ਭਾਰਤ ਦੇ ਵਿੱਚ ਲਗਭਗ ਹਰ ਘਰ ਦੇ ਵਿੱਚ ਸਵੇਰ ਦੀ ਸ਼ੁਰੂਆਤ ਗਰਮ ਚਾਹ ਦੇ ਕੱਪ ਨਾਲ ਹੁੰਦੀ ਹੈ। ਅਜਿਹੇ ‘ਚ ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ ਪੀਣ (drink jaggery tea) ਨਾਲ ਨਾ ਸਿਰਫ ਗਰਮੀ ਮਿਲੇਗੀ ਸਗੋਂ ਤਾਜ਼ਗੀ ਅਤੇ ਊਰਜਾ ਵੀ ਮਿਲੇਗੀ। ਪੋਸ਼ਕ ਤੱਤਾਂ ਨਾਲ ਭਰਪੂਰ ਗੁੜ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਰਦੀਆਂ ਦਾ ਸੁਪਰਫੂਡ ਮੰਨਿਆ ਜਾਂਦਾ ਹੈ। ਮਾਹਵਾਰੀ ਦੇ ਦੌਰਾਨ (During menstruation) ਪੇਟ ਦਰਦ ਅਤੇ ਕੜਵੱਲ ਨੂੰ ਦੂਰ ਕਰਨ ਲਈ ਗੁੜ ਦੀ ਚਾਹ ਰਾਮਬਾਣ ਸਾਬਿਤ ਹੁੰਦੀ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਤਣਾਅ ਨੂੰ ਘੱਟ ਕਰਦੇ ਹਨ ਅਤੇ ਸਰੀਰ ਨੂੰ ਆਰਾਮ ਦਿੰਦੇ ਹਨ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦੇ…
ਅਨੀਮੀਆ ਵਿੱਚ ਰਾਹਤ
ਗੁੜ ਇੱਕ ਕੁਦਰਤੀ ਭੋਜਨ ਹੈ ਜਿਸ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਰੋਜ਼ਾਨਾ ਗੁੜ ਦਾ ਸੇਵਨ ਕਰਨ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ, ਜਿਸ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ। ਗੁੜ ਵਾਲੀ ਚਾਹ ਪੀਣ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ।
ਇਮਿਊਨਿਟੀ ਵਧਾਉਂਦੀ ਹੈ
ਗੁੜ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ। ਗੁੜ ਦੀ ਚਾਹ ਨੂੰ ਨਿਯਮਿਤ ਤੌਰ ‘ਤੇ ਪੀਣ ਨਾਲ ਸਰੀਰ ਵਿਚ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਜੋ ਕਿਸੇ ਵੀ ਵਿਅਕਤੀ ਦੇ ਸਿਹਤਮੰਦ ਰਹਿਣ ਦੀ ਕੁੰਜੀ ਹੈ। ਇਮਿਊਨਿਟੀ ਸਰੀਰ ਨੂੰ ਲਾਗਾਂ ਅਤੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੀ ਹੈ।
ਗਰਭ ਅਵਸਥਾ ਦੌਰਾਨ ਲਾਭਦਾਇਕ
ਗਰਭ ਅਵਸਥਾ ਦੌਰਾਨ ਗੁੜ ਦੀ ਚਾਹ ਪੀਣ ਨਾਲ ਔਰਤਾਂ ਕਮਜ਼ੋਰੀ ਮਹਿਸੂਸ ਨਹੀਂ ਕਰਦੀਆਂ। ਗੁੜ ਵਿੱਚ ਕੈਲੋਰੀ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਗੁੜ ਦੀ ਚਾਹ ਗਰਭ ਅਵਸਥਾ ਦੌਰਾਨ ਕਮਜ਼ੋਰੀ ਨੂੰ ਘੱਟ ਕਰਦੀ ਹੈ ਅਤੇ ਮਾਂ ਅਤੇ ਬੱਚੇ ਦੋਵਾਂ ਲਈ ਊਰਜਾ ਦਾ ਵਧੀਆ ਸਰੋਤ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਰੋਜ਼ਾਨਾ ਗੁੜ ਵਾਲੀ ਚਾਹ ਪੀਣੀ ਚਾਹੀਦੀ ਹੈ।
ਠੰਡ ਤੋਂ ਬਚਾਉਂਦੀ ਹੈ
ਸਰਦੀਆਂ ਵਿੱਚ ਲਗਾਤਾਰ ਗੁੜ ਦੀ ਚਾਹ ਪੀਣ ਨਾਲ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ। ਇਸ ਲਈ ਸਰਦੀਆਂ ਵਿੱਚ ਲਗਾਤਾਰ ਗੁੜ ਦੀ ਚਾਹ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।
ਗੁੜ ਦੀ ਚਾਹ ਕਿਵੇਂ ਬਣਾਈਏ (How to make jaggery tea)
ਬਹੁਤ ਸਾਰੇ ਲੋਕ ਕਹਿੰਦੇ ਨੇ ਜਦੋਂ ਉਹ ਗੁੜ ਵਾਲੀ ਚਾਹ ਬਣਾਉਂਦੇ ਨੇ ਤਾਂ ਉਹ ਫਟ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਸਹੀ ਢੰਗ ਨਾਲ ਚਾਹ ਬਣਾਉਣ ਦਾ ਤਰੀਕਾ ਦੱਸਾਂਗੇ। ਪਾਣੀ ਨਾਲ ਭਰੇ ਭਾਂਡੇ ਵਿੱਚ ਪਾਣੀ ਅਤੇ ਚਾਹ ਪੱਤੀ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ । ਇਸ ਨੂੰ 5-7 ਮਿੰਟ ਤੱਕ ਉਬਾਲੋ । ਇਸ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਓ ਅਤੇ ਹੁਣ ਇਸ ਵਿਚ ਗੁੜ ਮਿਲਾਓ। ਚਾਹ ਗਰਮ ਹੋਣ ਕਰਕੇ ਗੁੜ ਆਪਣੇ ਆਪ ਘੁਲ ਜਾਵੇਗਾ। ਇਸ ਤੋਂ ਬਾਅਦ ਚਾਹ ਪੀਓ ਇਸ ਤਰ੍ਹਾਂ ਬਣਾਉਣ ਨਾਲ ਚਾਹ ਕਦੇ ਖਰਾਬ ਨਹੀਂ ਹੋਵੇਗੀ।





