Monday, October 26, 2026
Google search engine
HomeDeshTata ਦੀ ਥਾਲੀ ’ਚ ਹੁਣ ਮਿਲੇਗਾ ਚਾਈਨੀਜ਼ ਖਾਣੇ ਦਾ ਤੜਕਾ

Tata ਦੀ ਥਾਲੀ ’ਚ ਹੁਣ ਮਿਲੇਗਾ ਚਾਈਨੀਜ਼ ਖਾਣੇ ਦਾ ਤੜਕਾ

ਟਾਟਾ ਗਰੁੱਪ ਤੁਹਾਡੀ ਥਾਲੀ ’ਚ ਲੂਣ ਤੋਂ ਲੈ ਕੇ ਮਸਾਲਿਆਂ ਤੱਕ, ਚਾਹ ਤੋਂ ਲੈ ਕੇ ਕੌਫੀ ਤੱਕ ਪਰੋਸਦਾ ਹੈ। ਉੱਥੇ ਹੀ ਹੁਣ ਨਾਸ਼ਤੇ ਲਈ ਸੀਰੀਅਲਸ, ਰੈਡੀ ਟੂ ਕੁੱਕ ਸਾਮਾਨ ਦੀ ਪੂਰੀ ਰੇਂਜ ਅਤੇ ਦਾਲਾਂ ਤੱਕ ਟਾਟਾ ਦੀ ‘ਫੂਡ ਫੈਮਿਲੀ’ ਦਾ ਹਿੱਸਾ ਹਨ। ਹੁਣ ਤੁਹਾਨੂੰ ਇਸ ਵਿਚ ਚਾਈਨੀਜ਼ ਖਾਣੇ ਦਾ ਤੜਕਾ ਵੀ ਮਿਲੇਗਾ, ਨਾਲ ਹੀ ਟਾਟਾ ਮਾਰਕੀਟ ਵਿਚ ‘ਮੈਗੀ ਨੂਡਲਸ’ ਨੂੰ ਵੀ ਟੱਕਰ ਦੇਵੇਗੀ।

ਦੱਸ ਦੇਈਏ ਕਿ ਦਰਅਸਲ ਟਾਟਾ ਗਰੁੱਪ ਦੋ ਫੂਡ ਕੰਪਨੀਆਂ ਨੂੰ ਐਕਵਾਇਰ ਕਰਨ ਦੀ ਵੱਡੀ ਡੀਲ ਲਾਕ ਕਰਨ ਦੇ ਕਰੀਬ ਪੁੱਜ ਗਿਆ ਹੈ। ਇਸ ਵਿਚ ਇਕ ਕੰਪਨੀ ਕੈਪੀਟਲ ਫੂਡਸ ਹੈ ਅਤੇ ਦੂਜੀ ਆਰਗੈਨਿਕ ਇੰਡੀਆ ਦੀ ਹੈ। ਕੈਪੀਟਲ ਫੂਡਸ ‘ਚਿੰਗਸ ਚਾਈਨੀਜ਼’ ਅਤੇ ‘ਸਮਿੱਥ ਐਂਡ ਜੋਨਸ’ ਵਰਗੇ ਬ੍ਰਾਂਡ ਦੀ ਆਨਰ ਹੈ ਅਤੇ ਆਰਗੈਨਿਕ ਇੰਡੀਆ ਗ੍ਰੀਨ-ਟੀ ਵਰਗੇ ਹੋਰ ਪ੍ਰੋਡਕਟ ਵੇਚਦੀ ਹੈ। ਇਸ ਵਿਚ ਫੈਬ ਇੰਡੀਆ ਨੇ ਵੀ ਨਿਵੇਸ਼ ਕੀਤਾ ਹੋਇਆ ਹੈ।

3825 ਕਰੋੜ ’ਚ ਹੋ ਸਕਦੀ ਹੈ ਡੀਲ

ਟਾਟਾ ਗਰੁੱਪ ਦੀ ਕੰਪਨੀ ‘ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ’ ਕੈਪੀਟਲ ਫੂਡਸ ਵਿਚ ਉਸ ਦੇ ਨਿਵੇਸ਼ਕਾਂ ਤੋਂ 75 ਫ਼ੀਸਦੀ ਹਿੱਸੇਦਾਰੀ ਖਰੀਦ ਰਹੀ ਹੈ। ਕੈਪੀਟਲ ਫੂਡਸ ਦੇ ਫਾਊਂਡਰ ਚੇਅਰਮੈਨ ਅਜੇ ਗੁਪਤਾ ਇਸ ਵਿਚ ਆਪਣੀ 25 ਫ਼ੀਸਦੀ ਹਿੱਸੇਦਾਰੀ ਰੱਖਣਗੇ। ਕੰਪਨੀ ਦੀ ਵੈਲਿਊਏਸ਼ਨ 5100 ਕਰੋੜ ਰੁਪਏ ਰੱਖੀ ਗਈ ਹੈ, ਅਜਿਹੇ ਵਿਚ ਇਹ ਡੀਲ 3825 ਕਰੋੜ ਰੁਪਏ ’ਚ ਹੋ ਸਕਦੀ ਹੈ। ਇਸ ਤਰ੍ਹਾਂ ਆਰਗੈਨਿਕ ਇੰਡੀਆ ’ਚ ਵੀ ਟਾਟਾ ਗਰੁੱਪ ਬਹੁਮੱਤ ਹਿੱਸੇਦਾਰੀ ਖਰੀਦਣ ਜਾ ਰਹੀ ਹੈ। ਇਸ ਡੀਲ ਲਈ ਆਰਗੈਨਿਕ ਇੰਡੀਆ ਦੀ ਵੈਲਿਊਏਸ਼ਨ 1800 ਕਰੋੜ ਰੁਪਏ ਲਗਾਈ ਗਈ ਹੈ। ਇਨ੍ਹਾਂ ਦੋਹਾਂ ਡੀਲ ਨੂੰ ਲੈ ਕੇ ਟਾਟਾ ਗਰੁੱਪ ਅਗਲੇ ਹਫ਼ਤੇ ਵਿਚ ਅਧਿਕਾਰਕ ਐਲਾਨ ਕਰ ਸਕਦਾ ਹੈ। ਹਾਲਾਂਕਿ ਹਾਲੇ ਇਸ ਬਾਰੇ ਕਿਸੇ ਵੀ ਕੰਪਨੀ ਨੇ ਕੁੱਝ ਵੀ ਬਿਆਨ ਨਹੀਂ ਦਿੱਤਾ ਹੈ।

‘ਮੈਗੀ’ ਨੂੰ ਦੇਵੇਗੀ ਟੱਕਰ

ਕੈਪੀਟਲ ਫੂਡਸ ਨੂੰ ਐਕਵਾਇਰ ਕਰਨ ਤੋਂ ਬਾਅਦ ਟਾਟਾ ਗਰੁੱਪ ਦੀ ਐਂਟਰੀ ਇੰਸਟੈਂਟ ਨੂਡਲਸ ਮਾਰਕੀਟ ’ਚ ਹੋ ਜਾਏਗੀ। ‘ਸਮਿੱਥ ਐਂਡ ਜੋਨਸ’ ਦੇ ਪ੍ਰੋਡਕਟ ਪੋਰਟਫੋਲੀਓ ਵਿਚ ‘ਅਦਰਕ-ਲਸਣ ਦੀ ਪੇਸਟ’, ‘ਕੈਚ-ਅਪ’ ਅਤੇ ‘ਇੰਸਟੈਂਟ ਨੂਡਲਸ’ ਹਨ। ਇਸੇ ਦੇ ਨਾਲ ਮਾਰਕੀਟ ’ਚ ਟਾਟਾ ਦਾ ਮੁਕਾਬਲਾ ਨੈਸਲੇ ਦੇ ‘ਮੈਗੀ’ ਬ੍ਰਾਂਡ ਨਾਲ ਹੋਵੇਗਾ। ‘ਮੈਗੀ’ ਦੀ ਬਾਜ਼ਾਰ ਵਿਚ 60 ਫ਼ੀਸਦੀ ਹਿੱਸੇਦਾਰੀ ਹੈ, ਜਦ ਕਿ ਇਸ ਸੈਗਮੈਂਟ ਵਿਚ ਯਿੱਪੀ, ਟੌਪ ਰੇਮਨ, ਵਾਈ-ਵਾਈ ਅਤੇ ਪਤੰਜਲੀ ਵਰਗੇ ਵੱਡੇ ਖਿਡਾਰੀ ਹਨ। ਇਹ ਮਾਰਕੀਟ ਕਰੀਬ 5,000 ਕਰੋੜ ਰੁਪਏ ਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments