Thursday, March 13, 2025
Google search engine
Homelatest NewsChampions Trophy :12 ਸਾਲਾਂ ਦਾ ਸੋਕਾ ਖਤਮ, New Zealand ਨੂੰ ਹਰਾ ਚੈਂਪੀਅਨ...

Champions Trophy :12 ਸਾਲਾਂ ਦਾ ਸੋਕਾ ਖਤਮ, New Zealand ਨੂੰ ਹਰਾ ਚੈਂਪੀਅਨ ਬਣਿਆ ਭਾਰਤ

Rohit Sharma ਦੀ ਕਪਤਾਨੀ ਵਿੱਚ, ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ ਅਤੇ ਸਾਲਾਂ ਤੋਂ ਚੱਲ ਰਹੇ ਸੋਕੇ ਨੂੰ ਖਤਮ ਕਰ ਦਿੱਤਾ ਸੀ।

ਟੀਮ ਇੰਡੀਆ ਨੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤ ਲਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ, ਭਾਰਤੀ ਟੀਮ ਨੇ 9 ਮਹੀਨਿਆਂ ਦੇ ਅੰਦਰ ਦੂਜੀ ਟਰਾਫੀ ਆਪਣੇ ਨਾਮ ਕੀਤੀ ਹੈ। ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ, ਰੋਹਿਤ ਦੀ ਕਪਤਾਨੀ ਹੇਠ ਟੀਮ ਇੰਡੀਆ ਨੇ 12 ਸਾਲਾਂ ਬਾਅਦ ਦੁਬਾਰਾ ਚੈਂਪੀਅਨਜ਼ ਟਰਾਫੀ ਜਿੱਤੀ।
ਐਤਵਾਰ 9 ਮਾਰਚ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ, ਟੀਮ ਇੰਡੀਆ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਜ਼ਬਰਦਸਤ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 25 ਸਾਲ ਪਹਿਲਾਂ ਇਸੇ ਟੂਰਨਾਮੈਂਟ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਆਪਣੀ ਹਾਰ ਦਾ ਬਦਲਾ ਵੀ ਲੈ ਲਿਆ। ਇਸ ਦੇ ਨਾਲ ਹੀ ਇਹ ਟਰਾਫੀ ਸਭ ਤੋਂ ਵੱਧ ਵਾਰ ਜਿੱਤਣ ਦਾ ਰਿਕਾਰਡ ਵੀ ਬਣਾਇਆ।
ਇੱਕ ਵਾਰ ਫਿਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਟਾਸ ਹਾਰ ਗਏ ਪਰ ਨਤੀਜਾ ਉਹੀ ਰਿਹਾ ਜੋ ਪਿਛਲੇ 4 ਮੈਚਾਂ ਵਿੱਚ ਟਾਸ ਹਾਰਨ ਤੋਂ ਬਾਅਦ ਹੋਇਆ ਸੀ। ਇੱਕ ਵਾਰ ਫਿਰ ਭਾਰਤੀ ਸਪਿੰਨਰਾਂ ਨੇ ਰਨ ਰੇਟ ਨੂੰ ਕਾਬੂ ਵਿੱਚ ਰੱਖਿਆ ਅਤੇ ਟੀਮ ਨੂੰ ਸਫਲਤਾ ਦਿਵਾਈ। ਵਰੁਣ ਚੱਕਰਵਰਤੀ ਨੇ ਪਹਿਲੀ ਸਫਲਤਾ ਦਵਾਈ, ਜਦੋਂ ਕਿ ਅਸਲੀ ਜਾਦੂ ਕੁਲਦੀਪ ਯਾਦਵ ਨੇ ਕੀਤਾ। ਪੂਰੇ ਟੂਰਨਾਮੈਂਟ ਦੌਰਾਨ ਆਪਣੀ ਗੇਂਦਬਾਜ਼ੀ ਵਿੱਚ ਇਕਸਾਰਤਾ ਦੀ ਘਾਟ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਕੁਲਦੀਪ ਨੇ ਪਹਿਲੀ ਹੀ ਗੇਂਦ ‘ਤੇ ਰਚਿਨ ਰਵਿੰਦਰ ਨੂੰ ਬੋਲਡ ਕਰ ਦਿੱਤਾ। ਫਿਰ ਅਗਲੇ ਹੀ ਓਵਰ ਵਿੱਚ ਉਨ੍ਹਾਂ ਨੇ ਕੇਨ ਵਿਲੀਅਮਸਨ ਦੀ ਵਿਕਟ ਵੀ ਲਈ।
ਇਸ ਤੋਂ ਬਾਅਦ ਡੈਰਿਲ ਮਿਸ਼ੇਲ ਨੇ ਨਿਊਜ਼ੀਲੈਂਡ ਦੀ ਪਾਰੀ ਦੀ ਕਮਾਨ ਸੰਭਾਲੀ, ਜਦੋਂ ਕਿ ਉਨ੍ਹਾਂ ਨੂੰ ਗਲੇਨ ਫਿਲਿਪਸ ਦਾ ਵੀ ਸਮਰਥਨ ਮਿਲਿਆ। ਪਰ ਜੇਕਰ ਟੀਮ ਇੰਡੀਆ ਨੇ ਇਨ੍ਹਾਂ ਦੋਨਾਂ ਬੱਲੇਬਾਜ਼ਾਂ ਦੇ ਕੈਚ ਨਾ ਛੱਡੇ ਹੁੰਦੇ ਤਾਂ ਨਿਊਜ਼ੀਲੈਂਡ ਦੀ ਟੀਮ ਥੋੜ੍ਹੀ ਜਲਦੀ ਢਹਿ ਸਕਦੀ ਸੀ। ਕੁੱਲ ਮਿਲਾ ਕੇ, ਭਾਰਤ ਨੇ ਇਸ ਫਾਈਨਲ ਵਿੱਚ 4 ਕੈਚ ਛੱਡੇ। ਫਿਰ ਵੀ, ਭਾਰਤ ਦੇ ਸਪਿੰਨਰਾਂ ਨੇ ਆਪਣੀ ਤੰਗ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੂੰ ਸਥਿਤੀ ਦਾ ਜ਼ਿਆਦਾ ਫਾਇਦਾ ਨਹੀਂ ਉਠਾਉਣ ਦਿੱਤਾ। ਅੰਤ ਵਿੱਚ, ਮਾਈਕਲ ਬ੍ਰੇਸਵੈੱਲ ਨੇ ਸਿਰਫ਼ 40 ਗੇਂਦਾਂ ਵਿੱਚ 53 ਦੌੜਾਂ (ਨਾਟ ਆਊਟ) ਬਣਾਈਆਂ ਅਤੇ ਟੀਮ ਨੂੰ 251 ਦੌੜਾਂ ਦੇ ਮੈਚ ਯੋਗ ਸਕੋਰ ਤੱਕ ਪਹੁੰਚਾਇਆ।
ਰੋਹਿਤ ਨੇ ਫਾਈਨਲ ਵਿੱਚ ਦਿਖਾਇਆ ਜਲਵਾ
ਟੀਮ ਇੰਡੀਆ ਨੂੰ ਇਸ ਫਾਈਨਲ ਵਿੱਚ ਆਪਣੇ ਕਪਤਾਨ ਰੋਹਿਤ ਤੋਂ ਇੱਕ ਵੱਡੀ ਪਾਰੀ ਦੀ ਉਮੀਦ ਸੀ ਅਤੇ ਇਸਦੀ ਲੋੜ ਸੀ। ਪੂਰੇ ਟੂਰਨਾਮੈਂਟ ਵਿੱਚ ਰੋਹਿਤ ਦੇ ਬੱਲੇ ਤੋਂ ਕੋਈ ਵੱਡੀ ਪਾਰੀ ਨਹੀਂ ਨਿਕਲੀ ਅਤੇ ਉਹ ਆਖਰੀ ਮੈਚਾਂ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ। ਰੋਹਿਤ ਸ਼ਰਮਾ ਨੇ ਮੌਕੇ ਦਾ ਪੂਰਾ ਫਾਇਦਾ ਉਠਾਇਆ ਅਤੇ ਆਪਣੇ ਹਮਲਾਵਰ ਅੰਦਾਜ਼ ਨਾਲ ਨਿਊਜ਼ੀਲੈਂਡ ਨੂੰ ਸ਼ੁਰੂ ਤੋਂ ਹੀ ਬੈਕਫੁੱਟ ‘ਤੇ ਪਾ ਦਿੱਤਾ। ਰੋਹਿਤ ਨੇ ਇੱਕ ਤੇਜ਼ ਅਰਧ ਸੈਂਕੜਾ ਬਣਾਇਆ ਅਤੇ ਫਿਰ ਸ਼ੁਭਮਨ ਗਿੱਲ ਨਾਲ ਸੈਂਕੜਾ ਸਾਂਝੇਦਾਰੀ ਕੀਤੀ।
ਟੀਮ ਇੰਡੀਆ ਨੂੰ ਇੱਥੇ ਦੋ ਤੇਜ਼ ਝਟਕੇ ਲੱਗੇ। ਸ਼ੁਭਮਨ ਗਿੱਲ ਤੋਂ ਬਾਅਦ ਵਿਰਾਟ ਕੋਹਲੀ ਵੀ ਪੈਵੇਲੀਅਨ ਵਾਪਸ ਪਰਤ ਗਏ। ਜਲਦੀ ਹੀ ਕਪਤਾਨ ਰੋਹਿਤ ਨੇ ਵੀ ਆਪਣੀ ਵਿਕਟ ਗੁਆ ਦਿੱਤੀ। ਇੱਥੋਂ, ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਨੇ 61 ਦੌੜਾਂ ਦੀ ਸਾਂਝੇਦਾਰੀ ਨਾਲ ਟੀਮ ਨੂੰ ਵਾਪਸੀ ਦਿਵਾਈ।
ਸ਼੍ਰੇਅਸ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਅਤੇ ਅਕਸ਼ਰ ਪਟੇਲ ਵੀ ਥੋੜ੍ਹੀ ਦੇਰ ਬਾਅਦ ਪੈਵੇਲੀਅਨ ਵਾਪਸ ਪਰਤ ਗਿਆ। ਪਰ ਕੇਐਲ ਰਾਹੁਲ ਅਤੇ ਹਾਰਦਿਕ ਪੰਡਯਾ ਨੇ ਟੀਮ ਨੂੰ ਜਿੱਤ ਦੇ ਬਹੁਤ ਨੇੜੇ ਪਹੁੰਚਾਇਆ। ਹਾਰਦਿਕ ਜਿੱਤ ਤੋਂ ਠੀਕ ਪਹਿਲਾਂ ਆਊਟ ਹੋ ਗਿਆ ਸੀ ਪਰ ਰਾਹੁਲ ਨੇ ਰਵਿੰਦਰ ਜਡੇਜਾ ਦੇ ਨਾਲ ਮਿਲ ਕੇ ਟੀਮ ਲਈ ਖਿਤਾਬ ਜਿੱਤਣ ਤੋਂ ਬਾਅਦ ਹੀ ਸੁੱਖ ਦਾ ਸਾਹ ਲਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments