Thursday, June 18, 2026
Google search engine
Homelatest Newsਕਾਂਗਰਸ ਦੇ ਵਿਧਾਇਕ ਰਾਜਕੁਮਾਰ ਚੱਬੇਵਾਲ ਆਪ ‘ਚ ਸਾਮਲ

ਕਾਂਗਰਸ ਦੇ ਵਿਧਾਇਕ ਰਾਜਕੁਮਾਰ ਚੱਬੇਵਾਲ ਆਪ ‘ਚ ਸਾਮਲ

 ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦਾ ਪਾਰਟੀ ਵਿੱਚ ਸੁਆਗਤ ਕੀਤਾ ਹੈ।

ਜ਼ਿਕਰ ਕਰ ਦਈਏ ਕਿ ਡਾ. ਰਾਜ ਕੁਮਾਰ ਚੱਬੇਵਾਲ ਦੁਆਬੇ ਦੀ ਦਲਿਤ ਵੋਟ ਬੈਂਕ ਦਾ ਇੱਕ ਵੱਡਾ ਚਿਹਰਾ ਹਨ। ਮੌਜੂਦਾ ਸਮੇਂ ਰਾਜ ਕੁਮਾਰ ਚੱਬੇਵਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਵੀ ਹਨ। ਇਸ ਦੌਰਾਨ ਕਾਂਗਰਸ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਡਾ. ਰਾਜ ਕੁਮਾਰ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਤੋਂ ਲੋਕ ਸਭਾ ਟਿਕਟ ਦੇ ਸਕਦੀ ਹੈ। ਇਸ ਤੋਂ ਪਹਿਲਾ ਰਾਜ ਕੁਮਾਰ ਚੱਬੇਵਾਲ 2019 ਦੀਆਂ ਲੋਕ ਸਭਾ ਚੋਣਾਂ ਹੁਸ਼ਿਆਰਪੁਰ ਤੋਂ ਲੜੇ ਸਨ ਪਰ ਬੀਜੇਪੀ ਦੇ ਉਮੀਦਵਾਰ ਰਹੇ ਸੋਮ ਪ੍ਰਕਾਸ਼ ਨੇ ਉਹਨਾਂ ਨੁੰ ਹਰਾ ਦਿੱਤਾ ਸੀ। ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਹੁਸ਼ਿਆਰਪੁਰ ਦੇ ਸਾਬਕਾ DHO ਡਾ. ਲਖਵੀਰ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਤੇ ਪਾਰਟੀ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਚੋਣ ਲੜਾ ਸਕਦੀ ਹੈ ਪਰ ਸਾਬਕਾ DHO ਡਾ. ਲਖਵੀਰ ਸਿੰਘ ਬੀਤੇ ਦਿਨ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments