Sunday, October 25, 2026
Google search engine
HomeDeshਭੁੱਲ ਕੇ ਵੀ ਨਾ ਸੁੱਟੋ ਸੁੱਕੇ ਨਿੰਬੂ

ਭੁੱਲ ਕੇ ਵੀ ਨਾ ਸੁੱਟੋ ਸੁੱਕੇ ਨਿੰਬੂ

ਗਰਮੀ ਦੇ ਮੌਸਮ ਵਿੱਚ ਲੋਕ ਅਕਸਰ ਨਿੰਬੂ ਨੂੰ ਥੋਕ ਵਿੱਚ ਹੀ ਖਰੀਦ ਲੈਂਦੇ ਹਨ ਪਰ ਲੰਬੇ ਸਮੇਂ ਤੱਕ ਸਟੋਰੇਜ ਕਾਰਨ ਇਹ ਸੁੱਕ ਜਾਂਦੇ ਹਨ। ਲੋਕ ਸੁੱਕੇ ਨਿੰਬੂਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਸੁੱਕੇ ਨਿੰਬੂ ਦੇ 5 ਉਪਯੋਗ ਦੱਸ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ। ਦਰਅਸਲ ਗਰਮੀਆਂ ਦੇ ਮੌਸਮ ਵਿੱਚ ਨਿੰਬੂ ਬਹੁਤ ਫਾਇਦੇਮੰਦ ਹੁੰਦਾ ਹੈ। ਨਿੰਬੂ ਪਾਣੀ ਬਣਾ ਕੇ ਪੀਣ ਤੋਂ ਇਲਾਵਾ ਇਸ ਤੋਂ ਕਈ ਡਰਿੰਕਸ ਤੇ ਜੂਸ ਵੀ ਬਣਾਏ ਜਾਂਦੇ ਹਨ। ਇਸ ਦੀ ਵਰਤੋਂ ਭੋਜਨ ਤੇ ਸਲਾਦ ਵਿੱਚ ਵੀ ਕੀਤੀ ਜਾਂਦੀ ਹੈ ਪਰ ਜਦੋਂ ਇਹ ਸੁੱਕ ਜਾਂਦੇ ਹਨ ਤਾਂ ਇਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ।

ਭੋਜਨ ਵਿੱਚ ਸੁੱਕੇ ਨਿੰਬੂ ਦੀ ਵਰਤੋਂ
ਸੁੱਕੇ ਨਿੰਬੂ ਖੱਟੇ ਹੋ ਜਾਂਦੇ ਹਨ। ਇਸ ਦੀ ਵਰਤੋਂ ਸੂਪ, ਸਟੂਅ, ਕਰੀ ਜਾਂ ਮੱਛੀ ਆਦਿ ਵਿੱਚ ਕੀਤੀ ਜਾ ਸਕਦੀ ਹੈ। ਤੁਸੀਂ ਸੁੱਕੇ ਨਿੰਬੂ ਨੂੰ ਕੱਟ ਕੇ ਪਾਣੀ ਵਿੱਚ ਮਿਲਾ ਸਕਦੇ ਹੋ। ਇਸ ਦੀ ਵਰਤੋਂ ਹਰਬਲ ਚਾਹ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।

ਚੌਪਿੰਗ ਬੋਰਡ ਆਦਿ ਦੀ ਸਫਾਈ ਲਈ ਵਰਤੋਂ
ਰਸੋਈ ਦੇ ਭਾਂਡਿਆਂ ਨੂੰ ਸੁੱਕੇ ਨਿੰਬੂ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਗੈਸ ਬਰਨਰ, ਚੌਪਿੰਗ ਬੋਰਡ ਆਦਿ ਸ਼ਾਮਲ ਹਨ। ਸੁੱਕੇ ਨਿੰਬੂ ਇੱਕ ਕੁਦਰਤੀ ਕਲੀਨਜ਼ਰ ਵਾਂਗ ਹੁੰਦੇ ਹਨ। ਇਸ ਵਿੱਚ ਹਲਕਾ ਨਮਕ ਮਿਲਾ ਕੇ ਡੂੰਘੇ ਧੱਬਿਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ।

ਚਿਕਨਾਈ ਵਾਲੇ ਬਰਤਣ ਸਾਫ ਕਰੋ
ਕਈ ਵਾਰ ਰਸੋਈ ਦੇ ਭਾਂਡੇ ਬਹੁਤ ਚਿਕਨਾਈ ਵਾਲੇ ਹੋ ਜਾਂਦੇ ਹਨ। ਇਨ੍ਹਾਂ ਨੂੰ ਸੁੱਕੇ ਨਿੰਬੂ ਨਾਲ ਵੀ ਧੋਤਾ ਜਾ ਸਕਦਾ ਹੈ। ਕਈ ਵਾਰ ਇਹ ਕਿਸੇ ਵੀ ਸਾਬਣ ਤੇ ਸਪਰੇਅ ਨਾਲੋਂ ਵਧੀਆ ਕੰਮ ਕਰਦਾ ਹੈ।

ਘਰ ਦੀ ਸਾਫ-ਸਫਾਈ ਲਈ ਵਰਤੋਂ
ਸੁੱਕੇ ਨਿੰਬੂ ਨੂੰ ਘਰ ਦੀ ਸਫਾਈ, ਪੋਚੇ ਆਦਿ ਲਈ ਵਰਤਿਆ ਜਾ ਸਕਦਾ ਹੈ। ਬੱਸ ਇਸ ਨੂੰ ਸਫਾਈ ਕਰਨ ਵਾਲੇ ਪਾਣੀ ਵਿੱਚ ਮਿਲਾਓ ਤੇ ਇਹ ਇੱਕ ਸਫ਼ਾਈ ਏਜੰਟ ਦੀ ਤਰ੍ਹਾਂ ਕੰਮ ਕਰੇਗਾ ਤੇ ਤੁਹਾਡੇ ਘਰ ਦੇ ਫਰਸ਼ ਆਦਿ ਨੂੰ ਬਿਹਤਰ ਢੰਗ ਨਾਲ ਸਾਫ਼ ਕਰੇਗਾ।

ਕੱਪੜੇ ਧੋਣ ਲਈ ਵਰਤੋਂ
ਤੁਸੀਂ ਕੱਪੜੇ ਧੋਣ ਵਿੱਚ ਸੁੱਕੇ ਨਿੰਬੂ ਦੀ ਵਰਤੋਂ ਵੀ ਕਰ ਸਕਦੇ ਹੋ। ਜੇਕਰ ਤੁਸੀਂ ਇਸ ਦਾ ਰਸ ਕੱਢ ਕੇ ਵਾਸ਼ਿੰਗ ਮਸ਼ੀਨ ‘ਚ ਪਾ ਦਿਓ ਤਾਂ ਦਾਗ ਵਾਲੇ ਕੱਪੜਿਆਂ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments