Friday, October 23, 2026
Google search engine
Homelatest Newsਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਇਸ ਦਾ ਖੁਲਾਸਾ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਨੇ ਕੀਤਾ ਹੈ। ਜਿਸ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਉਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਅੰਮ੍ਰਿਤਪਾਲ ਸਿੰਘ ਦੀ ਮਾਸੀ ਦਾ ਲੜਕਾ ਹੈ।

ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਪੰਜਵੇ ਤਖ਼ਤ ਸ੍ਰੀ ਹਜੂਰ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਉਪਰੰਤ ਜਦੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਪਹੁੰਚਕੇ ਉਹਨਾਂ ਨਾਲ ਮੌਜੂਦ ਇੱਕ ਉਨ੍ਹਾਂ ਦੀ ਮਾਸੀ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਬਿਨਾ ਦਿੱਲੀ ਪੁਲਿਸ ਦੇ ਹਿਰਾਸਤ ਵਿੱਚ ਲਿਆ ਸੀ।

ਜਦੋ ਗੱਡੀ ਅੰਦਰ ਮੌਜੂਦ ਸੰਗਤਾਂ ਨੂੰ ਪਤਾ ਲਗਿਆ ਤਾਂ ਉਨ੍ਹਾਂ ਵਿਰੋਧ ਵਿਚ ਪੰਜਾਬ ਪੁਲਿਸ ਦੇ ਇਕ ਮੁਲਾਜਮ ਨੂੰ ਗੱਡੀ ਦੇ ਡੱਬੇ ਅੰਦਰ ਬਿਠਾ ਲਿਆ ਤੇ ਗੱਡੀ ਨੂੰ ਸਟੇਸ਼ਨ ਤੇ ਹੀ ਰੁਕਵਾ ਦਿੱਤਾ ਗਿਆ। ਉੱਥੇ ਮੌਜੂਦ ਸੰਗਤਾਂ ਪੰਜਾਬ ਪੁਲਿਸ ਨੂੰ ਪੁੱਛ ਰਹੀਆਂ ਸਨ ਕਿ ਗੁਰਪ੍ਰੀਤ ਸਿੰਘ ਪੰਜਾਬ ਅੰਦਰ ਆਮ ਘੁੰਮਦਾ ਫਿਰਦਾ ਹੈ ਤੇ ਪੰਜੋ ਤਖਤਾਂ ਤੇ ਹੋਈ ਅਰਦਾਸ ਅੰਦਰ ਸ਼ਾਮਿਲ ਰਿਹਾ ਹੈ ਤੇ ਇਹ ਗੱਡੀ ਪੰਜਾਬ ਹੀ ਜਾ ਰਹੀ ਹੈ ਫੇਰ ਇਸ ਨੂੰ ਦਿੱਲੀ ਤੋਂ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ?

ਇਸ ਸਬੰਧੀ ਜਾਣਕਾਰੀ ਦਿੰਦਿਆ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੌਜੂਦ ਨੌਜਵਾਨ ਨੂੰ ਗੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲੈਣ ਆਈ ਪੰਜਾਬ ਪੁਲਿਸ ਦਾ ਮੌਕੇ ਤੇ ਪਹੁੰਚ ਕੇ ਵਿਰੋਧ ਕੀਤੀ ਤੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਰਵਾਨਾ ਹੋਣ ਦਿੱਤਾ। ਅਸੀ ਹਰ ਤਰ੍ਹਾਂ ਨਾਲ ਆਪਣੇ ਨੌਜਵਾਨਾਂ ਦੇ ਨਾਲ ਖੜ੍ਹੇ ਹਾਂ ਤੇ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments