Thursday, October 29, 2026
Google search engine
Homelatest Newsਸਿੱਧੂ ਮੂਸੇਵਾਲਾ ਨੇ ਆਪਣੀ ਪਹਿਲੀ ਕਮਾਈ ਨਾਲ ਕੀ ਖਰੀਦਿਆ ਸੀ

ਸਿੱਧੂ ਮੂਸੇਵਾਲਾ ਨੇ ਆਪਣੀ ਪਹਿਲੀ ਕਮਾਈ ਨਾਲ ਕੀ ਖਰੀਦਿਆ ਸੀ

 ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਹੋਣ ਵਾਲੇ ਹਨ। ਪਰ ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ ‘ਚ ਜ਼ਿੰਦਾ ਹੈ। ਇਸ ਦੇ ਨਾਲ ਨਾਲ ਮੂਸੇਵਾਲਾ ਦੇ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ‘ਚ ਮੂਸੇਵਾਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਮਾਡਲ ਤੇ ਅਦਾਕਾਰਾ ਸਵੀਤਾਜ ਬਰਾੜ ਨਾਲ ਨਜ਼ਰ ਆ ਰਿਹਾ ਹੈ। ਸਵੀਤਾਜ ਬਰਾੜ ਉਸ ਦੀ ਇੰਟਰਵਿਊ ਲੈ ਰਹੀ ਹੈ ਅਤੇ ਮੂਸੇਵਾਲਾ ਉਸ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਇਸ ਦੌਰਾਨ ਸਵੀਤਾਜ ਮੂਸੇਵਾਲਾ ਨੂੰ ਪੁੱਛਦੀ ਹੈ ਕਿ, ‘ਜਦੋਂ ਤੁਹਾਡੇ ਗਾਣੇ ਹਿੱਟ ਹੋਣ ਲੱਗੇ, ਜਦੋਂ ਤੁਸੀਂ ਪੈਸੇ ਕਮਾਉਣ ਲੱਗੇ ਤਾਂ ਪਹਿਲੀ ਕਮਾਈ ਨਾਲ ਤੁਸੀਂ ਕੀ ਖਰੀਦਿਆ ਸੀ।’ ਇਸ ਦੇ ਜਵਾਬ ‘ਚ ਮੂਸੇਵਾਲਾ ਨੇ ਕਿਹਾ, ‘ਮੈਂ ਆਪਪਣੀ ਪਹਿਲੀ ਕਮਾਈ ਨਾਲ ਆਪਣੇ ਡੈਡੀ ਲਈ ਕਾਰ ਖਰੀਦੀ ਸੀ, ਇਸ ਤੋਂ ਬਾਅਦ ਮੈਂ ਆਪਣੇ ਘਰ ਦਿਆਂ ਨੂੰ ਜ਼ਮੀਨ ਖਰੀਦ ਕੇ ਦਿੱਤੀ ਅਤੇ ਕੋਠੀ ਵੀ ਪਾਈ। ਮੈਨੂੰ ਆਪਣੇ ;ਤੇ ਪੈਸੇ ਖਰਚ ਕਰਨ ਦਾ ਇੰਨਾਂ ਸ਼ੌਕ ਨਹੀਂ ਹੈ।’ ਦੇਖੋ ਇਹ ਵੀਡੀਓ:

ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਸਾਦਗੀ ਦਾ ਹਰ ਕੋਈ ਦੀਵਾਨਾ ਸੀ। ਉਹ ਇੰਨੇਂ ਉੱਚੇ ਮੁਕਾਮ ‘ਤੇ ਪਹੁੰਚ ਕੇ ਵੀ ਆਪਣੀਆਂ ਜੜਾਂ ਨਾਲ ਜੁੜਿਆ ਰਿਹਾ ਅਤੇ ਕਦੇ ਹੰਕਾਰ ਵੀ ਨਹੀਂ ਕੀਤਾ। ਉਸ ਦੀ ਇਸੇ ਗੱਲ ਕਰਕੇ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਸੀ। ਇਹੀ ਕਾਰਨ ਹੈ ਕਿ ਮਰਨ ਤੋਂ ਬਾਅਦ ਅੱਜ ਤੱਕ ਲੋਕ ਉਸ ਨੂੰ ਯਾਦ ਕਰ ਰਹੇ ਹਨ। ਇਸ ਤੋਂ ਇਲਾਵਾ ਮੂਸੇਵਾਲਾ ਦਾ ਗਾਣਾ ‘ਡਰਿੱਪੀ’ ਵੀ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਜਿਸ ਨੂੰ ਕਰੋੜਾਂ ਲੋਕ ਦੇਖ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments