Tuesday, November 26, 2024
Google search engine
HomeDeshAccident News: ਲੁਧਿਆਣਾ 'ਚ ਵਾਪਰਿਆ ਸੜਕ ਹਾਦਸਾ, ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ...

Accident News: ਲੁਧਿਆਣਾ ‘ਚ ਵਾਪਰਿਆ ਸੜਕ ਹਾਦਸਾ, ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ਨਾਲ ਨਿਹੰਗ ਸਿੰਘ ਦੀ ਮੌਤ

ਜਾਣਕਾਰੀ ਦਿੰਦੇ ਤਫਤੀਸ਼ੀ ਅਫਸਰ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਥਾਣਾ ਸਲੇਮ ਟਾਬਰੀ ‘ਚ ਮੌਜੂਦ ਸੀ ਤਾਂ ਮੁੱਖ ਮੁਨਸ਼ੀ ਨੂੰ ਮਿਲੀ ਤਲਾਹ ਦੌਰਾਨ ਉਹਨਾਂ ਨੂੰ ਸੂਚਿਤ ਕੀਤਾ ਗਿਆ। 

ਥਾਣਾ ਸਲੇਮ ਟਾਪਰੀ ਦੇ ਘੇਰੇ ਅੰਦਰ ਪੈਂਦੇ ਜੀਟੀ ਰੋਡ ਰਿਲਾਇੰਸ ਮਾਰਕੀਟ ਨੇੜੇ ਅਣਪਛਾਤੇ ਵਾਹਨ ਵੱਲੋਂ ਇੱਕ ਨੌਜਵਾਨ ਨੂੰ ਫੇਟ ਮਾਰਨ ਕਾਰਨ ਉਸਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਤਫਤੀਸ਼ੀ ਅਫਸਰ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਥਾਣਾ ਸਲੇਮ ਟਾਬਰੀ ‘ਚ ਮੌਜੂਦ ਸੀ ਤਾਂ ਮੁੱਖ ਮੁਨਸ਼ੀ ਨੂੰ ਮਿਲੀ ਤਲਾਹ ਦੌਰਾਨ ਉਹਨਾਂ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਪਹੁੰਚੇ ‘ਤੇ ਦੇਖਿਆ ਕਿ ਮੇਨ ਜੀ.ਟੀ.ਰੋਡ ਜਲੰਧਰ ਬਾਈਪਾਸ ਪੁਲ ਉਪਰ ਜਲੰਧਰ ਸਾਈਡ ਨੂੰ ਪੁਲ ਉਤਰਦਿਆਂ ਇੱਕ ਨੌਜਵਾਨ ਵਿਅਕਤੀ ਦੀ ਐਕਸੀਡੈਂਟ ਕਰਕੇ ਮੌਤ ਹੋ ਗਈ ਹੈ। ਜੋ ਸਰਦਾਰ ਨਿਹੰਗ ਸਿੰਘ ਵਿਅਕਤੀ ਉਮਰ ਕਰੀਬ 35 ਕੁ ਸਾਲ ਹੈ ਜਿਸ ਦੇ ਸਿਰ ਨੂੰ ਕਿਸੇ ਅਣਪਛਾਤੇ ਵਾਹਨ ਦੇ ਡਰਾਈਵਰ ਨੇ ਬੜੀ ਤੇਜ਼ ਰਫਤਾਰੀ ਨਾਲ ਸਾਈਡ ਮਾਰੀ ਹੈ ਜਿਸ ਨਾਲ ਉਸ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਮ੍ਰਿਤਿਕ ਦੀ ਦੇਹ ਨੂੰ ਸਿਵਿਲ ਹਸਪਤਾਲ ਮਾਊਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸਦੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments