Gandhinagar ਦੀ ਸੈਸ਼ਨ ਕੋਰਟ ਨੇ Asaram Bapu ਨੂੰ ਜਬਰ-ਜਨਾਹ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ।
Asaram Bapu ਨੇ Supreme Court ਤੋਂ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਉਸ ਦੀ ਪਟੀਸ਼ਨ ‘ਤੇ Supreme Court ਨੇ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।
Justice MM Sundaresh ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਕਿਹਾ ਕਿ ਇਸ ਮੁੱਦੇ ‘ਤੇ ਮੈਡੀਕਲ ਆਧਾਰ ‘ਤੇ ਹੀ ਵਿਚਾਰ ਕੀਤਾ ਜਾਵੇਗਾ।
Asaram Bapu ਨੂੰ Gandhinagar ਦੀ ਹੇਠਲੀ ਅਦਾਲਤ ਨੇ 2013 ਦੇ ਜਬਰ-ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਪਟੀਸ਼ਨ ‘ਤੇ ਅਗਲੀ ਸੁਣਵਾਈ 13 December ਨੂੰ ਹੋਵੇਗੀ। ਬੈਂਚ ਨੇ ਕਿਹਾ, “ਅਸੀਂ ਨੋਟਿਸ ਜਾਰੀ ਕਰਾਂਗੇ। ਪਰ ਅਸੀਂ ਸਿਰਫ ਡਾਕਟਰੀ ਸਥਿਤੀਆਂ ‘ਤੇ ਵਿਚਾਰ ਕਰਾਂਗੇ।
ਇਸ ਪਟੀਸ਼ਨ ਨੂੰ ਹਾਈ ਕੋਰਟ ਨੇ ਕਰ ਦਿੱਤੈ ਰੱਦ
Supreme Court ਤੋਂ ਪਹਿਲਾਂ Asaram Bapu ਨੇ ਗੁਜਰਾਤ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ। ਪਰ ਸਜ਼ਾ ਮੁਅੱਤਲ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਹਾਈ ਕੋਰਟ ਨੇ 29 August ਨੂੰ ਹੀ ਖਾਰਜ ਕਰ ਦਿੱਤਾ ਸੀ।
ਸਜ਼ਾ ਦੀ ਪਟੀਸ਼ਨ ਨੂੰ ਮੁਅੱਤਲ ਕਰਦੇ ਹੋਏ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਹਾਈ ਕੋਰਟ ਨੇ ਕਿਹਾ ਸੀ ਕਿ ਰਾਹਤ ਦਾ ਕੋਈ ਕੇਸ ਨਹੀਂ ਬਣਦਾ।
ਪਿਛਲੇ ਸਾਲ 2023 ਵਿੱਚ Sessions Court of Gandhinagar ਨੇ Asaram Bapu ਨੂੰ ਜਬਰ-ਜਨਾਹ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਇਹ ਮਾਮਲਾ ਗਾਂਧੀਨਗਰ ਨੇੜੇ ਆਸਾਰਾਮ ਦੇ ਆਸ਼ਰਮ ‘ਚ ਰਹਿਣ ਵਾਲੀ ਇਕ ਔਰਤ ਨੇ 2013 ‘ਚ ਦਰਜ ਕਰਵਾਇਆ ਸੀ।
Jodhpur Jail ਵਿੱਚ ਹੈ ਆਸਾਰਾਮ
ਫਿਲਹਾਲ Asaram Rajasthan ਦੀ ਜੋਧਪੁਰ ਜੇਲ੍ਹ ਵਿੱਚ ਬੰਦ ਹੈ। ਜਬਰ-ਜਨਾਹ ਦੇ ਇੱਕ ਹੋਰ ਮਾਮਲੇ ਵਿੱਚ ਸਜ਼ਾ ਖ਼ਿਲਾਫ਼ ਆਸਾਰਾਮ ਦੀ ਅਪੀਲ ਇਸ ਸਾਲ ਜਨਵਰੀ ਵਿੱਚ Rajasthan High Court ਨੇ ਖਾਰਜ ਕਰ ਦਿੱਤੀ ਸੀ।
ਹਾਈ ਕੋਰਟ ਨੇ ਕਿਹਾ ਸੀ ਕਿ ਉਸ ਦੀ ਅਪੀਲ ਦੇ ਨਿਪਟਾਰੇ ਵਿਚ ਸੰਭਾਵਿਤ ਦੇਰੀ, ਉਸ ਦੀ ਉਮਰ ਅਤੇ ਡਾਕਟਰੀ ਸਥਿਤੀ ਬਾਰੇ ਉਸ ਦੀਆਂ ਦਲੀਲਾਂ ਰਾਹਤ ਦੇਣ ਲਈ ਢੁਕਵੇਂ ਸਨ।