Monday, June 1, 2026
Google search engine
HomeDeshRaja Warring ਦਾ ਵਾਇਰਲ ਆਡੀਓ ਮਾਮਲਾ, ਪੁਲਿਸ ਨੇ ਰਿਪੋਰਟ ਕੀਤੀ ਪੇਸ਼

Raja Warring ਦਾ ਵਾਇਰਲ ਆਡੀਓ ਮਾਮਲਾ, ਪੁਲਿਸ ਨੇ ਰਿਪੋਰਟ ਕੀਤੀ ਪੇਸ਼

ਰਾਜਾ ਵੜਿੰਗ ਨਾਲ ਜੁੜੇ ਕਥਿਤ ਆਡੀਓ ਕਲਿੱਪ ਮਾਮਲੇ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਖ਼ਤ ਰੁਖ਼ ਅਪਣਾਇਆ ਸੀ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਰਾਜਾ ਵੜਿੰਗ ਨਾਲ ਜੁੜੇ ਇੱਕ ਕਥਿਤ ਵਾਇਰਲ ਆਡੀਓ ਮਾਮਲੇ ‘ਚ ਐਸਐਸਪੀ, ਮੁਕਤਸਰ ਨੂੰ ਅੱਜ (29 ਮਈ) ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਮਾਮਲੇ ‘ਚ ਐਸਪੀ ਹੈਡ ਕੁਆਰਟਰ ਪੀਪੀਐਸ ਹਰਕਮਲ ਕੌਰ ਪੇਸ਼ ਹੋਏ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ‘ਚ ਆਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੰਜਾਬ ਪੁਲਿਸ ਵੱਲੋਂ ਆਡੀਓ ਦੀ ਜਨਰੇਸ਼ਨ ਤੇ ਅਪਲੋਡ ਸਬੰਧੀ ਮੈਟਾ ਕੰਪਨੀ ਤੋਂ ਜਾਣਕਾਰੀ ਮੰਗੀ ਗਈ ਹੈ। ਪੁਲਿਸ ਅਨੁਸਾਰ ਮੈਟਾ ਕੰਪਨੀ ਤੋਂ ਰਿਪੋਰਟ ਹਫ਼ਤੇ ਤੋਂ 30 ਦਿਨਾਂ ‘ਚ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਮਾਮਲੇ ‘ਚ ਅੱਗੇ ਦੀ ਜਾਂਚ ਹੋ ਸਕੇਗੀ।
ਦੱਸ ਦੇਈਏ ਕਿ ਰਾਜਾ ਵੜਿੰਗ ਨਾਲ ਜੁੜੇ ਕਥਿਤ ਆਡੀਓ ਕਲਿੱਪ ਮਾਮਲੇ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਖ਼ਤ ਰੁਖ਼ ਅਪਣਾਇਆ ਸੀ। ਮਾਮਲੇ ਦਾ ਸੂ ਮੋਟੋ ਲੈਂਦੇ ਹੋਏ, ਕਮਿਸ਼ਨ ਨੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੀ ਜਾਂਚ ਸ਼ੁਰੂ ਕੀਤੀ।

ਜੁਲਾਈ ‘ਚ ਐਕਸ਼ਨ ਟੇਕਣ ਰਿਪੋਟਰ ਪੇਸ਼ ਕਰਨ ਦੇ ਹੁਕਮ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਪੰਜਾਬ ਪੁਲਿਸ ਨੂੰ 30 ਦਿਨ ਬਾਅਦ ਐਕਸ਼ਨ ਟੇਕਨ ਰਿਪੋਰਟ ਤੇ ਮੈਟਾ ਕੰਪਨੀ ਵੱਲੋਂ ਆਈ ਰਿਪੋਰਟ ਪੇਸ਼ ਕਰਨ ਲਈ ਹੁਕਮ ਦਿੱਤਾ ਗਿਆ ਹੈ। ਹੁਣ, ਇਸ ਮਾਮਲੇ ‘ਚ ਕਮਿਸ਼ਨ ਚੇਅਰਮੈਨ ਨੇ 1, ਜੁਲਾਈ 2026 ਨੂੰ ਅਗਲੀ ਰਿਪੋਰਟ ਤਲਬ ਕੀਤੀ ਹੈ।
ਇਹ ਪੂਰਾ ਮਾਮਲਾ ਇੱਕ ਵਾਇਰਲ ਆਡੀਓ ਕਲਿੱਪ ਦਾ ਹੈ। ਇਸ ਆਡੀਓ ‘ਚ ਰਾਜਾ ਵੜਿੰਗ ਦੇ ਆਵਾਜ਼ ਹੋਣ ਦਾ ਦਾਅਵਾ ਕੀਤਾ ਗਿਆ, ਜੋ ਕੁੱਝ ਵਿਵਾਦਪੂਰਨ ਟਿੱਪਣੀਆਂ ਕਰ ਰਹੇ ਸਨ। ਹਾਲਾਂਕਿ, ਇਹ ਆਡੀਓ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਕਾਰਵਾਈ ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਵੱਲੋਂ ਭੇਜੇ ਗਏ ਇੱਕ ਪੱਤਰ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।
ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਇੱਕ ਨੋਟਿਸ’ਚ, ਪੁਲਿਸ ਨੂੰ ਆਡੀਓ ਨਮੂਨੇ ਦੀ ਫੋਰੈਂਸਿਕ ਜਾਂਚ ਕਰਨ ਤੇ ਪੂਰੇ ਮਾਮਲੇ ‘ਤੇ ਇੱਕ ਵਿਸਤ੍ਰਿਤ ਤੱਥ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਇਸ ਦੌਰਾਨ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਆਡੀਓ ਕਲਿੱਪ ਨੂੰ ਪੂਰੀ ਤਰ੍ਹਾਂ ਜਾਅਲੀ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਲਿੱਪ ਨੂੰ ਉਨ੍ਹਾਂ ਦੇ ਰਾਜਨੀਤਿਕ ਅਕਸ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments