ਜਾਣਕਾਰੀ ਅਨੁਸਾਰ ਈਰਾਨ-ਇਜ਼ਰਾਈਲ ਟਕਰਾਅ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਐੱਲਪੀਜੀ ਦੀ ਘਾਟ ਪਹਿਲਾਂ ਹੀ ਬਣੀ ਹੋਈ ਹੈ।
ਐੱਲਪੀਜੀ ਦੀ ਘਾਟ ਦਰਮਿਆਨ ਤੇਲ ਕੰਪਨੀਆਂ ਨੇ ਘਰੇਲੂ ਖਪਤਕਾਰਾਂ ਲਈ ਨਵਾਂ ਨਿਯਮ ਲਾਗੂ ਕੀਤਾ ਹੈ। ਹੁਣ ਬੁਕਿੰਗ ਤੋਂ ਸੱਤ ਦਿਨਾਂ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲਣ ’ਤੇ ਬੁਕਿੰਗ ਆਪਣੇ ਆਪ ਰੱਦ ਹੋ ਜਾਵੇਗੀ ਅਤੇ ਖਪਤਕਾਰ ਨੂੰ ਮੁੜ ਨਵੀਂ ਬੁਕਿੰਗ ਕਰਵਾਉਣੀ ਪਵੇਗੀ। ਇਸ ਫ਼ੈਸਲੇ ਨਾਲ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਣ ਦੇ ਨਾਲ-ਨਾਲ ਗੈਸ ਏਜੰਸੀ ਸੰਚਾਲਕਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਈਰਾਨ-ਇਜ਼ਰਾਈਲ ਟਕਰਾਅ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਐੱਲਪੀਜੀ ਦੀ ਘਾਟ ਪਹਿਲਾਂ ਹੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਤੇਲ ਕੰਪਨੀਆਂ ਘਰੇਲੂ ਸਿਲੰਡਰ ਦੀ ਡਲਿਵਰੀ ਤੋਂ 25 ਦਿਨ ਬਾਅਦ ਹੀ ਅਗਲੀ ਬੁਕਿੰਗ ਦੀ ਇਜਾਜ਼ਤ ਦੇਣ ਦਾ ਨਿਯਮ ਲਾਗੂ ਕਰ ਚੁੱਕੀਆਂ ਹਨ। ਉੱਥੇ ਹੀ ਪਿਛਲੇ ਚਾਰ ਮਹੀਨਿਆਂ ਦੌਰਾਨ ਸਿਲੰਡਰ ਦੀ ਕੀਮਤ ਵਿੱਚ ਕਰੀਬ 90 ਰੁਪਏ ਦਾ ਵਾਧਾ ਵੀ ਹੋ ਚੁੱਕਾ ਹੈ।





