ਵਾਰਦਾਤ ਦੇ ਪਿੱਛੇ ਦਾ ਕਾਰਨ ਦੂਜਾ ਵਿਆਹ ਦੱਸਿਆ ਜਾ ਰਿਹਾ ਹੈ।
ਲੁਧਿਆਣਾ ‘ਚ ਘਰੇਲੂ ਵਿਵਾਦ ਤੋਂ ਬਾਅਦ ਇੱਕ ਪਿਤਾ ਨੇ ਪਹਿਲਾਂ ਆਪਣੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ‘ਚ ਜ਼ਹਿਰ ਪੀ ਕੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲਾ ਨਿਊ ਅਗਰ ਨਗਰ ਦਾ ਹੈ। ਇੱਥੇ ਐਤਵਾਰ ਦੀ ਦੇਰ ਰਾਤ ਰਿਟਾਇਰਡ ਫੌਜੀ ਪਿਤਾ ਸੁਰਿੰਦਰ ਸਿੰਘ ਨੇ ਆਪਣੀ ਲਾਈਸੰਸੀ ਦੁਨਾਲੀ ਨਾਲ ਆਪਣੇ ਪੁੱਤਰ ਗੁਰਸ਼ਰਨ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਤੇ ਫਿਰ ਕੁੱਝ ਹੀ ਮਿੰਟ ਬਾਅਦ ਖ਼ੁਦ ਵੀ ਜ਼ਹਿਰੀਲਾ ਪਦਾਰਥ ਪੀ ਲਿਆ, ਜਿਸ ਤੋਂ ਬਾਅਦ ਉਸ ਦੀ ਮੌਤ ਵੀ ਹੋ ਗਈ।
ਵਾਰਦਾਤ ਦੇ ਪਿੱਛੇ ਦਾ ਕਾਰਨ ਦੂਜਾ ਵਿਆਹ ਦੱਸਿਆ ਜਾ ਰਿਹਾ ਹੈ। ਪਿਤਾ ਸੁਰਿੰਦਰ ਸਿੰਘ ਦਾ ਕਿਸੇ ਮਹਿਲਾ ਨਾਲ ਸਬੰਦ ਸੀ , ਉਹ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ, ਉਸ ਦਾ ਪੁੱਤਰ ਗੁਰਸ਼ਰਨ ਸਿੰਘ ਪਿਤਾ ਦੇ ਦੂਜੇ ਵਿਆਹ ਕਰਵਾਉਣ ਦਾ ਵਿਰੋਧ ਕਰਦਾ ਸੀ। ਇਸ ਮਾਮਲੇ ਨੂੰ ਲੈ ਕੇ ਦੋਵਾਂ ‘ਚ ਪਹਿਲਾਂ ਵੀ ਕਈ ਵਾਰ ਵਿਵਾਦ ਹੋ ਚੁੱਕਿਆ ਸੀ, ਪਰ ਬੀਤੀ ਰਾਤ ਮਾਮਲਾ ਇੰਨਾ ਵੱਧ ਗਿਆ ਕਿ ਇਸ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ। ਦੱਸ ਦੇਈਏ ਕਿ ਸੁਰਿੰਦਰ ਸਿੰਘ ਦੀ ਪਹਿਲੀ ਪਤਨੀ ਦਾ 5 ਸਾਲ ਪਹਿਲਾਂ ਦੇਹਾਂਤ ਹੋ ਚੁੱਕਿਆ ਸੀ। ਪਹਿਲੇ ਵਿਆਹ ਤੋਂ ਸੁਰਿੰਦਰ ਸਿੰਘ ਦੇ 3 ਬੱਚੇ ਸਨ, ਜਿਨ੍ਹਾਂ ‘ਚ ਸੁਰਿੰਦਰ ਸਿੰਘ ਪੁੱਤਰ ਤੇ ਉਸ ਦੀਆਂ ਦੋ ਭੈਣਾ ਪੁਸ਼ਪਿੰਦਰ ਕੌਰ ਤੇ ਹਰਪੀਤ ਕੌਰ ਸਨ। ਦੋਵੇਂ ਭੈਣਾ ਵਿਦੇਸ਼ (ਇੱਕ ਕੈਨੇਡਾ ਤੇ ਦੂਜੀ ਇੰਗਲੈਂਡ) ਰਹਿੰਦੀਆਂ ਹਨ।


ਮ੍ਰਿਤਕ ਪੁੱਤਰ ਗੁਰਸ਼ਰਨ ਸਿੰਘ ਦੀ ਤਸਵੀਰ
ਲੰਬ ਸਮੇਂ ਤੋਂ ਚੱਲ ਰਿਹਾ ਸੀ ਝਗੜਾ


![death-son-ludhiana[1]](https://punjabbuzz.com/Punjabi/wp-content/uploads/2026/05/death-son-ludhiana1-696x392.jpg)


