Thursday, October 29, 2026
Google search engine
Homelatest Newsਰਾਤੋ-ਰਾਤ ਕਰੋੜਪਤੀ ਬਣਿਆ ਪਰਿਵਾਰ

ਰਾਤੋ-ਰਾਤ ਕਰੋੜਪਤੀ ਬਣਿਆ ਪਰਿਵਾਰ

ਕਹਿੰਦੇ ਹਨ ਕਿ ਕਿਸਮਤ ਸਾਡੇ ‘ਤੇ ਕਦੋਂ ਮਿਹਰਬਾਨ ਹੋ ਜਾਵੇ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ। ਅਜਿਹਾ ਹੀ ਕੁਝ ਅੰਮ੍ਰਿਤਸਰ ਦੇ ਇਕ ਪਰਿਵਾਰ ਨਾਲ ਵਾਪਰਿਆ, ਜਿਥੇ ਘੁੰਮਦੇ-ਫਿਰਦੇ ਅਚਾਨਕ ਖਰੀਦੀ ਲਾਟਰੀ ਦੀ ਟਿਕਟ ਨਾਲ ਕਰੋੜਪਤੀ ਬਣ ਗਿਆ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਪਰਿਵਾਰ ਦੀ ਔਰਤ ਗੁਰਬਚਨ ਕੌਰ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਅਚਾਨਕ ਬਾਜ਼ਾਰ ਗਈ ਸੀ, ਜਿਥੇ ਉਸ ਨੇ ਕੁਝ ਸਾਮਾਨ ਖਰੀਦਣਾ ਸੀ। ਜਦੋਂ ਰਾਜੂ ਕਰੋੜਪਤੀ ਨੇ ਉਸ ਨੂੰ ਮਾਰਕੀਟ ਵਿੱਚ ਲਾਟਰੀ ਖਰੀਦਣ ਲਈ ਕਿਹਾ ਤਾਂ ਉਸ ਨੇ ਤਿੰਨ ਲਾਟਰੀ ਟਿਕਟਾਂ ਖਰੀਦੀਆਂ। ਜਿਸ ਵਿਚੋਂ ਇੱਕ ਵਿਚੋਂ 1.5 ਕਰੋੜ ਰੁਪਏ ਦਾ ਇਨਾਮ ਮਿਲਿਆ। ਉਸ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਨੇ ਲਾਟਰੀ ਜਿੱਤੀ ਹੈ।

ਲਾਟਰੀ ਵਿਕਰੇਤਾ ਸੰਜੇ ਅਤੇ ਰਾਜੂ ਵੀਰਵਾਰ ਸਵੇਰੇ ਉਸ ਦੇ ਘਰ ਲਾਟਰੀ ਦੀ ਜਾਣਕਾਰੀ ਦੇਣ ਪਹੁੰਚੇ। ਉਸ ਨੇ ਦੱਸਿਆ ਕਿ ਲਾਟਰੀ ਦੀ ਵਿਕਰੀ ਵਾਲੇ ਦਿਨ ਹੀ ਸ਼ਾਮ ਨੂੰ ਉਸ ਨੂੰ ਏਜੰਸੀ ਤੋਂ ਫੋਨ ਆਇਆ ਸੀ ਕਿ ਉਸ ਦੀ ਲਾਟਰੀ ਨਿਕਲੀ ਹੈ। ਜਿਸ ਤੋਂ ਬਾਅਦ ਅੱਜ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਹ ਉਸ ਲਈ ਮਠਿਆਈ ਲੈ ਕੇ ਆਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments