ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਔਰਤ ਦੇ ਸਿਰ ਵਿਚ ਤਿੱਖੇ ਹਥਿਆਰ ਦੇ ਕਈ ਵਾਰ ਕੀਤੇ ਗਏ ਸਨ ਜੋ ਉਸ ਦੀ ਮੌਤ ਦਾ ਕਾਰਨ ਬਣੇ।
ਅੰਮ੍ਰਿਤਸਰ ਕਚਿਹਰੀ ’ਚ ਵਕੀਲ ਬਲਜੀਤ ਸਿੰਘ ਮਾਨ ਨੇ ਅਧਿਆਪਕਾ ਪਤਨੀ ਵਿਕਰਮਜੀਤ ਕੌਰ (37) ਦਾ ਸਿਰ ‘ਚ ਤੇਜ਼ਧਾਰ ਹਥਿਆਰ ਦੇ ਕਈ ਵਾਰ ਕਰ ਕੇ ਬੇਰਹਿਮੀ ਨਾਲ ਕਤਲ ਕਰਨ ਉਪਰੰਤ ਵਾਰਦਾਤ ਸਬੰਧੀ ਆਪ ਹੀ ਥਾਣੇ ਸੂਚਿਤ ਕੀਤਾ।
ਵਾਰਦਾਤ ਮੌਕੇ ਪਤੀ-ਪਤਨੀ ਦੋਵੇਂ ਘਰ ’ਚ ਇਕੱਲੇ ਸਨ ਜਦੋਂ ਕਿ 18 ਸਾਲਾ ਬੇਟਾ ਜੋ ਜਿੰਮ ਗਿਆ ਹੋਇਆ ਸੀ ਤੇ ਅਤੇ ਵਕੀਲ ਦੀ ਮਾਤਾ ਘਰ ਮੌਜੂਦ ਨਹੀਂ ਸਨ। ਪੁਲਿਸ ਦੇ ਉਚ ਅਧਿਕਾਰੀ ਕਤਲ ਮਾਮਲੇ ਦੀ ਬਰੀਕੀ ਨਾਲ ਚਾਂਚ ਕਰ ਰਹੇ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਘਰ ਅੰਦਰ ਮ੍ਰਿਤਕਾ ਦੀ ਲਾਸ਼ ਕੋਲ ਵਕੀਲ ਬਲਜੀਤ ਸਿੰਘ ਖੜ੍ਹਾ ਕਹਿ ਰਿਹਾ ਸੀ ਕਿ ਇਸ ਨੂੰ ਇਸ ਦੇ ਕੀਤੇ ਦੀ ਸਜ਼ਾ ਮਿਲ ਗਈ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਖਿਲਾਫ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਦਰਮਿਅਨ ਕੋਈ ਪਰਿਵਾਰਕ ਝਗੜਾ ਸੀ ਜੋ ਕਤਲ ਦਾ ਮੁੱਖ ਕਾਰਨ ਬਣਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਔਰਤ ਦੇ ਸਿਰ ਵਿਚ ਤਿੱਖੇ ਹਥਿਆਰ ਦੇ ਕਈ ਵਾਰ ਕੀਤੇ ਗਏ ਸਨ ਜੋ ਉਸ ਦੀ ਮੌਤ ਦਾ ਕਾਰਨ ਬਣੇ। ਉਨ੍ਹਾਂ ਕਿਹਾ ਕਿ ਜਾਂਚ ਕਰਕੇ ਅਸਲ ਮਾਮਲੇ ਬਾਰੇ ਪਤਾ ਲੱਗੇਗਾ।
ਘਰ ਦੇ ਆਸਪਾਸ ਦੇ ਲੋਕਾ ਅਨੁਸਾਰ ਦੋਵੇਂ ਬੜੇ ਸ਼ਾਂਤ ਸੁਭਾਅ ਦੇ ਸਨ। ਜੋੜਾ ਫਾਟਕ ਜੱਜ ਨਗਰ ਵਿਖੇ ਵਾਪਰੀ ਘਟਨਾ ਦੀ ਇਲਾਕੇ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।