ਕਾਲਜ ਦੇ ਪ੍ਰਬੰਧਕਾਂ ਵੱਲੋਂ ਸਵੇਰੇ ਪਤਾ ਲੱਗਣ ਉਤੇ ਪੁਲਿਸ ਅਤੇ ਉਸਦੇ ਮਾਪਿਆ ਨੂੰ ਸੂਚਿਤ ਕੀਤਾ।
ਸੰਸਕ੍ਰਿਤ ਕਾਲਜ ਖੰਨਾ ਵਿਚ ਇਕ ਵਿਦਿਆਰਥੀ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਐਸਐਚਓ ਤਲਵਿੰਦਰ ਬੇਦੀ ਨੇ ਦੱਸਿਆ ਕਿ ਵਿਦਿਆਰਥੀ ਰਾਜਵਿੰਦਰ ਸ਼ਰਮਾ (18 ਸਾਲ) ਵਾਸੀ ਪਟਿਆਲਾ ਜੋ ਕਿ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ, ਉਸ ਨੇ ਦੇਰ ਰਾਤ ਕਮਰਾ ਨੰਬਰ 23 ਵਿਚ ਆਪਣੀ ਧੋਤੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਐਸਐਚਓ ਨੇ ਦੱਸਿਆ ਕਿ ਵਿਦਿਆਰਥੀ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਉਹ ਆਪਣੇ ਮਾਪਿਆਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਜੋ ਕਰ ਰਿਹਾ ਹਾਂ, ਉਹ ਗ਼ਲਤ ਹੈ। ਮੇਰੇ ਦੋਵੇਂ ਭੈਣ ਭਰਾਵਾ ਦਾ ਖ਼ਿਆਲ ਰੱਖਿਓ। ਕਾਲਜ ਦੇ ਪ੍ਰਬੰਧਕਾਂ ਵੱਲੋਂ ਸਵੇਰੇ ਪਤਾ ਲੱਗਣ ਉਤੇ ਪੁਲਿਸ ਅਤੇ ਉਸਦੇ ਮਾਪਿਆ ਨੂੰ ਸੂਚਿਤ ਕੀਤਾ। ਉਸਦੇ ਪਿਤਾ ਅਤੇ ਹੋਰ ਵਿਅਕਤੀ ਮੌਕੇ ਉੱਤੇ ਪਹੁੰਚੇ। ਪੁਲਿਸ ਵੱਲੋਂ ਐਬੂਲੈਂਸ ਰਾਹੀਂ ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਗਿਆ।