ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੀ ਅੱਜ ਹਲਕਾ ਮਜੀਠਾ ਦੇ ਵਿੱਚ 17 ਦੇ ਕਰੀਬ ਲੋਕਾਂ ਦੀ ਜਹਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਹੈ।
ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਜਹਰੀਲੀ ਸ਼ਰਾਬ ਪੀਣ ਦੇ ਨਾਲ 17 ਲੋਕਾਂ ਦੀ ਮੌਤ ਹੋ ਗਈ ਤੇ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਚਲਦੇ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਮਜੀਠਾ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀ ਅਤੇ ਆਲਾ ਪੁਲਿਸ ਅਧਿਕਾਰੀ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਮਿਲੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੀ ਅੱਜ ਹਲਕਾ ਮਜੀਠਾ ਦੇ ਵਿੱਚ 17 ਦੇ ਕਰੀਬ ਲੋਕਾਂ ਦੀ ਜਹਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਹੈ। ਇੱਕ ਮੌਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਪੁੱਜੇ ਹਾਂ ਅਤੇ ਉਹਨਾਂ ਕਿਹਾ ਕਿ ਇਹਨਾਂ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਵਜੋਂ ਦਿੱਤਾ ਜਾਵੇਗਾ।
ਪੁਲਿਸ ਨੇ 10 ਨੂੰ ਕੀਤਾ ਗ੍ਰਿਫ਼ਤਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 10 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ 2 ਐਕਸਾਈਜ ਵਿਭਾਗ ਦੇ ਅਧਿਕਾਰੀ ਤੇ 2 ਪੁਲਿਸ ਵਿਭਾਗ ਦੇ ਅਧਿਕਾਰੀ ਵੀ ਸਸਪੈਂਡ ਕਰ ਦਿੱਤੇ ਗਏ ਹਨ। ਉਨ੍ਹਾ ਕਿਹਾ ਕਿ ਭੰਗਾਲੀ, ਥਰੀਏਵਾਲ, ਤਲਵੰਡੀ, ਵਿੱਚ ਇਹ ਕਤਲ ਹੋਏ ਹਨ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ। ਦਿੱਲੀ ਤੱਕ ਵੀ ਤਾਰ ਜੁੜੇ ਹਨ। ਦਿੱਲੀ ਵੀ ਸਾਡੀ ਟੀਮ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੋ ਮਰਜ਼ੀ ਹੋਵੇ, ਇਹ ਦੇ ਵਿੱਚ ਭਾਵੇਂ ਕੋਈ ਪਾਵਰਫੁਲ ਹੋਵੇ ਜਾਂ ਪਾਵਰਫੁਲ ਰਿਹਾ ਹੋਵੇ ਬਖਸ਼ਿਆ ਨਹੀਂ ਜਾਵੇਗਾ।
ਸੀਐਮ ਮਾਨ ਨੇ ਐਲਾਨ ਕੀਤਾ ਹੈ ਕਿ ਨੌਕਰੀ ਕਰਨ ਦੇ ਕਾਬਿਲ ਹਨ, ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਇਥੇ ਤੱਕ 600 ਲੀਟਰ ਦਾ ਮੈਥੇਨੋਲ ਆਨਲਾਈਨ ਆਰਡਰ ਕੀਤਾ ਹੋਇਆ ਸੀ। ਮੈਥੇਨੋਲ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ। ਇਸ ਤਰ੍ਹਾਂ ਪਹਿਲਾਂ ਵੀ ਕੁੱਝ ਮਾਮਲੇ ਆਏ ਸਨ, ਪਰ ਇਸ ਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਬਹਿ ਜਾਂਦੇ ਸਨ, ਪਰ ਹੁਣ 17 ਮੌਤਾਂ ਜਦੋਂ ਇਕੱਠੇ 4-5 ਪਿੰਡਾਂ ‘ਚ ਹੋਈਆਂ। ਹੁਣ ਇਹ ਮਾਮਲਾ ਪੂਰੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ।