Wednesday, September 2, 2026
Google search engine
HomeCrimeFazilka 'ਚ ਪੁਲਿਸ ਦਾ ਵੱਡਾ ਐਕਸ਼ਨ: ਜਿੰਦਾ ਹੈਂਡ ਗ੍ਰੇਨੇਡ ਸਣੇ 3 ਮੁਲਜ਼ਮ...

Fazilka ‘ਚ ਪੁਲਿਸ ਦਾ ਵੱਡਾ ਐਕਸ਼ਨ: ਜਿੰਦਾ ਹੈਂਡ ਗ੍ਰੇਨੇਡ ਸਣੇ 3 ਮੁਲਜ਼ਮ ਗ੍ਰਿਫ਼ਤਾਰ; ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਸਨ ਤਸਕਰ

ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ

 ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਤਿੰਨ ਨੌਜਵਾਨਾਂ ਨੂੰ ਇੱਕ ਜਿੰਦਾ ਹੈਂਡ ਗ੍ਰੇਨੇਡ (Hand Grenade) ਸਣੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਪੁਲਿਸ ਦੀ ਇਸ ਮੁਸਤੈਦੀ ਸਦਕਾ ਸੂਬੇ ਵਿੱਚ ਕੋਈ ਵੱਡੀ ਅੱਤਵਾਦੀ ਜਾਂ ਅਪਰਾਧਿਕ ਵਾਰਦਾਤ ਹੋਣੋਂ ਟਲ ਗਈ ਹੈ।
ਗੁਪਤ ਸੂਚਨਾ ‘ਤੇ ਥਾਣਾ ਅਰਨੀਵਾਲਾ ਦੀ ਮੁਸਤੈਦੀ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਥਾਣਾ ਅਰਨੀਵਾਲਾ ਦੇ ਐੱਸ.ਐੱਚ.ਓ. (SHO) ਰਣਜੀਤ ਸਿੰਘ ਨੂੰ ਇੱਕ ਖ਼ਾਸ ਮੁਖ਼ਬਰ ਨੇ ਪੁਖ਼ਤਾ ਇਤਲਾਹ ਦਿੱਤੀ ਸੀ ਕਿ ਇਲਾਕੇ ਦੇ ਤਿੰਨ ਨੌਜਵਾਨ ਕਿਸੇ ਖ਼ਤਰਨਾਕ ਮਿਸ਼ਨ ‘ਤੇ ਕੰਮ ਕਰ ਰਹੇ ਹਨ। ਮੁਲਜ਼ਮਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੋਈ ਹੈ:
ਲਖਵੀਰ ਸਿੰਘ ਉਰਫ਼ ਮੰਗਾ ਪੁੱਤਰ ਸੁਖਦੇਵ ਸਿੰਘ (ਵਾਸੀ ਲੱਖੋ ਵਾਲੀ)
ਗੁਰਪਿੰਦਰ ਸਿੰਘ ਉਰਫ਼ ਮੰਨਾ ਪੁੱਤਰ ਸਰਬਜੀਤ ਸਿੰਘ (ਵਾਸੀ ਚੱਕ ਪੱਖੀ)
ਸੇਖਵਿੰਦਰ ਸਿੰਘ ਉਰਫ਼ ਲੱਬੀ ਪੁੱਤਰ ਲਸ਼ਮਣ ਸਿੰਘ (ਵਾਸੀ ਲੱਖੋ ਵਾਲੀ)
ਆਕਾਵਾਂ ਦੇ ਫ਼ੋਨ ਦੀ ਕਰ ਰਹੇ ਸਨ ਉਡੀਕ
ਮੁਖ਼ਬਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਕਿਸੇ ਨਾ-ਮਾਲੂਮ ਸ਼ੱਕੀ ਵਿਅਕਤੀ ਤੋਂ ਇੱਕ ਜਿੰਦਾ ਹੈਂਡ ਗ੍ਰੇਨੇਡ ਮੰਗਵਾ ਕੇ ਆਪਣੇ ਕੋਲ ਸਟਾਕ ਕੀਤਾ ਹੋਇਆ ਹੈ। ਉਹ ਇਸ ਗ੍ਰੇਨੇਡ ਦੀ ਵਰਤੋਂ ਕਿੱਥੇ ਅਤੇ ਕਦੋਂ ਕਰਨੀ ਹੈ, ਇਸ ਸਬੰਧੀ ਆਪਣੇ ਆਕਾਵਾਂ ਦੇ ਫ਼ੋਨ ਦੀ ਉਡੀਕ ਵਿੱਚ ਸਨ। ਸੂਚਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਬਿਨਾਂ ਸਮਾਂ ਗਵਾਏ ਤੁਰੰਤ ਰੇਡ ਕਰਕੇ ਤਿੰਨਾਂ ਨੂੰ ਘੇਰਾਬੰਦੀ ਕਰਕੇ ਦਬੋਚ ਲਿਆ ਅਤੇ ਤਲਾਸ਼ੀ ਦੌਰਾਨ ਇਨ੍ਹਾਂ ਦੇ ਕਬਜ਼ੇ ਵਿੱਚੋਂ ਖ਼ਤਰਨਾਕ ਜਿੰਦਾ ਹੈਂਡ ਗ੍ਰੇਨੇਡ ਬਰਾਮਦ ਕੀਤਾ।
ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ, ਡੂੰਘਾਈ ਨਾਲ ਪੁੱਛਗਿੱਛ ਜਾਰੀ
ਪੁਲਿਸ ਨੇ ਦੱਸਿਆ ਕਿ ਫ਼ੜੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਅਰਨੀਵਾਲਾ ਵਿਖੇ ਮੁਕੱਦਮਾ ਨੰਬਰ 72 (ਮਿਤੀ 19 ਮਈ) ਤਹਿਤ ਧਾਰਾ 4, 5 ਅਤੇ 6 ਵਿਸਫੋਟਕ ਪਦਾਰਥ ਐਕਟ (Explosive Substances Act) ਅਧੀਨ ਗੰਭੀਰ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹੈਂਡ ਗ੍ਰੇਨੇਡ ਸਰਹੱਦ ਪਾਰੋਂ ਡਰੋਨ ਰਾਹੀਂ ਆਇਆ ਸੀ ਜਾਂ ਕਿਸੇ ਸਥਾਨਕ ਨੈੱਟਵਰਕ ਰਾਹੀਂ, ਅਤੇ ਮੁਲਜ਼ਮਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਕਿਨ੍ਹਾਂ ਦੇਸ਼-ਵਿਰੋਧੀ ਤੱਤਾਂ ਨਾਲ ਜੁੜੇ ਹੋਏ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments