Wednesday, September 2, 2026
Google search engine
HomeDeshYograj Singh ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ, ਔਰਤਾਂ ਲਈ ਅਪਮਾਨਜਨਕ...

Yograj Singh ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ, ਔਰਤਾਂ ਲਈ ਅਪਮਾਨਜਨਕ ਭਾਸ਼ਾ ਵਰਤਣ ਲਈ ਹੋਈ ਸੀ FIR

ਵਕੀਲਾਂ ਦੀ ਸ਼ਿਕਾਇਤ ਅਨੁਸਾਰ, ਵਾਇਰਲ ਕਲਿੱਪ ਚ ਕੀਤੀ ਗਈ ਟਿੱਪਣੀ ਔਰਤਾਂ ਪ੍ਰਤੀ ਅਪਮਾਨਜਨਕ ਹੈ ਤੇ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।

ਸਾਬਕਾ ਕ੍ਰਿਕਟਰ ਤੇ ਅਦਾਕਾਰ ਯੋਗਰਾਜ ਸਿੰਘ ‘ਤੇ ਵਿਵਾਦਤ ਡਾਇਲੌਗ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ। ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਐਫਆਈਆਰ ਦੇ ਸੰਬੰਧ ‘ਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਣ ਵਾਲੀ ਹੈ। ਦਰਅਸਲ ਇਹ ਮਾਮਲਾ, ਇੱਕ ਛੋਟੀ ਜਿਹੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਭੱਖਿਆ ਸੀ। ਇੱਕ ਵੈੱਬ ਸੀਰੀਜ਼ ਦੀ ਇਸ ਕਲਿੱਪ ‘ਚ ਯੋਗਰਾਜ ਨੇ ਮਹਿਲਾਵਾਂ ਲਈ ਇਤਰਾਜ਼ਯੋਗ ਡਾਇਲੌਗ ਬੋਲਿਆ ਸੀ।।
‘ਲੁੱਖੇ’ ਨਾਮ ਦੀ ਵੈੱਬ ਸੀਰੀਜ਼ 8 ਮਈ, 2026 ਨੂੰ ਰਿਲੀਜ਼ ਹੋਈ ਸੀ। ਇਸ ਦੀ ਵੈੱਬ ਸੀਰੀਜ਼ ਦੀ ਇੱਕ ਕਲਿੱਫ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ। ਇਸ ‘ਚ ਯੋਗਰਾਜ ਸਿੰਘ ਸੀਰੀਜ਼ ‘ਚ ਆਪਣੀ ਭੂਮਿਕਾ ਨਿਭਾਉਂਦੇ ਹੋਏ, ਕਿਰਦਾਰ ਨਿਭਾ ਰਹੀ ਮਹਿਲਾ ਪੁਲਿਸ ਅਧਿਕਾਰੀ ਨੂੰ ਲੈ ਕੇ ਇੱਕ ਵਿਵਾਦਤ ਡਾਇਲੌਗ ਬੋਲ ਰਹੇ ਹਨ। ਇਸ ਡਾਇਲੌਗ ਦੀ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਕੀਤੀ ਗਈ ਸੀ।
ਇਸ ਤੋਂ ਬਾਅਦ ਚੰਡੀਗੜ੍ਹ ਦੇ ਦੋ ਵਕੀਲਾਂ ਨੇ ਯੋਗਰਾਜ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜਿਸ ‘ਚ ਇਲਜ਼ਾਮ ਲਗਾਇਆ ਗਿਆ ਕਿ ਵਾਇਰਲ ਕਲਿੱਪ ‘ਚ ਵਰਤੀ ਗਈ ਭਾਸ਼ਾ ਅਣਉਚਿਤ ਤੇ ਸਮਾਜ ਲਈ ਸਹੀ ਨਹੀਂ ਹੈ। ਸ਼ਿਕਾਇਤਕਰਤਾਵਾਂ ਨੇ ਦਲੀਲ ਦਿੱਤੀ ਕਿ ਅਜਿਹਾ ਕੰਟੇ ਨੌਜਵਾਨ ਦਰਸ਼ਕਾਂ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ ਤੇ ਔਰਤਾਂ ਪ੍ਰਤੀ ਅਪਮਾਨਜਨਕ ਵਿਵਹਾਰ ਨੂੰ ਉਤਸ਼ਾਹਿਤ ਕਰ ਸਕਦੀ ਹੈ।
ਸ਼ਿਕਾਇਤਾਂ ਤੋਂ ਬਾਅਦ, ਚੰਡੀਗੜ੍ਹ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੰਜਾਬ ਮਹਿਲਾ ਕਮਿਸ਼ਨ ਨੇ ਵੀ ਇਸ ਮੁੱਦੇ ਦਾ ਨੋਟਿਸ ਲਿਆ ਤੇ ਅਧਿਕਾਰੀਆਂ ਤੋਂ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ। ਵਧਦੇ ਵਿਵਾਦ ਦੇ ਵਿਚਕਾਰ, ਵੈੱਬ ਸੀਰੀਜ਼ ਦੇ ਨਿਰਮਾਤਾਵਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਐਪੀਸੋਡ ਤੋਂ ਵਿਵਾਦਿਤ ਡਾਇਲੌਗ ਨੂੰ ਹਟਾ ਦਿੱਤਾ ਹੈ। ਹਾਲਾਂਕਿ, ਯੋਗਰਾਜ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਹੈ, ਅੱਜ ਦੀ ਅਦਾਲਤ ਦੀ ਸੁਣਵਾਈ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਹੋਣ ਦੀ ਉਮੀਦ ਹੈ।

ਸ਼ਿਕਾਇਤ ਚ ਕੀ ਕਿਹਾ?

ਵਕੀਲਾਂ ਦੀ ਸ਼ਿਕਾਇਤ ਅਨੁਸਾਰ, ਵਾਇਰਲ ਕਲਿੱਪ ਚ ਕੀਤੀ ਗਈ ਟਿੱਪਣੀ ਔਰਤਾਂ ਪ੍ਰਤੀ ਅਪਮਾਨਜਨਕ ਹੈ ਤੇ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਪਟੀਸ਼ਨ ਚ ਅੱਗੇ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਔਰਤਾਂ ਵਿਰੁੱਧ ਅਪਮਾਨਜਨਕ ਰਵੱਈਏ ਨੂੰ ਉਤਸ਼ਾਹਿਤ ਕਰਦੀ ਹੈ ਤੇ ਸੰਬੰਧਿਤ ਕਾਨੂੰਨੀ ਪ੍ਰਬੰਧਾਂ ਦੇ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

ਸ਼ਿਕਾਇਤ ਚ ਕਿਹਾ ਗਿਆ ਹੈ ਕਿ ਇਹ ਸਿਰਫ਼ ਅਪਰਾਧ ਨਹੀਂ ਸਗੋਂ ਔਰਤਾਂ ਦੇ ਮਾਣ-ਸਨਮਾਨ ਤੇ ਸਤਿਕਾਰ ਦਾ ਅਪਮਾਨ ਹੈ। ਇਹ ਬਹੁਤ ਹੀ ਦੁਖਦਾਈ ਹੈ ਕਿ ਯੋਗਰਾਜ ਸਿੰਘ ਜੋ ਆਪਣੇ ਆਪ ਨੂੰ ਗੁਰੂ ਸਿੱਖ ਵਜੋਂ ਦਰਸਾਉਂਦੇ ਹਨ, ਉਨ੍ਹਾਂ ਨੇ ਇੰਨੀ ਅਪਮਾਨਜਨਕ ਤੇ ਬੇਸ਼ਰਮੀ ਵਾਲੀ ਸ਼ਬਦਾਵਲੀ ਔਰਤਾਂ ਲਈ ਵਰਤੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments