Wednesday, January 14, 2026
Google search engine
HomeCrimeAmritsar: ਹੋਟਲ ‘ਚੋਂ ਮਿਲੀ NRI ਮਹਿਲਾ ਦੀ ਲਾਸ਼, ਪਤੀ ਮੌਕੇ ਤੋਂ ਫ਼ਰਾਰ

Amritsar: ਹੋਟਲ ‘ਚੋਂ ਮਿਲੀ NRI ਮਹਿਲਾ ਦੀ ਲਾਸ਼, ਪਤੀ ਮੌਕੇ ਤੋਂ ਫ਼ਰਾਰ

ਪੁਲਿਸ ਨੇ ਇਸ ਮਾਮਲੇ ‘ਚ ਮ੍ਰਿਤਕ ਮਹਿਲਾ ਦੇ ਪਤੀ ਮਨਦੀਪ ਸਿੰਘ ਢਿੱਲੋਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ

ਅੰਮ੍ਰਿਤਸਰ ਦੇ ਕੋਰਟ ਰੋਡ ਵਿਖੇ ਹੋਟਲ ਕਿੰਗਸ ਰੂਟ ਚ ਇੱਕ ਐਨਆਰਆਈ ਮਹਿਲਾ ਦਾ ਕਤਲ ਹੋਇਆ ਹੈ। ਮਹਿਲਾ ਦੀ ਲਾਸ਼ ਹੋਟਲ ਦੇ ਕਮਰੇ ਚੋਂ ਮਿਲੀ ਹੈ। ਮ੍ਰਿਤਕ ਮਹਿਲਾ ਦੀ ਪਹਿਚਾਣ ਪ੍ਰਭਜਤ ਕੌਰ ਵਾਸੀ ਪਿੰਡ ਵੜੈਚ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਮਹਿਲਾ ਆਪਣੇ ਪਤੀ ਦੇ ਨਾਲ ਹੋਟਲ ਚ ਰੁਕੀ ਹੋਈ ਸੀ। ਉਸ ਦਾ ਪਤੀ ਹੋਟਲ ਤੋਂ ਫ਼ਰਾਰ ਹੋ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਹਿਲਾ ਦੇ ਪਤੀ ਨੇ ਹੀ ਕਤਲ ਕੀਤਾ ਹੈ ਤੇ ਉਹ ਇਸ ਤੋਂ ਬਾਅਦ ਫ਼ਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ਚ ਮ੍ਰਿਤਕ ਮਹਿਲਾ ਦੇ ਪਤੀ ਮਨਦੀਪ ਸਿੰਘ ਢਿੱਲੋਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਜੋ ਕਿ ਘਟਨਾ ਤੋਂ ਬਾਅਦ ਫ਼ਰਾਰ ਚੱਲ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮ ਦੀ ਤਲਾਸ਼ ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਮਹਿਲਾ ਦੇ (ਮਾਪੇ) ਘਰ ਵਾਲਿਆਂ ਨੂੰ ਬੁਲਾਇਆ ਹੈ, ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਮਹਿਲਾ ਦੇ ਭਰਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ। ਪਤੀ ਮਨਦੀਪ ਸਿੰਘ ਢਿੱਲੋਂ ਉਸ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ। ਇਸ ਕਾਰਨ ਦੋਵਾਂ ਦੇ ਵਿਚਕਾਰ ਲੰਬੇ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ। ਦੋਵੇਂ ਪਤੀ-ਪਤਨੀ ਆਸਟ੍ਰੇਲੀਆ ਚ ਰਹਿੰਦੇ ਸਨ ਤੇ ਹਾਲ ਹੀ ਚ ਪਰਿਵਾਰਕ ਪ੍ਰੋਗਰਾਮ ਦੇ ਲਈ ਪੰਜਾਬ ਆਏ ਸਨ। ਇਲਜ਼ਾਮ ਹੈ ਕਿ ਪਤੀ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ ਤੇ ਹੋਟਲ ਚ ਉਸ ਦਾ ਕਤਲ ਕਰ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐਸਪੀ ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ। ਪਰਿਵਾਰ ਦੇ ਬਿਆਨਾਂ ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਮਹਿਲਾ ਦਾ ਇੱਕ ਛੇਹ ਮਹੀਨੇ ਦਾ ਬੱਚਾ ਵੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments