Monday, June 15, 2026
Google search engine
HomeDeshBatala ਨੇੜੇ ਟੈਂਪੂ ਟਰੈਵਲਰ ਤੇ ਟਿੱਪਰ ਹਾਦਸੇ ‘ਚ ਦੋ ਸ਼ਰਧਾਲੂਆਂ ਦੀ ਮੌਤ,...

Batala ਨੇੜੇ ਟੈਂਪੂ ਟਰੈਵਲਰ ਤੇ ਟਿੱਪਰ ਹਾਦਸੇ ‘ਚ ਦੋ ਸ਼ਰਧਾਲੂਆਂ ਦੀ ਮੌਤ, 14 ਜ਼ਖਮੀ

ਹਾਦਸਾ ਉਦੋਂ ਵਾਪਰਿਆ ਜਦੋਂ ਹਾਈਵੇਅ ‘ਤੇ ਅੱਗੇ ਜਾ ਰਿਹਾ ਇੱਕ ਟਿੱਪਰ ਅਚਾਨਕ ਪੱਕੀ ਸੜਕ ਤੋਂ ਇੱਕ ਕੱਚੇ ਰਸਤੇ ‘ਤੇ ਉਤਰ ਗਿਆ।

ਬਟਾਲਾ ਦੇ ਉਦੋਵਾਲ ਅੱਡੇ ਨੇੜੇ ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਇੱਕ ਸੜਕ ਹਾਦਸੇ ‘ਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 14 ਗੰਭੀਰ ਜ਼ਖਮੀ ਹੋ ਗਏ। ਪੀੜਤ ਵੈਸ਼ਨੋ ਦੇਵੀ ਤੀਰਥ ਸਥਾਨ ‘ਤੇ ਮੱਥਾ ਟੇਕਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਸ਼ਰਧਾਲੂ ਟੈਂਪੂ ਟਰੈਵਲਰ ਗੱਡੀ ‘ਚ ਸਵਾਰ ਸਨ ਜੋ ਇੱਕ ਟਿੱਪਰ ਟਰੱਕ ਨਾਲ ਟਕਰਾ ਗਈ। ਸ਼ਰਧਾਲੂ ਪੰਜਾਬ ਦੇ ਮਾਨਸਾ ਖੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਾਈਵੇਅ ‘ਤੇ ਅੱਗੇ ਜਾ ਰਿਹਾ ਇੱਕ ਟਿੱਪਰ ਅਚਾਨਕ ਪੱਕੀ ਸੜਕ ਤੋਂ ਇੱਕ ਕੱਚੇ ਰਸਤੇ ‘ਤੇ ਉਤਰ ਗਿਆ। ਇਸ ਦੌਰਾਨ ਟੈਂਪੂ ਟਰੈਵਲਰ ਟਿੱਪਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੋ ਟਰੈਵਲਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਹਾਦਸੇ ‘ਚ ਦੋ ਸ਼ਰਧਾਲੂਆਂ ਦੀ ਹੀ ਮੌਤ ਹੋ ਗਈ, ਜਦੋਂ ਕਿ 14 ਗੰਭੀਰ ਜ਼ਖਮੀ ਹੋ ਗਏ। ਸਥਾਨਕ ਨਿਵਾਸੀਆਂ ਤੇ ਪੁਲਿਸ ਕਰਮਚਾਰੀਆਂ ਨੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਾਰੇ ਜ਼ਖਮੀਆਂ ਨੂੰ ਪਹਿਲਾਂ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀਆਂ ਸੱਟਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ, ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਹਸਪਤਾਲਾਂ ‘ਚ ਰੈਫਰ ਕਰ ਦਿੱਤਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments