HomeDeshਬੱਚਿਆਂ ਦਾ ਦਿਮਾਗ਼ ਤੇਜ਼ ਕਰਦੀਆਂ ਇਹ ਖਾਣ-ਪੀਣ ਵਾਲੀਆਂ ਚੀਜ਼ਾਂ Deshlatest News ਬੱਚਿਆਂ ਦਾ ਦਿਮਾਗ਼ ਤੇਜ਼ ਕਰਦੀਆਂ ਇਹ ਖਾਣ-ਪੀਣ ਵਾਲੀਆਂ ਚੀਜ਼ਾਂ By admin March 4, 2024 0 133 Share FacebookTwitterPinterestWhatsApp ਦਰਅਸਲ ਬੱਚਿਆਂ ਦੇ ਇਮਤਿਹਾਨਾਂ ਦੇ ਦਿਨ ਚੱਲ ਰਹੇ ਹਨ। ਇਮਤਿਹਾਨਾਂ ਦੇ ਦਿਨਾਂ ਦੌਰਾਨ ਬੱਚਿਆਂ ਨੂੰ ਆਪਣੇ ਦਿਮਾਗ ਨੂੰ ਸਭ ਤੋਂ ਵੱਧ ਤੇਜ਼ ਕਰਨ ਦੀ ਲੋੜ ਹੁੰਦੀ ਹੈ। ਮਾਪੇ ਹਮੇਸ਼ਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਬੱਚਾ ਨੇ ਜੋ ਵੀ ਪੜ੍ਹਿਆ ਹੈ, ਉਸ ਨੂੰ ਯਾਦ ਰੱਖੇ। ਮਾਪਿਆਂ ਦੀ ਇਹ ਇੱਛਾ ਪੂਰੀ ਕਰਨੀ ਅਸਲ ਵਿੱਚ ਬਹੁਤੀ ਔਖੀ ਨਹੀਂ। ਦੱਸ ਦਈਏ ਕਿ ਜੇਕਰ ਬੱਚੇ ਦੀ ਖੁਰਾਕ ਚੰਗੀ ਹੋਵੇ ਤਾਂ ਉਸ ਦਾ ਦਿਮਾਗ ਤੇਜ਼ ਹੋਣ ਹੋਣਾ ਔਖਾ ਨਹੀਂ। ਭਾਵ ਹੁਸ਼ਿਆਰ-ਨਲਾਇਕ ਦਾ ਭੇਤ ਖੁਰਾਕ ਵਿੱਚ ਛੁਪਿਆ ਹੈ। ਅਕਸਰ ਕਿਹਾ ਜਾਂਦਾ ਹੈ ਕਿ ਬਦਾਮ ਖਾਣ ਵਾਲੇ ਲੋਕ ਕੁਝ ਵੀ ਨਹੀਂ ਭੁੱਲਦੇ। ਇਸੇ ਤਰ੍ਹਾਂ ਹੋਰ ਵੀ ਕਈ ਖਾਣ-ਪੀਣ ਦੀਆਂ ਚੀਜ਼ਾਂ ਹਨ ਜੋ ਦਿਮਾਗ ਨੂੰ ਤੇਜ਼ ਕਰਨ ‘ਚ ਕਾਰਗਰ ਹਨ। ਇੱਥੇ ਕੁਝ ਅਜਿਹੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਦਿਮਾਗੀ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। 1. ਡਰਾਈ ਫੂਡ ਤੇ ਸੀਡਜ਼- ਸੁੱਕੇ ਮੇਵੇ ਤੇ ਬੀਜ ਬੱਚਿਆਂ ਨੂੰ ਸਨੈਕਸ ਵਜੋਂ ਖੁਆਏ ਜਾ ਸਕਦੇ ਹਨ। ਸੁੱਕੇ ਮੇਵੇ ਤੇ ਬੀਜਾਂ ਵਿੱਚ ਚੰਗੀ ਮਾਤਰਾ ਵਿੱਚ ਓਮੇਗਾ-3 ਫੈਟੀ ਐਸਿਡ ਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ‘ਚ ਵਿਟਾਮਿਨ ਈ ਵੀ ਪਾਇਆ ਜਾਂਦਾ ਹੈ। ਅਜਿਹੇ ‘ਚ ਸੁੱਕੇ ਮੇਵੇ ਤੇ ਬੀਜ ਦਿਮਾਗ ਲਈ ਬਹੁਤ ਚੰਗੇ ਸਾਬਤ ਹੁੰਦੇ ਹਨ। ਬਦਾਮ, ਅਖਰੋਟ, ਹੇਜ਼ਲਨਟ ਤੇ ਕੱਦੂ ਦੇ ਬੀਜਾਂ ਨੂੰ ਦਿਮਾਗੀ ਭੋਜਨ ਕਿਹਾ ਜਾਂਦਾ ਹੈ। 2. ਸੰਤਰਾ- ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਮਾਨਸਿਕ ਸਿਹਤ ਨੂੰ ਠੀਕ ਰੱਖਦਾ ਹੈ। ਵਿਟਾਮਿਨ ਸੀ ਤੋਂ ਇਲਾਵਾ, ਸੰਤਰਾ ਐਂਟੀ-ਆਕਸੀਡੈਂਟਸ ਦਾ ਵਧੀਆ ਸ੍ਰੋਤ ਹੈ ਤੇ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਸੰਤਰੇ ਤੋਂ ਇਲਾਵਾ ਅਮਰੂਦ ਤੇ ਕੀਵੀ ਵੀ ਬੱਚਿਆਂ ਦੇ ਦਿਮਾਗ ਲਈ ਵਰਦਾਨ ਸਾਬਤ ਹੋ ਸਕਦੇ ਹਨ। 3. ਬੇਰੀਜ਼- ਐਂਟੀ-ਆਕਸੀਡੈਂਟ ਨਾਲ ਭਰਪੂਰ ਬੇਰੀਜ਼ ਦਿਮਾਗ ਦੀ ਸਿਹਤ ਲਈ ਵਧੀਆ ਹੁੰਦੀਆਂ ਹਨ। ਸਟ੍ਰਾਬੇਰੀ, ਬਲੈਕਬੇਰੀ ਤੇ ਬਲੂਬੇਰੀ ਖਾਣ ਨਾਲ ਆਕਸੀਡੇਟਿਵ ਤਣਾਅ ਘੱਟ ਹੁੰਦਾ ਹੈ। ਬੇਰੀਆਂ ਦਿਮਾਗ ਦੇ ਸੈੱਲਾਂ ਵਿਚਕਾਰ ਸੰਚਾਰ ਨੂੰ ਬਿਹਤਰ ਬਣਾਉਂਦੀਆਂ ਹਨ। 4. ਹਰੀਆਂ ਸਬਜ਼ੀਆਂ- ਕੇਲ, ਬ੍ਰੋਕਲੀ, ਪਾਲਕ ਤੇ ਗੋਭੀ ਕੁਝ ਹਰੀਆਂ ਸਬਜ਼ੀਆਂ ਹਨ ਜੋ ਦਿਮਾਗ ਨੂੰ ਪੋਸ਼ਣ ਦਿੰਦੀਆਂ ਹਨ। ਐਂਟੀ-ਆਕਸੀਡੈਂਟਸ ਦੇ ਨਾਲ-ਨਾਲ ਇਨ੍ਹਾਂ ‘ਚ ਵਿਟਾਮਿਨ, ਗਲੂਟਨ ਤੇ ਫੋਲੇਟ ਵੀ ਹੁੰਦੇ ਹਨ। ਇਨ੍ਹਾਂ ਸਬਜ਼ੀਆਂ ਨੂੰ ਖਾਣ ਨਾਲ ਦਿਮਾਗ ‘ਚ ਸੋਜ ਘੱਟ ਹੁੰਦੀ ਹੈ ਤੇ ਯਾਦਦਾਸ਼ਤ ਵਧਦੀ ਹੈ। 5. ਅੰਡੇ- ਦਿਮਾਗੀ ਭੋਜਨ ਦੀ ਸੂਚੀ ਵਿੱਚ ਅੰਡੇ ਵੀ ਸ਼ਾਮਲ ਹਨ। ਅੰਡੇ ਵਿੱਚ ਵਿਟਾਮਿਨ ਬੀ6 ਤੇ ਬੀ12 ਦੇ ਨਾਲ-ਨਾਲ ਫੋਲਿਕ ਐਸਿਡ ਹੁੰਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਕਾਰਗਰ ਹੁੰਦਾ ਹੈ। ਇਸ ਦੇ ਨਾਲ ਹੀ ਅੰਡੇ ਦਾ ਪੀਲਾ ਹਿੱਸਾ ਕੋਲੀਨ ਦਾ ਚੰਗਾ ਸਰੋਤ ਹੈ ਜੋ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ। Share FacebookTwitterPinterestWhatsApp Previous articleਕੌਫੀ ਨਾਲ ਕੈਂਸਰ ਦਾ ਇਲਾਜ!Next articleਖਾਲੀ ਪੇਟ ਪੀਓ ਕੇਸਰ ਦਾ ਪਾਣੀ adminhttps://punjabbuzz.com/Punjabi RELATED ARTICLES Desh Canada ‘ਚ ਦਬੋਚਿਆ ਗਿਆ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਬਾਠ, ਵਿਧਾਇਕ ਸੰਧੂ ਨੇ ਵਿਧਾਨ ਸਭਾ ‘ਚ ਕੀਤਾ ਖ਼ੁਲਾਸਾ October 24, 2026 latest News Moga ‘ਚ ਡਰੱਗ ਵਿਭਾਗ ਤੇ ਪੁਲਿਸ ਦਾ ਸਾਂਝਾ ਆਪ੍ਰੇਸ਼ਨ, ਮੈਡੀਕਲ ਸਟੋਰਾਂ ‘ਤੇ ਕੀਤੀ ਛਾਪੇਮਾਰੀ; ਦੁਕਾਨ ਬੰਦ ਕਰਕੇ ਭੱਜਿਆ ਸੰਚਾਲਕ October 24, 2026 Desh ਰਾਜਪੁਰਾ ਦਾਣਾ ਮੰਡੀ ਪਹੁੰਚੇ CM ਮਾਨ: ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕਿਹਾ-24 ਘੰਟਿਆਂ ‘ਚ ਹੋ ਰਹੀ ਸਿੱਧੀ ਅਦਾਇਗੀ October 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Canada ‘ਚ ਦਬੋਚਿਆ ਗਿਆ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਬਾਠ, ਵਿਧਾਇਕ ਸੰਧੂ ਨੇ ਵਿਧਾਨ ਸਭਾ ‘ਚ ਕੀਤਾ ਖ਼ੁਲਾਸਾ October 24, 2026 Moga ‘ਚ ਡਰੱਗ ਵਿਭਾਗ ਤੇ ਪੁਲਿਸ ਦਾ ਸਾਂਝਾ ਆਪ੍ਰੇਸ਼ਨ, ਮੈਡੀਕਲ ਸਟੋਰਾਂ ‘ਤੇ ਕੀਤੀ ਛਾਪੇਮਾਰੀ; ਦੁਕਾਨ ਬੰਦ ਕਰਕੇ ਭੱਜਿਆ ਸੰਚਾਲਕ October 24, 2026 ਰਾਜਪੁਰਾ ਦਾਣਾ ਮੰਡੀ ਪਹੁੰਚੇ CM ਮਾਨ: ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕਿਹਾ-24 ਘੰਟਿਆਂ ‘ਚ ਹੋ ਰਹੀ ਸਿੱਧੀ ਅਦਾਇਗੀ October 24, 2026 Europe ‘ਚ ਅਰਬ ਸਪਰਿੰਗ ਦੀ ਆਹਟ? ਸੜਕਾਂ ‘ਤੇ ਭੜਕਦਾ ਗੁੱਸਾ ਤੇ ਢਹਿਦੇ ਸੱਤਾ ਦੇ ਕਿਲ੍ਹੇ October 24, 2026 Load more Recent Comments