Monday, May 11, 2026
Google search engine
HomeDeshKaran Aujla: ਕਰਨ ਔਜਲਾ ਦੇ ਨਾਂਅ ਇੱਕ ਹੋਰ ਖਿਤਾਬ

Karan Aujla: ਕਰਨ ਔਜਲਾ ਦੇ ਨਾਂਅ ਇੱਕ ਹੋਰ ਖਿਤਾਬ

ਪੰਜਾਬੀ ਗਾਇਕ ਕਰਨ ਔਜਲਾ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ। ਇਸ ਵਿਚਾਲੇ ਕਲਾਕਾਰ ਦੇ ਨਾਂਅ ਇੱਕ ਹੋਰ ਖਿਤਾਬ ਜੁੜ ਗਿਆ ਹੈ। ਜੀ ਹਾਂ, ਹਾਲ ਹੀ ਵਿੱਚ ਗਾਇਕ ਦੀ ਈਪੀ ‘For You’ ਨੇ ਨਵਾਂ ਰਿਕਾਰਡ ਆਪਣੇ ਨਾਂਅ ਕੀਤਾ ਹੈ। ਜਿਸ ਕਾਰਨ ਇੱਕ ਵਾਰ ਫਿਰ ਤੋਂ ਕਰਨ ਪੰਜਾਬੀਆਂ ਵਿਚਾਲੇ ਵਾਹੋ ਵਾਹੀ ਖੱਟ ਰਹੇ ਹਨ।

EP ‘For You’ ਨੇ ਸਪੌਟੀਫਾਈ ‘ਤੇ ਬਣਾਇਆ ਇਹ ਰਿਕਾਰਡ

ਦੱਸ ਦਈਏ ਕਿ ਕਰਨ ਔਜਲਾ ਦੀ ਈਪੀ ‘For You’ ਨੇ ਨਵਾਂ ਰਿਕਾਰਡ ਬਣਾਇਆ ਹੈ। ਗਾਇਕ ਦੀ ਇਸ ਈਪੀ ਨੇ ਸਪੌਟੀਫਾਈ (Spotify) 200 ਮਿਲਿਅਨ ਵਿਊਅਜ਼ ਪਾਰ ਕਰ ਲਏ ਹਨ। ਮੀਡੀਆ ਰਿਪੋਰਟਸ ਮੁਤਾਬਕ , ‘ਕਰਨ ਔਜਲਾ ਦੀ ਈ.ਪੀ “ਫੋਰ ਯੂ” ਨੇ ਸੂਪੋਟੀਫਾਈ ਉੱਤੇ 200 ਮਿਲੀਅਨ ਸਟ੍ਰੀਮ ਨੂੰ ਪਾਰ ਕੀਤਾ। ਇਸ ਵਿੱਚ ਕਰੀਬ 4 ਗੀਤ ਹਨ। ਗਾਇਕ ਦੀ ਈਪੀ ਦੇ ਗੀਤਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਕਰਨ ਔਜਲਾ ਆਪਣੀ ਅਗਲੀ ਈ.ਪੀ ਵੀ ਜਲਦ ਹੀ ਰਿਲੀਜ਼ ਕਰਨਗੇ। ਫਿਲਹਾਲ ਕਰਨ ਔਜਲਾ ਨੇ ਇੱਕ ਵਾਰ ਫਿਰ ਤੋ ਆਪਣੇ ਨਾਲ-ਨਾਲ ਫੈਨਜ਼ ਦਾ ਮਾਣ ਵਧਾਈਆ ਹੈ।

ਕਰਨ ਔਜਲਾ ਦਾ ਵਰਕਫਰੰਟ

ਵਰਕਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਨੂੰ ਕੁੱਝ ਦਿਨ ਪਹਿਲਾਂ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਸੀ। ਮੁੰਬਈ ਜਾਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਸੀ। ਇਸ ਤੋਂ ਇਲਾਵਾ ਕਰਨ ਔਜਲਾ ਨੇ ਮਸ਼ਹੂਰ ਰੈਪਰ ਡਿਵਾਈਨ (Rapper Divine) ਨਾਲ ਕੋਲੈਬ ਕਰਕੇ ਕੀਤਾ ਹੈ। ਇਸ ਐਲਬਮ ਦਾ ਨਾਂਅ ‘ਸਟ੍ਰੀਟ ਡਰੀਮਜ਼’ ਹੈ।  ਇਸ ਤੋਂ ਪਹਿਲਾਂ ਗਾਇਕ ਆਪਣੀ ਇਸ ਐਲਬਮ ਦਾ ਗੀਤ ‘100 Millions’ ਵੀ ਰਿਲੀਜ਼ ਕਰ ਚੁੱਕੇ ਹਨ। ਇਸ ਨਵੀਂ ਐਲਬਮ ਤੇ ਇਸ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਾਵਾਂ ਹੁੰਗਾਰਾ ਮਿਲਿਆ। ਕਰਨ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਆਪਣੇ ਦਮ ਤੇ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਹਾਲ ਹੀ ਵਿੱਚ ਗਾਇਕ ਦੇ ਨਵੇਂ ਗੀਤ ‘Nothing Lasts’ ਦੀ ਵੀਡੀਓ ਰਿਲੀਜ਼ ਹੋ ਚੁੱਕੀ ਹੈ। ਇਸ ਨੂੰ ਫੈਨਜ਼ ਭਰਮਾ ਹੁੰਗਾਰਾ ਦੇ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments