Friday, September 4, 2026
Google search engine
HomeDeshਮੁਖਤਾਰ ਅੰਸਾਰੀ ਨੂੰ ਕੀਤਾ ਸੁਪੁਰਦ-ਏ-ਖਾਕ, ਜਨਾਜੇ ’ਚ ਭਾਰੀ ਭੀੜ ਇਕੱਠੀ; ਮਾਤਾ-ਪਿਤਾ ਦੀਆਂ...

ਮੁਖਤਾਰ ਅੰਸਾਰੀ ਨੂੰ ਕੀਤਾ ਸੁਪੁਰਦ-ਏ-ਖਾਕ, ਜਨਾਜੇ ’ਚ ਭਾਰੀ ਭੀੜ ਇਕੱਠੀ; ਮਾਤਾ-ਪਿਤਾ ਦੀਆਂ ਕਬਰਾਂ ਨੇੜੇ ਦਫ਼ਨਾਇਆ ਗਿਆ

ਮੁਖਤਾਰ ਅੰਸਾਰੀ ਦੀ ਦੇਹ ਭਾਰੀ ਪੁਲਿਸ ਫੋਰਸ ਨਾਲ ਦੁਪਹਿਰ 1:15 ਵਜੇ ਉਨ੍ਹਾਂ ਦੇ ਜੱਦੀ ਕਸਬੇ ਮੁਹੰਮਦਾਬਾਦ ਸਥਿਤ ਰਿਹਾਇਸ਼ ‘ਤੇ ਪਹੁੰਚੀ। ਮ੍ਰਿਤਕ ਦੇਹ ਮਿਲਣ ਦੀ ਸੂਚਨਾ ਮਿਲਦਿਆਂ ਹੀ ਹਜ਼ਾਰਾਂ ਸਮਰਥਕ ਇਕੱਠੇ ਹੋ ਗਏ। ਸ਼ਹਿਰ ਦੇ ਕਾਲੀਬਾਗ ਕਬਰਿਸਤਾਨ ਵਿੱਚ ਸੁਪੁਰਦ-ਏ-ਖਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

ਮੁਖਤਾਰ ਅੰਸਾਰੀ ਦੀ ਦੇਹ ਭਾਰੀ ਪੁਲਿਸ ਫੋਰਸ ਨਾਲ ਦੁਪਹਿਰ 1:15 ਵਜੇ ਉਨ੍ਹਾਂ ਦੇ ਜੱਦੀ ਕਸਬੇ ਮੁਹੰਮਦਾਬਾਦ ਸਥਿਤ ਰਿਹਾਇਸ਼ ‘ਤੇ ਪਹੁੰਚੀ। ਮ੍ਰਿਤਕ ਦੇਹ ਮਿਲਣ ਦੀ ਸੂਚਨਾ ਮਿਲਦਿਆਂ ਹੀ ਹਜ਼ਾਰਾਂ ਸਮਰਥਕ ਇਕੱਠੇ ਹੋ ਗਏ। ਸ਼ਹਿਰ ਦੇ ਕਾਲੀਬਾਗ ਕਬਰਿਸਤਾਨ ਵਿੱਚ ਸੁਪੁਰਦ-ਏ-ਖਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮੁਖਤਾਰ ਦੀ ਕਬਰ ਉਸ ਦੇ ਪਿਤਾ ਅਤੇ ਮਾਤਾ ਦੀਆਂ ਕਬਰਾਂ ਦੇ ਕੋਲ ਪੁੱਟੀ ਗਈ ਹੈ। ਸੁਰੱਖਿਆ ਕਾਰਨਾਂ ਕਰ ਕੇ, ਪੁਲਿਸ ਤੇ ਅਰਧ ਸੈਨਿਕ ਬਲਾਂ ਨੂੰ ਕਸਬੇ ਦੇ ਹਰ ਕੋਨੇ ‘ਤੇ ਤਾਇਨਾਤ ਕੀਤਾ ਗਿਆ ਸੀ। ਮੁਖਤਾਰ ਦੀ ਦੇਹ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਐਂਬੂਲੈਂਸ ਰਾਹੀਂ ਪਹੁੰਚੀ।

ਗਾਜ਼ੀਪੁਰ: ਮਾਫੀਆ ਮੁਖਤਾਰ ਅੰਸਾਰੀ ਦੀ ਦੇਹ ਦਾ ਯੂਸਫਪੁਰ ਦੇ ਕਾਲੀਬਾਗ ਸਥਿਤ ਉਨ੍ਹਾਂ ਦੇ ਜੱਦੀ ਕਬਰਿਸਤਾਨ ਵਿੱਚ ਸੁਪੁਰਦ-ਏ-ਖਾਕ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ। ਮੁਖਤਾਰ ਦੇ ਰਿਸ਼ਤੇਦਾਰਾਂ ਸਮੇਤ ਉਨ੍ਹਾਂ ਦੇ ਵੱਡੇ ਭਰਾ ਸੰਸਦ ਮੈਂਬਰ ਅਫਜ਼ਲ ਅੰਸਾਰੀ, ਸਾਬਕਾ ਵਿਧਾਇਕ ਸਿਬਗਤੁੱਲ੍ਹਾ ਅੰਸਾਰੀ, ਭਤੀਜੇ ਮੁਹੰਮਦਾਬਾਦ ਦੇ ਵਿਧਾਇਕ ਸੁਹੈਬ ਅੰਸਾਰੀ, ਪੁੱਤਰ ਉਮਰ ਅੰਸਾਰੀ ਨੇ ਮੁਖਤਾਰ ਦੀ ਕਬਰ ‘ਤੇ ਮਿੱਟੀ ਪਾ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਸੁਪੁਰਦ-ਏ-ਖਾਕ ਮੌਕੇ ਸਥਾਨਕ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜ਼ਿਲ੍ਹਾ ਮੈਜਿਸਟ੍ਰੇਟ ਆਰਿਆਕਾ ਅਖੌਰੀ ਅਤੇ ਪੁਲਿਸ ਸੁਪਰਡੈਂਟ ਓਮਵੀਰ ਸਿੰਘ ਵੀ ਮੌਕੇ ‘ਤੇ ਮੌਜੂਦ ਸਨ ਅਤੇ ਸੁਰੱਖਿਆ ਸਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੰਦੇ ਰਹੇ |

ਕਬਰਿਸਤਾਨ ਦੇ ਬਾਹਰ ਪੁਲਿਸ ਦਾ ਸਖ਼ਤ ਪਹਿਰਾ ਹੈ, ਪੁਲਿਸ ਮੁਲਾਜ਼ਮਾਂ ਦੇ ਨਾਲ ਸਮਰਥਕਾਂ ਨੇ ਜਨਾਜੇ ਲਈ ਰਸਤਾ ਬਣਾ ਦਿੱਤਾ ਹੈ। ਮੁਖਤਾਰ ਦੇ ਪਰਿਵਾਰਕ ਮੈਂਬਰ ਖੁਦ ਭੀੜ ਨੂੰ ਕਾਬੂ ਕਰਨ ‘ਚ ਮਦਦ ਕਰ ਰਹੇ ਹਨ।

ਭੀੜ ਨੂੰ ਕਾਬੂ ਕਰਨ ਲਈ ਮੁਖਤਾਰ ਦੇ ਪੁੱਤਰ ਉਮਰ ਨੇ ਖੁਦ ਮਾਈਕ ਚੁੱਕ ਲਿਆ। ਉਹ ਲੋਕਾਂ ਨੂੰ ਪਿੱਛੇ ਹਟਣ ਦੀ ਅਪੀਲ ਕਰ ਰਿਹਾ ਹੈ, ਅਤੇ ਇਹ ਵੀ ਦੱਸ ਰਿਹਾ ਹੈ ਕਿ ਕਬਰਿਸਤਾਨ ਦੇ ਅੰਦਰ ਸਿਰਫ਼ ਪਰਿਵਾਰ ਨੂੰ ਹੀ ਇਜਾਜ਼ਤ ਹੈ। ਲੋਕ ਕੰਧ ‘ਤੇ ਚੜ੍ਹਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।

ਜਨਾਜਾ ਕਬਰਿਸਤਾਨ ਤੱਕ ਪਹੁੰਚ ਗਿਆ ਹੈ, ਸਿਰਫ ਪਰਿਵਾਰ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ। ਕਬਰਿਸਤਾਨ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ ਹੈ ਜੋ ਨਾਅਰੇ ਲਗਾ ਰਹੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments