HomeCrimeGurdaspur: ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਤੇ ਭਾਬੀ ਦਾ ਕਤਲ, ਖ਼ੁਦ ਥਾਣੇ...
Gurdaspur: ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਤੇ ਭਾਬੀ ਦਾ ਕਤਲ, ਖ਼ੁਦ ਥਾਣੇ ‘ਚ ਕੀਤਾ ਸਰੈਂਡਰ
ਪਿੰਡ ਨੈਨੋਕੋਟ ਦੇ ਤਿੰਨ ਭਰਾ ਅਜੈਬ ਸਿੰਘ, ਅਮਰਜੀਤ ਸਿੰਘ ਤੇ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਦਾ ਪਿੰਡ ‘ਚ 9 ਕਿੱਲੇ ਜ਼ਮੀਨ ਨੂੰ ਲੈ ਕੇ ਆਪਸੀ ਝਗੜਾ ਚਲਦਾ ਸੀ।
ਬੀਤੇ ਦਿਨ (ਮੰਗਲਵਾਰ) ਗੁਰਦਾਸਪੁਰ ਦੇ ਅਧੀਨ ਪਿੰਡ ਨੈਣੇਕੋਟ ਦੇ ‘ਚ ਜ਼ਮੀਨ ਦੀ ਵੰਡ ਨੂੰ ਲੈ ਕੇ ਦੋ ਭਰਾਵਾਂ ‘ਚ ਝਗੜੇ ਨੇ ਖ਼ੂਨੀ ਰੂਪ ਲੈ ਲਿਆ। ਝਗੜੇ ਦੌਰਾਨ ਇੱਕ ਭਰਾ ਵੱਲੋਂ ਆਪਣੇ ਸਕੇ ਭਰਾ ਤੇ ਭਾਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ, ਪਿੰਡ ਨੈਨੋਕੋਟ ਦੇ ਤਿੰਨ ਭਰਾ ਅਜੈਬ ਸਿੰਘ, ਅਮਰਜੀਤ ਸਿੰਘ ਤੇ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਦਾ ਪਿੰਡ ‘ਚ 9 ਕਿੱਲੇ ਜ਼ਮੀਨ ਨੂੰ ਲੈ ਕੇ ਆਪਸੀ ਝਗੜਾ ਚਲਦਾ ਸੀ। ਅਜੈਬ ਸਿੰਘ ਰੋਜ਼ ਦੀ ਤਰ੍ਹਾਂ ਸੈਰ ਕਰ ਰਿਹਾ ਸੀ ਕਿ ਇਸੇ ਦੌਰਾਨ ਉਸ ਦੇ ਭਰਾ ਅਮਰਜੀਤ ਸਿੰਘ ਵੱਲੋਂ ਉਸ ਉਪਰ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਮਰਜੀਤ ਸਿੰਘ ਨੇ ਅਜੈਬ ਸਿੰਘ ਦੇ ਘਰ ਜਾ ਕੇ ਉਸ ਦੀ ਪਤਨੀ ਕਮਲ ਕੌਰ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਆਪਣੇ ਭਰਾ ਤੇ ਭਾਬੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਅਮਰਜੀਤ ਸਿੰਘ ਨੇ ਖ਼ੁਦ ਪੁਲਿਸ ਥਾਣਾ ਕਾਹਨੂੰਵਾਨ ਜਾ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਕਤਲ ਦੀ ਇਸ ਵਾਰਦਾਤ ਦਾ ਪਤਾ ਲੱਗਦੇ ਹੀ ਮੌਕੇ ‘ਤੇ ਡੀ.ਐਸ.ਪੀ ਕੁਲਵੰਤ ਸਿੰਘ ਮਾਨ ਵਾਰਦਾਤ ਵਾਲੀ ਜਗ੍ਹਾ ‘ਤੇ ਪਹੁੰਚੇ।
ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਦੇ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਨਾਂ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡੀਐਸਪੀ ਨੇ ਜਾਣਕਾਰੀ ਦਿੱਤੀ ਕਿ ਜ਼ਮੀਨੀ ਵਿਵਾਦ ਦੇ ਚਲਦੇ ਮੁਲਜ਼ਮ ਨੇ ਇਹ ਕਤਲ ਕੀਤਾ ਹੈ।