ਵਿਧਾਇਕ ਨੇ ਕਿਹਾ ਕਿ ਜੋ ਵੀ ਸੈਲੀਬ੍ਰਿਟੀ ਪੁਰੀ ਸ਼੍ਰੀਮੰਦਰ ਜਾਂ ਲਿੰਗਰਾਜ ਮੰਦਰ ਵਰਗੇ ਉੜੀਸਾ ਦੇ ਪ੍ਰਸਿੱਧ ਮੰਦਰਾਂ ‘ਚ ਜਾਂਦੇ ਹਨ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਲਿੰਗਰਾਜ ਮੰਦਿਰ ਕੰਪਲੈਕਸ ਅੰਦਰ ਲਈਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਨੇ ਵਿਵਾਦ ਛੇੜ ਦਿੱਤਾ ਹੈ। ਉਹ ਸੋਮਵਾਰ ਸ਼ਾਮ ਨੂੰ ਲਿੰਗਰਾਜ ਮੰਦਰ ਗਈ ਸੀ, ਜਦੋਂ ਉਸ ਨੇ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਵੀ ਬਣਾਈ। ਸ਼ਿਲਪਾ ਸ਼ੈੱਟੀ ਦੀਆਂ ਤਸਵੀਰਾਂ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਜਦੋਂ ਲਿੰਗਰਾਜ ਮੰਦਿਰ ਫੋਟੋਆਂ ਖਿੱਚਣਾ ਤੇ ਵੀਡੀਓ ਬਣਾਉਣ ‘ਤੇ ਪਾਬੰਦੀ ਹੈ ਤਾਂ ਫਿਰ ਸ਼ਿਲਪਾ ਸ਼ੈੱਟੀ ਦੀ ਫੋਟੋ ਕਿਵੇਂ ਖਿੱਚ ਹੋਈ, ਜੋ ਇੰਟਰਨੈੱਟ ਮੀਡੀਆ ‘ਤੇ ਵਾਈਰਲ ਹੋ ਗਈ ਹੈ।
ਮੰਦਰ ਪਰਿਸਰ ‘ਚ ਖਿੱਚੀਆਂ ਤਸਵੀਰਾਂ, ਵੀਡੀਓ ਵੀ ਬਣਾਈ
ਜਾਣਾਕਾਰੀ ਮੁਤਾਬਕ ਸ਼ਿਲਪਾ ਸ਼ੈੱਟੀ ਸੋਮਵਾਰ ਨੂੰ ਲਿੰਗਰਾਜ ਮੰਦਿਰ ਗਈ ਸੀ ਤੇ ਭਗਵਾਨ ਲਿੰਗਾਰਜ ਮਹਾਪ੍ਰਭੂ ਦੇ ਦਰਸ਼ਨ ਕੀਤੇ ਸੀ। ਬਾਅਦ ‘ਚ ਉਨ੍ਹਾਂ ਨੇ ਪਰਿਸਰ ‘ਚ ਤਸਵੀਰਾਂ ਖਿੱਚਿਆ ਤੇ ਵੀਡੀਓ ਵੀ ਬਣਾਈਆਂ। ਅਦਾਕਾਰਾ ਗੋਲਡਨ ਡਰੈੱਸ ‘ਚ ਨਜ਼ਰ ਆ ਰਹੀ ਹੈ। ਉਸ ਨੇ ਮੰਦਿਰ ਦਾ ਝੰਡਾ ਵੀ ਫੜਿਆ ਹੋਇਆ ਸੀ। (ਮੰਦਿਰ ਦੇ ਝੰਡੇ ਨੂੰ ਇੱਕ ਵਰਦਾਨ ਮੰਨਿਆ ਜਾਂਦਾ ਹੈ ਜਿਸ ਨੂੰ ਸ਼ਰਧਾਲੂ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਆਪਣੇ ਨਾਲ ਘਰ ਲੈ ਜਾਂਦੇ ਹਨ)।
ਲੋਕ ਬੋਲੇ-ਆਮ ਲੋਕਾਂ ਤੇ ਸੈਲੀਬ੍ਰਿਟੀ ‘ਚ ਕਿਉਂ ਫ਼ਰਕ
ਵਾਈਰਲ ਵੀਡੀਓ ‘ਚ ਇਕ ਵਿਅਕਤੀ ਉਸ ਨੂੰ ਮੰਦਿਰ ਬਾਰੇ ਸਮਝਾਉਂਦੇ ਹੋਏ ਨਜ਼ਰ ਆ ਰਿਹਾ ਹੈ ਤੇ ਹੁਣ ਮੰਦਿਰ ਦੇ ਅੰਦਰ ਅਦਾਕਾਰਾ ਦੀ ਫੋਟੋ ਸ਼ੋਸਲ ਮੀਡੀਆ ‘ਤੇ ਵਾਈਰਲ ਹੋ ਗਈ ਹੈ। ਲੋਕ ਦਾ ਕਹਿਣਾ ਹੈ ਕਿ ਆਮ ਲੋਕਾਂ ਲਈ ਅਲੱਗ ਨਿਯਮ ਤੇ ਸੈਲੀਬ੍ਰਿਟੀ ਲਈ ਅਲੱਗ ਨਿਯਮ ਨਹੀਂ ਹੋਣੇ ਚਾਹੀਦੇ। ਮੰਦਿਰ ‘ਚ ਭਗਵਾਨ ਲਈ ਸਾਰੇ ਬਰਾਬਰ ਹੁੰਦੇ ਹਨ।
ਲੋਕਾਂ ਨੇ ਇਹ ਵੀ ਕਿਹਾ ਕਿ ਲਿੰਗਰਾਜ ਮੰਦਿਰ ‘ਚ ਜਦੋਂ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਫੋਨ ਲਿਜਾਣ ਦੀ ਆਗਿਆ ਨਹੀਂ ਹੈ ਤਾਂ ਫਿਰ ਕਿਸ ਤਰ੍ਹਾਂ ਮੰਦਿਰ ‘ਚ ਫੋਨ ਗਿਆ ਤੇ ਫੋਟੋ ਖਿੱਚੀ ਗਈ। ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ੈੱਟੀ ਇਕ ਗਹਿਣੀਆਂ ਦੀ ਦੁਕਾਨ ਦਾ ਉਦਘਾਟਨ ਕਰਨ ਭੁਵਨੇਸ਼ਵਰ ਆਈ ਸੀ।
BJP ਵਿਧਾਇਕ ਬੋਲੇ- ਸਖ਼ਤ ਕਾਰਵਾਈ ਹੋਵੇਗੀ
ਮਾਮਲਾ ਵਧਣ ‘ਤੇ ਭਾਜਪਾ ਵਿਧਾਇਕ ਬਾਬੂ ਸਿੰਘ ਨੇ ਕਿਹਾ ਕਿ ਇਹ ਗੰਭੀਰ ਗ਼ਲਤੀ ਹੈ। ਇਸ ਤਰ੍ਹਾਂ ਦੀ ਗ਼ਲਤੀ ਵਾਰ-ਵਾਰ ਹੋ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਆਉਂਦੇ ਹਨ ਉਹ ਵੀ ਮੰਦਿਰ ਦੇ ਨਿਯਮਾਂ ਦਾ ਪਾਲਣ ਕਰਦੇ ਹਨ। ਉਨ੍ਹਾਂ ਲਈ ਵੀ ਕੈਮਰਾ ਬਾਹਰ ਰੱਖਿਆਂ ਜਾਂਦਾ ਹੈ। ਕਿੱਥੇ ਤਕ ਕੈਮਰਾ ਜਾਵੇਗਾ, ਉਹ ਜਗ੍ਹਾਂ ਵੀ ਤੈਅ ਕੀਤੀ ਜਾਂਦੀ ਹੈ।
ਵਿਧਾਇਕ ਨੇ ਕਿਹਾ ਕਿ ਜੋ ਵੀ ਸੈਲੀਬ੍ਰਿਟੀ ਪੁਰੀ ਸ਼੍ਰੀਮੰਦਿਰ ਜਾਂ ਲਿੰਗਰਾਜ ਮੰਦਰ ਵਰਗੇ ਉੜੀਸਾ ਦੇ ਪ੍ਰਸਿੱਧ ਮੰਦਿਰਾਂ ‘ਚ ਜਾਂਦੇ ਹਨ, ਉਨ੍ਹਾਂ ਨੂੰ ਸਪੱਸ਼ਟ ਰੂਪ ਨਾਲ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਮੋਬਾਈਲ ਫੋਨ ਨਾ ਲੈ ਕੇ ਜਾਣ ਪਰ ਫਿਰ ਵੀ ਇਹ ਗ਼ਲਤੀਆਂ ਹੋ ਰਹੀਆਂ ਹਨ। ਅਜਿਹੀਆਂ ਘਟਨਾਵਾਂ ‘ਚ ਸ਼ਾਮਲ ਹੋਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।