Tuesday, October 27, 2026
Google search engine
HomeCrimeਹਰਦੀਪ ਸਿੰਘ ਨਿੱਝਰ ਦੇ ਸਾਥੀ ਦੇ ਘਰ 'ਤੇ ਚੱਲੀਆਂ ਗੋਲੀਆਂ

ਹਰਦੀਪ ਸਿੰਘ ਨਿੱਝਰ ਦੇ ਸਾਥੀ ਦੇ ਘਰ ‘ਤੇ ਚੱਲੀਆਂ ਗੋਲੀਆਂ

ਕੈਨੇਡਾ ਵਿਚ ਪਿਛਲੇ ਸਾਲ ਮਾਰੇ ਗਏ ਗਰਮਖਿਆਲੀ ਆਗੂ ਹਰਦੀਪ ਸਿੰਘ ਨਿੱਝਰ ਦੇ ਇਕ ਸਾਥੀ ਦੇ ਘਰ ‘ਤੇ ਕਈ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਘਰ ਉਤੇ ਹਮਲਾ ਹੋਇਆ ਹੈ, ਕੈਨੇਡੀਅਨ ਮੀਡੀਆ ਨੇ ਉਸ ਰਿਹਾਇਸ਼ ਦੇ ਮਾਲਕ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਕੀਤੀ ਹੈ। ਘਟਨਾ ਵੀਰਵਾਰ ਤੜਕੇ ਵਾਪਰੀ ਅਤੇ ਗਵਾਹਾਂ ਨੇ ਦਸਿਆ ਕਿ ਘਰ ਦੇ ਨਾਲ-ਨਾਲ ਘਰ ਵਿਚ ਖੜ੍ਹੀ ਇਕ ਕਾਰ ਨੂੰ ਵੀ ਗੋਲੀਆਂ ਲੱਗੀਆਂ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿਤਾ ਗਿਆ ਸੀ।ਸਰੀ ਆਰਸੀਐਮਪੀ ਨੇ ਕਿਹਾ ਕਿ 1 ਫਰਵਰੀ ਨੂੰ, ਲਗਭਗ 1:21 ਵਜੇ, ਉਸ ਨੂੰ ਇਕ ਰਿਹਾਇਸ਼ ‘ਤੇ ਗੋਲੀ ਚੱਲਣ ਦੀ ਰੀਪੋਰਟ ਮਿਲੀ ਅਤੇ ਫਰੰਟਲਾਈਨ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਗਏ ਅਤੇ ਗੋਲੀਬਾਰੀ ਨਾਲ ਸਬੰਧਤ ਸਬੂਤ ਲੱਭੇ। ਸਰੀ ਆਰਸੀਐਮਪੀ ਮੇਜਰ ਕ੍ਰਾਈਮ ਸੈਕਸ਼ਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਇਕ ਵੱਖਰੀ ਘਟਨਾ ਸੀ, ਅਧਿਕਾਰੀ ਅਜੇ ਵੀ ਇਕ ਉਦੇਸ਼ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਹਨ।

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਬੁਲਾਰੇ ਅਤੇ ਕੈਨੇਡਾ ਦੇ ਪ੍ਰਮੁੱਖ ਵੱਖਵਾਦੀ ਮੋਨਿੰਦਰ ਸਿੰਘ ਨੇ ਸੀਬੀਸੀ ਨਿਊਜ਼ ਨੂੰ ਦਸਿਆ ਕਿ ਸਿਮਰਨਜੀਤ ਸਿੰਘ ਨੂੰ ਲੱਗਦਾ ਹੈ ਕਿ ਇਹ ਹਮਲਾ ਉਸ ਨੂੰ ਡਰਾਉਣ ਲਈ ਕਰਵਾਇਆ ਗਿਆ ਹੈ। ਉਸ ਦਾ ਮੰਨਣਾ ਹੈ ਕਿ ਸਿਮਰਨਜੀਤ ਸਿੰਘ ਦਾ ਹਰਦੀਪ ਸਿੰਘ ਨਿੱਝਰ ਨਿੱਝਰ ਨਾਲ ਸਬੰਧ ਹੋਣਾ ਵੀ ਇਸ ਹਮਲੇ ਦਾ ਕਾਰਨ ਹੋ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments