Monday, October 26, 2026
Google search engine
HomeCrimeਅੰਬਾਲਾ ‘ਚ ਬਿਜਲੀ ਨਿਗਮ ਦਾ CA ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਅੰਬਾਲਾ ‘ਚ ਬਿਜਲੀ ਨਿਗਮ ਦਾ CA ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਹਰਿਆਣਾ ਦੇ ਅੰਬਾਲਾ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੂੰ ਵੱਡੀ ਸਫਲਤਾ ਮਿਲੀ ਹੈ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਕਮਰਸ਼ੀਅਲ ਅਸਿਸਟੈਂਟ ਸੀਏ ਜਿਤੇਸ਼ ਚਾਵਲਾ ਨੂੰ 18,600 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਐਂਟੀ ਕੁਰੱਪਸ਼ਨ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਿੰਡ ਪੰਜੇਲ ਦੇ ਰਣਜੀਤ ਦਾ 1 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਮੀਟਰ ਉਤਾਰ ਲਿਆ ਗਿਆ। ਸਰਕਾਰੀ ਸਕੀਮ ਤਹਿਤ ਜਿਨ੍ਹਾਂ ਦੀ ਪਰਿਵਾਰਕ ਸ਼ਨਾਖਤੀ ਕਾਰਡ ਅਨੁਸਾਰ ਆਮਦਨ 1 ਲੱਖ ਰੁਪਏ ਤੋਂ ਘੱਟ ਹੈ, ਸਰਕਾਰ ਬਿਜਲੀ ਦੇ ਬਿੱਲ ਵਿੱਚ ਕੁਝ ਰਕਮ ਅਦਾ ਕਰਕੇ ਬਾਕੀ ਬਿੱਲ ਮੁਆਫ ਕਰ ਦਿੰਦੀ ਹੈ। ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਸੀਏ ਜਿਤੇਸ਼ ਚਾਵਲਾ ਵੱਲੋਂ ਸ਼ਿਕਾਇਤਕਰਤਾ ਦੇ 1 ਲੱਖ 16 ਲੱਖ ਰੁਪਏ ਦੇ ਬਕਾਇਆ ਬਿੱਲ ਦਾ ਨਿਪਟਾਰਾ ਕਰਨ ਅਤੇ ਸਰਕਾਰੀ ਸਕੀਮ ਦਾ ਲਾਭ ਦਿੰਦੇ ਹੋਏ ਨਵਾਂ ਮੀਟਰ ਕੁਨੈਕਸ਼ਨ ਜਾਰੀ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments