Friday, March 14, 2025
Google search engine
HomeDeshJammu-Katra ਐਕਸਪ੍ਰੈਸ ਹਾਈਵੇ 'ਤੇ ਕਿਸਾਨਾਂ ਤੇ ਪੁਲਿਸ 'ਚ ਹੋਈ ਝੜਪ, ਲਾਠੀਚਾਰਜ ਦੌਰਾਨ...

Jammu-Katra ਐਕਸਪ੍ਰੈਸ ਹਾਈਵੇ ‘ਤੇ ਕਿਸਾਨਾਂ ਤੇ ਪੁਲਿਸ ‘ਚ ਹੋਈ ਝੜਪ, ਲਾਠੀਚਾਰਜ ਦੌਰਾਨ 7 ਕਿਸਾਨ ਜ਼ਖਮੀ

ਪੁਲਿਸ ਅਤੇ ਕਿਸਾਨਾਂ ਦੀ ਹੋਈ ਝੜਪ ਚ ਜ਼ਖਮੀ ਹੋਏ ਕਿਸਾਨਾਂ ਨੂੰ ਇਲਾਜ ਲਈ ਸੀਐਸਸੀ ਸੈਂਟਰ ਭਾਮ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ।

ਜੰਮੂ-ਕਟੜਾ ਐਕਸਪ੍ਰੈਸ ਹਾਈਵੇ ਤਹਿਤ ਅਕਵਾਇਰ ਕੀਤੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਗਜਬਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਨੰਗਲ ਝੌਰ ਚੀਮਾ ਖੁੱਡੀ ਵਿਖੇ ਕਿਸਾਨਾਂ ਅਤੇ ਪੁਲਿਸ ਵਿਚ ਝੜਪ ਹੋ ਗਈ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਪ੍ਰਸ਼ਾਸਨ ਧੱਕੇ ਨਾਲ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ।

ਕਿਸਾਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਲਾਠੀ ਚਾਰਜ ਕੀਤਾ ਹੈ। ਜਿਸ ਨਾਲ ਸੱਤ ਕਿਸਾਨ ਜ਼ਖਮੀ ਹੋ ਗਏ ਹਨ। ਮੰਗਲਵਾਰ ਦੀ ਸਵੇਰ ਨੂੰ ਜੰਮੂ ਕਟਣਾ ਨੈਸ਼ਨਲ ਐਕਸਪ੍ਰੈਸ ਹਾਈਵੇ ਵਿਖੇ ਜਮੀਨ ਦੇ ਕਬਜ਼ੇ ਨੂੰ ਲੈ ਕੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ, ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਪਾਂਥੇ , ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਹਾਈਵੇ ਅਥਾਰਟੀ ਦੇ ਅਧਿਕਾਰੀ ਨੰਗਲ ਝੋਰ, ਚੀਮਾ ਖੁੱਡੀ ਵਿਖੇ ਜਮੀਨ ਦਾ ਕਬਜ਼ਾ ਲੈਣ ਲਈ ਭਾਰੀ ਪੁਲਿਸ ਪ੍ਰਸ਼ਾਸਨ ਤਹਿਤ ਪੁੱਜੇ ਤਾਂ ਕਬਜ਼ੇ ਦੀ ਭਿਣਕ ਪੈਂਦਿਆਂ ਹੀ ਕਿਸਾਨ ਵੀ ਵੱਡੀ ਗਿਣਤੀ ਚ ਇਕੱਠੇ ਹੋ ਗਏ।

ਪੁਲਿਸ ਅਤੇ ਕਿਸਾਨਾਂ ਦੀ ਹੋਈ ਝੜਪ ਚ ਜ਼ਖਮੀ ਹੋਏ ਕਿਸਾਨਾਂ ਨੂੰ ਇਲਾਜ ਲਈ ਸੀਐਸਸੀ ਸੈਂਟਰ ਭਾਮ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਨਿਹੱਥੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਹੈ ।ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੌਤਾਲਾ ਹਰਮਿੰਦਰ ਸਿੰਘ ਮਸਾਣੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਹੈ।
ਮੌਕੇ ਤੇ ਪੁਲਿਸ ਫੋਰਸ ਭਾਰੀ ਗਿਣਤੀ ਚ ਲਗਾਈ ਗਈ ਹੈ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਕਿ ਜੰਮੂ ਕਠਲਾ ਐਕਸਪ੍ਰੈਸ ਹਾਈਵੇ ਤਹਿਤ ਅਕਵਾਇਰ ਕੀਤੀ ਜਮੀਨ ਤੇ ਹੀ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਇਸ ਜਮੀਨ ਦੇ ਪੈਸੇ ਕਿਸਾਨਾਂ ਨੂੰ ਦੇ ਦਿੱਤੇ ਗਏ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments