ਹਨ। ਗਾਂਗੁਲੀ ਨੇ ਭਾਰਤ ਲਈ 113 ਟੈਸਟ ਮੈਚਾਂ ਦੀਆਂ 188 ਪਾਰੀਆਂ ਵਿੱਚ 16 ਸੈਂਕੜੇ ਅਤੇ 35 ਅਰਧ ਸੈਂਕੜਿਆਂ ਦੀ ਮਦਦ ਨਾਲ 7212 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਨੇ 311 ਵਨਡੇ ਮੈਚਾਂ ਦੀਆਂ 300 ਪਾਰੀਆਂ ‘ਚ 22 ਸੈਂਕੜਿਆਂ ਅਤੇ 72 ਅਰਧ ਸੈਂਕੜਿਆਂ ਦੀ ਮਦਦ ਨਾਲ 1136 ਦੌੜਾਂ ਬਣਾਈਆਂ ਹਨ।
ਇਸ ਤੋਂ ਇਲਾਵਾ ਇੱਕ ਮੱਧਮ ਤੇਜ਼ ਗੇਂਦਬਾਜ਼ ਦੇ ਤੌਰ ‘ਤੇ ਉਸ ਨੇ ਭਾਰਤ ਲਈ ਟੈਸਟ ‘ਚ 32 ਅਤੇ ਵਨਡੇ ‘ਚ 100 ਵਿਕਟਾਂ ਵੀ ਲਈਆਂ ਹਨ। ਅੱਜ ਕੱਲ੍ਹ ਸੌਰਵ ਗਾਂਗੁਲੀ ਆਈਪੀਐਲ ਟੀਮ ਦਿੱਲੀ ਕੈਪੀਟਲਜ਼ ਨਾਲ ਮੈਂਟਰ ਵਜੋਂ ਜੁੜੇ ਹੋਏ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments