ਬਠਿੰਡਾ ਦੀ ਫੌਜੀ ਛਾਉਣੀ ਦੇ ਅਧਿਕਾਰੀਆਂ ਨੇ ਮੋਚੀ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਜਸੂਸੀ ਕਰਨ ਦੇ ਦੋਸ਼ ਹੇਠ ਫੜਿਆ ਹੈ।
ਬਠਿੰਡਾ ਦੀ ਫੌਜੀ ਛਾਉਣੀ ਦੇ ਅਧਿਕਾਰੀਆਂ ਨੇ ਮੋਚੀ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਜਸੂਸੀ ਕਰਨ ਦੇ ਦੋਸ਼ ਹੇਠ ਫੜਿਆ ਹੈ। ਫੌਜੀ ਅਧਿਕਾਰੀਆਂ ਨੇ ਉਕਤ ਵਿਅਕਤੀ ਥਾਣਾ ਕੈਂਟ ਦੇ ਹਵਾਲੇ ਕਰ ਦਿੱਤਾ ਹੈ। ਦੋਸ਼ੀ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ, ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਕਤ ਵਿਅਕਤੀ ਕਰੀਬ ਪਿਛਲੇ 10 ਸਾਲ ਤੋਂ ਬਠਿੰਡਾ ਸ਼ਹਿਰ ਦੇ ਬੇਅੰਤ ਨਗਰ ਵਿੱਚ ਰਹਿ ਰਿਹਾ ਹੈ ਅਤੇ ਉਹ ਫੌਜੀ ਛਾਉਣੀ ਵਿੱਚ ਮੋਚੀ ਦਾ ਕੰਮ ਕਰਦਾ ਹੈ।
ਪਤਾ ਲੱਗਾ ਹੈ ਕਿ ਉਹ ਪਾਕਿਸਤਾਨ ਦੀ ਇੱਕ ਕੁੜੀ ਨਾਲ ਸੋਸ਼ਲ ਮੀਡੀਆ ਰਾਹੀਂ ਜੁੜਿਆ ਹੋਇਆ ਸੀ। ਉਸ ਦੇ ਫੋਨ ਵਿੱਚੋਂ ਉਹ ਕੁੜੀ ਨਾਲ ਕੀਤੀ ਗਈ ਚੈਟ ਫੌਜ ਅਧਿਕਾਰੀਆਂ ਨੂੰ ਮਿਲੀ ਹੈ। ਪਤਾ ਲੱਗਾ ਹੈ ਕਿ ਚੈਟ ਵਿੱਚ ਉਸ ਨੂੰ ਪੈਸੇ ਭੇਜਣ ਦਾ ਜ਼ਿਕਰ ਵੀ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਸੁਨੀਲ ਦਾ ਵਿਆਹ ਹਾਲੇ ਤੱਕ ਨਹੀਂ ਹੋਇਆ ਅਤੇ ਪਾਕਿਸਤਾਨੀ ਕੁੜੀ ਨੇ ਉਸ ਨੂੰ ਹਨੀਟ੍ਰੈਪ ਵਿੱਚ ਫਸਾ ਲਿਆ। ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ ਅਤੇ ਉਸ ਤੋਂ ਕੈਂਟ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੋਬਾਈਲ ਜ਼ਬਤ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਬਠਿੰਡਾ ਫੌਜੀ ਛਾਉਣੀ ਵਿੱਚ ਵੀ ਕਈ ਨੌਜਵਾਨਾਂ ਦੇ ਮੋਬਾਈਲ ਫੋਨ ਨਿਗਰਾਨੀ ਹੇਠ ਸਨ। ਫੌਜ ਦੇ ਖੁਫੀਆ ਵਿੰਗ ਨੇ ਛਾਉਣੀ ਵਿੱਚ ਇੱਕ ਮੋਚੀ ਯੁੱਕਾ ਸੁਨੀਲ ਤੋਂ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਕੀਤੀ। ਜਦੋਂ ਫੌਜੀ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਦੀ ਪਾਕਿਸਤਾਨ ਦੀ ਇੱਕ ਕੁੜੀ ਨਾਲ ਦੋਸਤੀ ਹੋ ਗਈ ਸੀ।