Wednesday, October 28, 2026
Google search engine
Homelatest Newsਭਾਜਪਾ ਨੇ ਜਿਵੇਂ ਧੋਖਾਧੜੀ ਨਾਲ ਆਪਣਾ ਮੇਅਰ ਬਣਾਇਆ

ਭਾਜਪਾ ਨੇ ਜਿਵੇਂ ਧੋਖਾਧੜੀ ਨਾਲ ਆਪਣਾ ਮੇਅਰ ਬਣਾਇਆ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਚੰਡੀਗੜ੍ਹ ਵਿੱਚ ਬਣੇ ਭਾਜਪਾ ਦੇ ਮੇਅਰ ਨੂੰ ਲੈਕੇ ਕਿਹਾ ਕਿ ਭਾਜਪਾ ਨੇ ਜਿਸ ਤਰ੍ਹਾਂ ਆਪਣਾ ਮੇਅਰ ਬਣਾਇਆ ਹੈ, ਉਹ ਸ਼ਰੇਆਮ ਧੋਖਾਧੜੀ ਹੈ ਅਤੇ ਪੂਰੇ ਦੇਸ਼ ਇਸ ਨੂੰ ਦੇਖ ਰਿਹਾ ਹੈ।

ਉੱਥੇ ਹੀ ਪੰਜਾਬ ਵਿੱਚ ‘ਆਪ’ ਨਾਲ ਗਠਜੋੜ ‘ਤੇ ਬੋਲਦਿਆਂ ਹੋਇਆਂ ਕਿਹਾ ਕਿ ਕਾਂਗਰਸ 13 ਸੀਟਾਂ ‘ਤੇ ਤਿਆਰੀ ਕਰ ਰਹੀ ਹੈ, ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ ਅਤੇ ਹਾਈਕਮਾਂਡ ਨੇ ਇਸ ਵਾਰ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕਾਂਗਰਸ ਜਲਦ ਹੀ ਆਪਣੇ ਸਾਰੇ ਉਮੀਦਵਾਰਾਂ ਦੇ ਨਾਵਾਂ ਦੀ ਲਿਸਟ ਜਾਰੀ ਕਰੇਗੀ। ਨਵਜੋਤ ਸਿੱਧੂ ‘ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੇਰੇ ਦਾਇਰੇ ‘ਚ ਨਹੀਂ ਹਨ। ਉਹ ਹਾਈਕਮਾਂਡ ਦੇ ਦਾਇਰੇ ਵਿੱਚ ਹੈ ਅਤੇ ਉਹ ਦੇਖ ਰਹੇ ਹਨ ਕਿ ਜੇਕਰ ਕੋਈ ਅਨੁਸ਼ਾਸਨਹੀਣਤਾ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਮੰਗਲਵਾਰ ਨੂੰ ਵੋਟਿੰਗ ਹੋਈ। ਵੋਟਾਂ ਪੈਣ ਤੋਂ ਬਾਅਦ ਗਿਣਤੀ ਹੋਈ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਲ ਨੇ ਚੋਣ ਨਤੀਜਿਆਂ ਦਾ ਐਲਾਨ ਵੀ ਕੀਤਾ। ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜੇਤੂ ਐਲਾਨਿਆ ਗਿਆ। ਮੇਅਰ ਦੀ ਚੋਣ ਲਈ ਕੁੱਲ 36 ਵੋਟਾਂ ਪਈਆਂ। ਇਨ੍ਹਾਂ ਵਿੱਚੋਂ ਭਾਜਪਾ ਦੇ ਹੱਕ ਵਿੱਚ 16 ਵੋਟਾਂ ਪਈਆਂ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ 12 ਵੋਟਾਂ ਪਈਆਂ। ਤਕਨੀਕੀ ਖਾਮੀਆਂ ਕਾਰਨ ਅੱਠ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ। ‘ਆਪ’ ਅਤੇ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ। ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ‘ਤੇ ਨਿਸ਼ਾਨਾ ਸਾਧਿਆ ਤੇ ਕਿਹਾ ਜਿਵੇਂ ਧੋਖਾਧੜੀ ਕਰਕੇ ਭਾਜਪਾ ਨੇ ਆਪਣਾ ਮੇਅਰ ਬਣਾਇਆ ਹੈ, ਉਹ ਸ਼ਰੇਆਮ ਧੋਖਾਧੜੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments