Monday, June 1, 2026
Google search engine
HomeCrimeਦੋਸਤੀ ‘ਚ ਧੋਖਾ! ਪੈਰਾ ਓਲੰਪਿਕ ਖਿਡਾਰੀ ਨੇ ਹੀ ਕੀਤੀ ਸੀ ਗੋਲਡ ਮੈਡਲ...

ਦੋਸਤੀ ‘ਚ ਧੋਖਾ! ਪੈਰਾ ਓਲੰਪਿਕ ਖਿਡਾਰੀ ਨੇ ਹੀ ਕੀਤੀ ਸੀ ਗੋਲਡ ਮੈਡਲ ਜੇਤੂ ਚਿਰਾਗ ਤਿਆਗੀ ਦੀ ਹੱਤਿਆ, ਵਜ੍ਹਾ ਜਾਣ ਕੇ ਰਹਿ ਜਾਵੋਗੇ ਹੈਰਾਨ

ਗਾਜ਼ਿਆਬਾਦ ਵਿੱਚ ਗੋਲਡ ਮੈਡਲ ਜੇਤੂ ਪੈਰਾ ਐਥਲੀਟ ਚਿਰਾਗ ਤਿਆਗੀ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ।

ਅੰਤਰਰਾਸ਼ਟਰੀ ਮੰਚ ‘ਤੇ ਦੇਸ਼ ਦਾ ਤਿਰੰਗਾ ਲਹਿਰਾਉਣ ਦਾ ਸੁਪਨਾ ਦੇਖਣ ਵਾਲੇ 24 ਸਾਲਾ ਹੋਨਹਾਰ ਪੈਰਾ ਐਥਲੀਟ ਚਿਰਾਗ ਤਿਆਗੀ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸੰਸਨੀਖੇਜ਼ ਕਤਲ ਕਾਂਡ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਚਿਰਾਗ ਦੇ ਪੁਰਾਣੇ ਦੋਸਤ ਅਤੇ ਸਾਥੀ ਪੈਰਾ ਖਿਡਾਰੀ ਯਸ਼ ਖਟੀਕ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਕਾਬੂ ਕੀਤੇ ਗਏ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਖੇਡ ਨਾਲ ਜੁੜੇ ਪੁਰਾਣੇ ਵਿਵਾਦ ਅਤੇ ਸ਼ਿਕਾਇਤ ਦਾ ਬਦਲਾ ਲੈਣ ਲਈ ਉਸ ਨੇ ਚਿਰਾਗ ਨੂੰ ਬਹੁਤ ਨੇੜੇ ਤੋਂ ਗੋਲੀ ਮਾਰੀ ਸੀ।
ਪੁੱਛਗਿੱਛ ਦੌਰਾਨ ਦੋਸ਼ੀ ਯਸ਼ ਖਟੀਕ ਨੇ ਦੱਸਿਆ ਕਿ ਉਹ ਅਤੇ ਚਿਰਾਗ ਪੁਰਾਣੇ ਸਾਥੀ ਸਨ ਅਤੇ ਸਕੂਲ ਦੇ ਦਿਨਾਂ ਵਿੱਚ ਬਲਾਈਂਡ ਕੈਟੇਗਰੀ ਹੇਠ ਇਕੱਠੇ ਐਥਲੈਟਿਕਸ ਦੀ ਪ੍ਰੈਕਟਿਸ ਕਰਦੇ ਸਨ। ਕੁਝ ਸਮਾਂ ਪਹਿਲਾਂ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਚਿਰਾਗ ਨੇ ਯਸ਼ ਖ਼ਿਲਾਫ਼ ਇੱਕ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਕਾਰਨ ਯਸ਼ ਦੀ ਯੋਗਤਾ ਰੱਦ ਹੋ ਗਈ ਅਤੇ ਉਹ ਖੇਡ ਮੁਕਾਬਲੇ ਤੋਂ ਬਾਹਰ ਹੋ ਗਿਆ। ਇਸ ਗੱਲ ਨੂੰ ਲੈ ਕੇ ਯਸ਼ ਦੇ ਮਨ ਵਿੱਚ ਬਦਲੇ ਦੀ ਭਾਵਨਾ ਪੈਦਾ ਹੋ ਗਈ। ਪੁਲਿਸ ਮੁਤਾਬਕ, ਉਸ ਨੇ ਇੱਕ ਪਿਸਤੌਲ ਦਾ ਇੰਤਜ਼ਾਮ ਕੀਤਾ ਅਤੇ ਮੌਕਾ ਮਿਲਣ ‘ਤੇ ਚਿਰਾਗ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਦੋ ਦਿਨ ਪਹਿਲਾਂ ਜਿੱਤਿਆ ਸੀ ਗੋਲਡ, ਜਾਪਾਨ ਜਾਣ ਦੀ ਤਿਆਰੀ

ਚਿਰਾਗ ਤਿਆਗੀ ਗਾਜ਼ਿਆਬਾਦ ਦੇ ਮੁਰਾਦਨਗਰ ਇਲਾਕੇ ਦੇ ਬਸੰਤਪੁਰ ਸੈਂਥਲੀ ਪਿੰਡ ਦੇ ਰਹਿਣ ਵਾਲੇ ਸਨ। ਉਹ ਦੇਸ਼ ਦੇ ਉਭਰਦੇ ਹੋਏ ਪੈਰਾ ਖਿਡਾਰੀਆਂ ਵਿੱਚੋਂ ਇੱਕ ਸਨ। ਸਿਰਫ਼ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਬੈਂਗਲੁਰੂ ਵਿੱਚ ਰਾਸ਼ਟਰੀ ਪੈਰਾ ਐਥਲੈਟਿਕਸ ਮੁਕਾਬਲੇ ਦੀ 400 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਇਸ ਜਿੱਤ ਤੋਂ ਬਾਅਦ ਉਨ੍ਹਾਂ ਦੀ ਚੋਣ ਇਸੇ ਸਾਲ ਅਕਤੂਬਰ ਵਿੱਚ ਜਾਪਾਨ ਵਿੱਚ ਹੋਣ ਵਾਲੇ ਪੈਰਾ ਏਸ਼ੀਅਨ ਗੇਮਜ਼ ਲਈ ਹੋ ਗਈ ਸੀ। ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ, ਉੱਥੇ ਇਸ ਹਾਦਸੇ ਨਾਲ ਪੂਰੀ ਦੁਨੀਆ ਉੱਜੜ ਗਈ।

ਘਰ ਤੋਂ ਹੋਸਟਲ ਜਾਣ ਦੀ ਗੱਲ ਕਹਿ ਕੇ ਨਿਕਲੇ ਸਨ ਚਿਰਾਗ

ਬੁੱਧਵਾਰ ਸਵੇਰੇ ਚਿਰਾਗ ਆਪਣੇ ਘਰ ਤੋਂ ਹੋਸਟਲ ਜਾਣ ਦੀ ਗੱਲ ਕਹਿ ਕੇ ਨਿਕਲੇ ਸਨ। ਕਾਫੀ ਸਮਾਂ ਤੱਕ ਸੰਪਰਕ ਨਾ ਹੋਣ ਕਾਰਨ ਪਰਿਵਾਰ ਚਿੰਤਤ ਹੋ ਗਿਆ। ਇਸੇ ਦੌਰਾਨ ਪੁਲਿਸ ਨੂੰ ਸਾਈ ਕੁੰਜ (ਸਾਈ ਉਪਵਨ) ਇਲਾਕੇ ਵਿੱਚ ਦੁਪਹਿਰ 3 ਵਜੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਚਿਰਾਗ ਦੀ ਲਾਸ਼ ਦੀ ਪਹਿਚਾਣ ਕੀਤੀ। ਚਿਰਾਗ ਦੇ ਕਜ਼ਨ ਆਸ਼ੀਸ਼ ਤਿਆਗੀ ਨੇ ਸ਼ੁਰੂ ਤੋਂ ਹੀ ਕਤਲ ਦੀ ਸ਼ੰਕਾ ਜਤਾਉਂਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

ਪੁਲਿਸ ਦੀ ਕਾਰਵਾਈ ਅਤੇ ਜਾਂਚ

ਗਾਜ਼ਿਆਬਾਦ ਦੇ ਪੁਲਿਸ ਡਿਪਟੀ ਕਮਿਸ਼ਨਰ (DCP) ਧਵਲ ਜੈਸਵਾਲ ਨੇ ਦੱਸਿਆ ਕਿ ਦੋਸ਼ੀ ਯਸ਼ ਖਟੀਕ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਤਲ ਵਿੱਚ ਵਰਤੀ ਗਈ ਪਿਸਤੌਲ ਦੀ ਬਰਾਮਦਗੀ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਘਟਨਾ ਵਿੱਚ ਯਸ਼ ਦੇ ਨਾਲ ਕੋਈ ਹੋਰ ਵੀ ਸ਼ਾਮਲ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments