Thursday, May 14, 2026
Google search engine
HomeDeshJalandhar BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ UP ਦਾ ਮੁਲਜ਼ਮ ਗ੍ਰਿਫ਼ਤਾਰ, ਬਲਾਸਟ ਮਾਮਲੇ...

Jalandhar BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ UP ਦਾ ਮੁਲਜ਼ਮ ਗ੍ਰਿਫ਼ਤਾਰ, ਬਲਾਸਟ ਮਾਮਲੇ ‘ਚ ਵੱਡੇ ਖੁਲਾਸੇ

ਸੂਤਰਾਂ ਮੁਤਾਬਕ, ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ ਬਲਾਸਟ ਕਰਨ ਲਈ ਜੋ ਤਰੀਕਾ ਵਰਤਿਆਂ ਗਿਆ ਉਹ ਹੈਰਾਨ ਕਰਨ ਵਾਲਾ ਹੈ।

ਪੰਜਾਬ ਪੁਲਿਸ ਨੇ ਜਲੰਧਰ ‘ਚ BSF ਹੈੱਡਕੁਆਰਟਰ ਬਾਹਰ ਹੋਏ ਬਲਾਸਟ ਮਾਮਲੇ ‘ਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਉੱਤਰ ਪ੍ਰਦੇਸ਼ (ਯੂ.ਪੀ.) ਦੇ ਰਹਿਣ ਵਾਲੇ ਅਨਿਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਅਨੀਲ ਦੀ ਇਸ ਧਮਾਕੇ ‘ਚ ਕੀ ਭੂਮਿਕਾ ਰਹੀ ਸੀ। ਇਸ ਗ੍ਰਿਫ਼ਤਾਰੀ ਵਾਰੇ ਅਜੇ ਤੱਕ ਪੁਲਿਸ ਵੱਲੋਂ ਪੁਸ਼ਟੀ ਨਹੀਂ ਹੋਈ ਹੈ।
ਦੂਜੇ ਪਾਸੇ, ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੁਲਿਸ ਨੇ ਜਲੰਧਰ ਧਮਾਕੇ ਮਾਮਲੇ ‘ਚ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਅਜੇ ਤੱਕ ਇਸ ਮੁਲਜ਼ਮ ਦੀ ਪਹਿਚਾਣ ਤੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਅਜੇ ਤੱਕ ਇਹ ਵੀ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਮੁੱਖ ਮੁਲਜ਼ਮ ਤੇ ਅਨਿਲ ਸ਼ਰਮਾ ‘ਚ ਕੀ ਲਿੰਕ ਹੈ ਜਾਂ ਦੋਵੇਂ ਇੱਕ ਹੀ ਵਿਅਕਤੀ ਹਨ।

ਹੋਰ ਕਿਹੜੇ ਖੁਲਾਸੇ?

ਸੂਤਰਾਂ ਮੁਤਾਬਕ, ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ ਬਲਾਸਟ ਕਰਨ ਲਈ ਜੋ ਤਰੀਕਾ ਵਰਤਿਆਂ ਗਿਆ ਉਹ ਹੈਰਾਨ ਕਰਨ ਵਾਲਾ ਹੈ। ਮੁਲਜ਼ਮ ਨੇ ਆਈਡੀ ‘ਚ ਸਿਮ ਕਾਰਡ ਲਗਾਇਆ ਹੋਇਆ ਸੀ। ਮੁਲਜ਼ਮ ਨੇ ਫਿਰ ਉਸ ਹੀ ਨੰਬਰ ‘ਤੇ ਕਾਲ ਕੀਤੀ, ਜਿਸ ਤੋਂ ਬਾਅਦ ਬਲਾਸਟ ਹੋ ਗਿਆ। ਇਸ ਬਲਾਸਟ ਦਾ ਮਾਸਟਰਮਾਈਂਡ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੂੰ ਦੱਸਿਆ ਜਾ ਰਿਹਾ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ, ਮੁਲਜ਼ਮ ਨੇ ਸਰਹੱਦੀ ਇਲਾਕੇ ‘ਚ ਮੌਜੂਦ ਕਿਸੇ ਸ਼ਖ਼ਸ ਤੋਂ ਵਿਸਫੋਟਕ ਲਿਆ ਸੀ। ਇਸ ਮਾਮਲੇ ‘ਚ ਵਿਸਫੋਟਕ ਦੇਣ ਵਾਲੇ ਮੁਲਜ਼ਮ ਦੀ ਭਾਲ ਜਾਰੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments